ਮੁੰਬਈ: ਬਾਲੀਵੁੱਡ ਡੈਸਕ ਆਲੀਆ ਭੱਟ ਇਸ ਸਮੇਂ ਆਪਣੀ ਲਾਈਫ਼ ਦੇ ਸਭ ਤੋਂ ਖੂਬਸੂਰਤ ਪਲ ਯਾਨੀ ਪ੍ਰੈਗਨੈਂਸੀ ਪੀਰੀਅਡ ’ਚ ਹੈ। ਆਲੀਆ ਜਲਦ ਹੀ ਪਤੀ ਰਣਬੀਰ ਕਪੂਰ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਪ੍ਰੈਗਨੈਂਸੀ ’ਚ ਵੀ ਆਲੀਆ ਆਪਣੀ ਪ੍ਰੋਫ਼ੈਸ਼ਨ ਲਾਈਫ਼ ’ਤੇ ਪੂਰਾ ਧਿਆਨ ਦੇ ਰਹੀ ਹੈ। ਗਰਭਵਤੀ ਆਲੀਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਡਾਰਲਿੰਗਸ’ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।

ਇਹ ਵੀ ਪੜ੍ਹੋ :ਮੁਸ਼ਕਿਲਾਂ 'ਚ ਘਿਰ ਸਕਦੇ ਨੇ ਅਦਾਕਾਰ ਰਣਵੀਰ ਸਿੰਘ, ਮੁੰਬਈ ਪੁਲਸ ਕੋਲ ਪੁੱਜੀ ਸ਼ਿਕਾਇਤ
ਇਸ ਦੌਰਾਨ ਅਦਾਕਾਰਾ ਰਵਾਇਤੀ ਲੁੱਕ ’ਚ ਨਜ਼ਰ ਆਈ। ਲੁੱਕ ਦੀ ਗੱਲ ਕਰੀਏ ਤਾਂ ਆਲੀਆ ਬਲੈਕ ਕੁਰਤੀ ਅਤੇ ਪਲਾਜ਼ੋ ’ਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।

ਇਹ ਵੀ ਪੜ੍ਹੋ : ਸੁਹਾਵਨੇ ਮੌਸਮ ’ਚ ਪਤੀ ਸੂਰਜ ਨਾਲ ਰੋਮਾਂਟਿਕ ਹੋਈ ਮੌਨੀ ਰਾਏ, ਮਸਤੀ ਕਰਦੀ ਆਈ ਨਜ਼ਰ
ਇਸ ਸੂਟ ਨਾਲ ਅਦਾਕਾਰਾ ਨੇ ਮੈਚਿੰਗ ਦੁਪਟਾ ਕੈਰੀ ਕੀਤਾ ਸੀ ਜਿਸ ’ਚ ਆਪਣਾ ਬੇਬੀ ਬੰਪ ਲੁਕਾਉਂਦੀ ਨਜ਼ਰ ਆ ਰਹੀ ਹੈ।

ਆਲੀਆ ਦੇ ਲੁੱਕ ਦੀ ਗੱਲ ਕਰੀਏ ਤਾਂ ਆਲੀਆ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲ ਛੱਡੇ ਹੋਏ ਹਨ।

ਚਿਹਰੇ ’ਤੇ ਮੁਸਾਕਾਨ ਅਤੇ ਕੰਨਾ ਦੇ ਝੁਮਕੇ ਅਦਾਕਾਰਾ ਦੀ ਲੁੱਕ ਨੂੰ ਹੋਰ ਵਧਾ ਰਹੇ ਹਨ। ਇਸ ਦੇ ਨਾਲ ਆਲੀਆ ਦੇ ਮੱਥੇ ’ਤੇ ਬੰਦੀ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ।

ਫ਼ਿਲਮਾਂ ’ਚ ਆਲੀਆ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਆਲੀਆ ਹਾਲ ਹੀ ’ਚ ‘RRR’ ਅਤੇ ‘ਗੰਗੂਬਾਈ ਕਾਠੀਆਵਾੜੀ’ ’ਚ ਨਜ਼ਰ ਆਈ ਹੈ। ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਆਲੀਆ ਦੀ ਫ਼ਿਲਮ ‘ਡਾਰਲਿੰਗਸ’ OTT ’ਤੇ ਰਿਲੀਜ਼ ਹੋ ਰਹੀ ਹੈ।

ਇਸ ਤੋਂ ਇਲਾਵਾ ਆਲੀਆ ਆਪਣੀ ਪਹਿਲੀ ਫ਼ਿਲਮ ‘ਬ੍ਰਹਮਾਸਤਰ’ ’ਚ ਰਣਬੀਰ ਕਪੂਰ ਨਾਲ ਅਤੇ ਰਣਵੀਰ ਸਿੰਘ ਨਾਲ ‘ਰੌਕੀ ਰਾਣੀ ਦੀ ਲਵ ਸਟੋਰੀ’ ’ਚ ਨਜ਼ਰ ਆਵੇਗੀ।
ਸਵੰਬਰ ਤੋਂ ਬਾਅਦ ਪਹਿਲੀ ਵਾਰ ਆਪਣੀ ਲਾੜੀ ਨਾਲ ਦਿਖੇ ਮੀਕਾ ਸਿੰਘ ਨੂੰ ਲੋਕਾਂ ਨੇ ਕਰ ਦਿੱਤਾ ਟਰੋਲ
NEXT STORY