ਐਂਟਰਟੇਨਮੈਂਟ ਡੈਸਕ : 'ਪੁਸ਼ਪਾ: ਦ ਰਾਈਜ਼' ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਪ੍ਰਸ਼ੰਸਕ ਫ਼ਿਲਮ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਹਿਲੇ ਭਾਗ 'ਚ 'ਪੁਸ਼ਪਾਰਾਜ' ਯਾਨੀਕਿ ਅੱਲੂ ਅਰਜੁਨ ਦਾ ਸੀ, ਦੂਜੇ ਭਾਗ 'ਚ ਵੀ 'ਪੁਸ਼ਪਾ' ਦਾ ਰਾਜ਼ ਦਿਖਾਇਆ ਜਾਵੇਗਾ। ਇਹ ਫ਼ਿਲਮ ਰਿਲੀਜ਼ ਤੋਂ ਦੂਰ ਨਹੀਂ ਹੈ ਪਰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹ ਫ਼ਿਲਮ ਆਪਣਾ ਅੱਧਾ ਬਜਟ ਕੱਢ ਚੁੱਕੀ ਹੈ।
ਕਿੰਨੇ 'ਚ ਵਿਕੀ 'ਪੁਸ਼ਪਾ 2'?
'ਪੁਸ਼ਪਾ 2' ਦੇ ਕੁਝ ਗੀਤ ਅਤੇ ਪੋਸਟਰ ਸਾਹਮਣੇ ਆਏ ਹਨ, ਜਿਨ੍ਹਾਂ 'ਚ ਅੱਲੂ ਅਰਜੁਨ ਦਾ ਦਬਦਬਾ ਅੰਦਾਜ਼ ਅਤੇ ਰਸ਼ਮੀਕਾ ਦੀ ਸਵੀਟਨੈੱਸ ਦੇਖਣ ਨੂੰ ਮਿਲੀ ਹੈ। ਉਨ੍ਹਾਂ ਤੋਂ ਇਲਾਵਾ 'ਪੁਸ਼ਪਾ 2' 'ਚ ਆਈ. ਪੀ. ਐੱਸ. ਭੰਵਰ ਸਿੰਘ ਸ਼ੇਖਾਵਤ ਦੀ ਭੂਮਿਕਾ 'ਚ ਫਹਾਦ ਫਾਸਿਲ ਦਾ ਅੰਦਾਜ਼ ਵੀ ਦੇਖਣ ਯੋਗ ਹੋਵੇਗਾ। ਇਹ ਫ਼ਿਲਮ ਇਸ ਸਾਲ 6 ਦਸੰਬਰ ਨੂੰ ਰਿਲੀਜ਼ ਹੋਵੇਗੀ ਪਰ ਇਸ ਤੋਂ ਪਹਿਲਾਂ ਇਸ ਦੇ ਡਿਜੀਟਲ ਰਾਈਟਸ ਨੈੱਟਫਲਿਕਸ ਨੇ ਖਰੀਦ ਲਏ ਹਨ। ਖ਼ਬਰ ਹੈ ਕਿ ਇਹ ਡੀਲ ਕਰੋੜਾਂ 'ਚ ਬੰਦ ਹੋਈ ਹੈ।
'ਪੁਸ਼ਪਾ 2' ਦਾ ਕੱਢਿਆ ਬਜਟ
ਖ਼ਬਰਾਂ ਮੁਤਾਬਕ, ਅੱਲੂ ਅਰਜੁਨ ਸਟਾਰਰ ਫ਼ਿਲਮ 'ਪੁਸ਼ਪਾ 2' ਨੂੰ ਨੈੱਟਫਲਿਕਸ ਨੇ 270 ਕਰੋੜ ਰੁਪਏ 'ਚ ਖਰੀਦਿਆ ਹੈ। ਇਸ ਤਰ੍ਹਾਂ 'ਪੁਸ਼ਪਾ 2' ਡਿਜੀਟਲ ਰਾਈਟਸ ਦੇ ਮਾਮਲੇ 'ਚ ਸਭ ਤੋਂ ਮਹਿੰਗੀਆਂ ਭਾਰਤੀ ਫ਼ਿਲਮਾਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ। ਦਾਅਵਾ ਕੀਤਾ ਗਿਆ ਹੈ ਕਿ 'ਪੁਸ਼ਪਾ 2' ਫ਼ਿਲਮ ਨੂੰ 500 ਕਰੋੜ ਰੁਪਏ ਦੇ ਬਜਟ ਨਾਲ ਬਣਾਈ ਜਾਵੇਗੀ। ਅਜਿਹੇ 'ਚ ਜੇਕਰ ਅਸੀਂ ਡਿਜੀਟਲ ਰਾਈਟਸ 'ਤੇ ਨਜ਼ਰ ਮਾਰੀਏ ਤਾਂ ਇਸ ਮਾਮਲੇ 'ਚ ਫ਼ਿਲਮ ਪਹਿਲਾਂ ਹੀ ਅੱਧਾ ਬਜਟ ਖਰਚ ਕਰ ਚੁੱਕੀ ਹੈ।
OTT 'ਤੇ ਵਿਕਣ ਵਾਲੀ ਚੌਥੀ ਸਭ ਤੋਂ ਮਹਿੰਗੀ ਭਾਰਤੀ ਫ਼ਿਲਮ
- 'ਪੁਸ਼ਪਾ 2' OTT 'ਤੇ ਕਰੋੜਾਂ 'ਚ ਵਿਕਣ ਵਾਲੀਆਂ ਭਾਰਤੀ ਫ਼ਿਲਮਾਂ 'ਚੋਂ ਚੌਥੇ ਨੰਬਰ 'ਤੇ ਆ ਗਈ ਹੈ। ਪਹਿਲੇ ਨੰਬਰ 'ਤੇ 'RRR' ਹੈ, ਜਿਸ ਦੇ ਅਧਿਕਾਰ Netflix, Zee5 ਅਤੇ Hotstar ਨੇ 385 ਕਰੋੜ ਰੁਪਏ 'ਚ ਖਰੀਦੇ ਹਨ।
- ਦੂਜੇ ਸਥਾਨ 'ਤੇ 'ਕਲਕੀ 2898 AD' ਹੈ, ਜਿਸ ਨੂੰ Netflix ਅਤੇ Prime Video ਨੇ ਮਿਲ ਕੇ 375 ਕਰੋੜ ਰੁਪਏ 'ਚ ਖਰੀਦਿਆ ਸੀ।
- ਤੀਜੇ ਨੰਬਰ 'ਤੇ 'ਕੇ. ਜੀ. ਐੱਫ. ਚੈਪਟਰ 2' ਹੈ, ਜਿਸ ਦੇ ਡਿਜੀਟਲ ਅਧਿਕਾਰ ਪ੍ਰਾਈਮ ਵੀਡੀਓ ਨੂੰ 320 ਕਰੋੜ ਰੁਪਏ 'ਚ ਵੇਚੇ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫ਼ਿਲਮ 'ਬੀਬੀ ਰਜਨੀ' ਦਾ ਪਿੰਡਾਂ 'ਚ ਵੱਖਰਾ ਕ੍ਰੇਜ਼, ਲੋਕ ਟ੍ਰੈਕਟਰ-ਟਰਾਲੀਆਂ ਭਰ ਕੇ ਪਹੁੰਚੇ ਸਿਨੇਮਾਘਰ
NEXT STORY