ਬਾਲੀਵੁੱਡ ਡੈਸਕ- ਅਦਾਕਾਰ ਰਣਬੀਰ ਕਪੂਰ ਨੇ 28 ਸਤੰਬਰ ਨੂੰ ਆਪਣਾ 40ਵਾਂ ਜਨਮਦਿਨ ਮਨਾਇਆ। ਇਸ ਮੌਕੇ ਅਦਾਕਾਰ ਦੇ ਕਰੀਬੀ ਦੋਸਤਾਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਨੇ ਸੋਸ਼ਲ ਮੀਡੀਆ ’ਤੇ ਇਕ ਤੋਂ ਵਧ ਕੇ ਇਕ ਸ਼ੁਭਕਾਮਨਾਵਾਂ ਦਿੱਤੀਆਂ। ਦੂਜੇ ਪਾਸੇ ਰਣਬੀਰ ਦੀ ਪਤਨੀ ਆਲੀਆ ਭੱਟ ਨੇ ਬੇਹੱਦ ਖ਼ਾਸ ਤਾਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ।

ਇਹ ਵੀ ਪੜ੍ਹੋ : ਰਾਜਸਥਾਨ ਫ਼ਿਲਮ ਫ਼ੈਸਟੀਵਲ ’ਚ ਛਾਈ ਪੰਜਾਬੀ ਅਦਾਕਾਰਾ ਤਾਨੀਆ, ‘ਸੁਫ਼ਨਾ’ ਲਈ ਮਿਲਿਆ ਐਵਾਰਡ
ਆਲੀਆ ਭੱਟ ਨੇ ਪੋਸਟ ਸਾਂਝੀ ਕਰਕੇ ਵਧਾਈ ਦਿੱਤੀ ਹੈ। ਅਦਾਕਾਰਾ ਨੇ ਇਸ ਪੋਸਟ ’ਚ ਰਣਬੀਰ ਕਪੂਰ ਦੇ ਜਨਮਦਿਨ ਦੇ ਜਸ਼ਨ ਦੀ ਝਲਕ ਦਿਖਾਈ ਹੈ। ਤਸਵੀਰ ’ਚ ਰਣਬੀਰ ਕਪੂਰ ਨਾਲ ਗੁਬਾਰੇ ਵੀ ਦਿਖਾਈ ਦੇ ਰਹੇ ਹਨ। ਜਿਸ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਲੀਆ ਨੇ ਕਿੰਨੀ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ।

ਆਲੀਆ ਭੱਟ ਨੇ ਇਹ ਪੋਸਟ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਜਿਸ 'ਚ ਅਦਾਕਾਰਾ ਪਤੀ ਨੂੰ 40 ਸਾਲ ਦੇ ਹੋਣ ਦੀ ਵਧਾਈ ਦੇ ਰਹੀ ਹੈ। ਇਸ ਦੇ ਨਾਲ ਆਲੀਆ ਨੇ ਇਕ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਲਿਖਿਆ ਹੈ ਕਿ ‘ਬੇਬੀ ਨੂੰ 40ਵੇਂ ਜਨਮਦਿਨ ਦੀ ਸ਼ੁਭਕਾਮਨਾਵਾਂ।’ ਆਲੀਆ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਨੇ ਪੁੱਤਰ ਨਾਲ ਤਸਵੀਰ ਕੀਤੀ ਸਾਂਝੀ, ਗੁਰਬਾਜ਼ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਆਲੀਆ ਅਤੇ ਰਣਬੀਰ ਕਪੂਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਦੋਵਾਂ ਨੂੰ ਫ਼ਿਲਮ ‘ਬ੍ਰਹਮਾਸਤਰ’ ’ਚ ਦੇਖਿਆ ਗਿਆ ਸੀ। ਫ਼ਿਲਮ ਨੇ ਬਾਕਸ ਆਫ਼ਿਸ ’ਤੇ ਕਾਫ਼ੀ ਚੰਗੀ ਕਮਾਈ ਕੀਤੀ ਸੀ।

ਦੀਪਿਕਾ ਪਾਦੂਕੋਣ ਇਸ ਗੰਭੀਰ ਬੀਮਾਰੀ ਨਾਲ ਰਹੀ ਹੈ ਜੂਝ, ਜਾਣੋ ਕਿੰਨੇ ਖ਼ਤਰਨਾਕ ਹਨ ਇਸ ਦੇ ਲੱਛਣ
NEXT STORY