ਮੁੰਬਈ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੇ ਚੁਲਬੁਲੇ ਅੰਦਾਜ਼ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸੁਰਖ਼ੀਆਂ ’ਚ ਰਹਿੰਦੀ ਹੈ। ਨਾਲ ਹੀ ਉਹ ਆਪਣੇ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟ ਦਿੰਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ’ਤੇ ਇਕ ਸਿਲਹੂਟ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਉਹ ਖੁੱਲ੍ਹੇ ਆਸਮਾਨ ਹੇਠਾਂ ਮਸਤੀ ਕਰਦੀ ਦਿਸ ਰਹੀ ਹੈ। ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਕੇ ਉਸ ਨੇ ਨਰਸਰੀ ਦੀ ਫੇਮਸ ਕਵਿਤਾ ‘ਟਵਿੰਕਲ ਟਵਿੰਕਲ ਲਿਟਲ ਸਟਾਰ’ ਨੂੰ ਵੀ ਯਾਦ ਕੀਤਾ ਹੈ। ਇਸ ਤਸਵੀਰ ’ਚ ਆਸਮਾਨ ਨੂੰ ਨਿਹਾਰਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰ ’ਚ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਪਰ ਉਸ ਦੇ ਲਹਿਰਾਉਂਦੇ ਹੋਏ ਵਾਲ਼ ਦਿਸ ਰਹੇ ਹਨ।

ਇਸ ਪੋਸਟ ਨੂੰ ਇੰਸਟਾਗ੍ਰਾਮ ’ਤੇ ਸ਼ੇਅਰ ਕਰਕੇ ਉਸ ਨੇ ਕੈਪਸ਼ਨ ’ਚ ਲਿਖਿਆ, ਹਾਓ ਆਈ ਵੰਡਰ ਵ੍ਹਟ ਯੂ ਆਰ।’ ਉਨ੍ਹਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰ ਨੂੰ ਹੁਣ ਤਕ 9 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਹਾਲ ਹੀ ’ਚ ਆਲੀਆ ਆਪਣੀ ਭੈਣ ਸ਼ਾਹੀਨ ਭੱਟ, ਅਕਾਂਕਸ਼ਾ ਰੰਜਨ ਕਪੂਰ ਅਤੇ ਦੋਸਤਾਂ ਨਾਲ ਲੰਚ ਕਰਨ ਗਈ ਸੀ।

ਲੰਚ ਦੀਆਂ ਤਸਵੀਰਾਂ ਨੂੰ ਉਨ੍ਹਾਂ ਦੇ ਦੋਸਤ ਓਸਾਮਾ ਸਿੱਦੀਕੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਸਨ ਜਿਸ ’ਚ ਆਲੀਆ ਭੱਟ ਆਪਣੇ ਦੋਸਤਾਂ ਨਾਲ ਮੁਸਕੁਰਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਆਲੀਆ ਪਿੰਕ ਕਲਰ ਦੇ ਸਵੈੱਟ-ਸ਼ਰਟ ਅਤੇ ਸ਼ਾਰਟਸ ’ਚ ਨਜ਼ਰ ਆ ਰਹੀ ਹੈ ਤਾਂ ਉਥੇ ਹੀ ਉਸਦੀ ਭੈਣ ਕੈਜ਼ੂਅਲ ਡਰੈੱਸ ’ਚ ਦਿਖਾਈ ਦੇ ਰਹੀ ਹੈ। ਆਲੀਆ ਤੇ ਉਸਦੀਆਂ ਗਰਲਗੈਂਗਸ ਦੀਆਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਜ਼ ਖ਼ੂਬ ਪਸੰਦ ਕਰ ਰਹੇ ਹਨ।
ਯੁਵਰਾਜ ਹੰਸ ਦੇ ਜਨਮਦਿਨ ਮੌਕੇ ਪਤਨੀ ਮਾਨਸੀ ਸ਼ਰਮਾ ਨੇ ਪਾਈ ਬੇਹੱਦ ਪਿਆਰੀ ਪੋਸਟ, ਤੁਸੀਂ ਵੀ ਦੇਖੋ
NEXT STORY