ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਲਾਈਮਲਾਈਟ ’ਚ ਛਾਏ ਹੋਏ ਹਨ। ਬੀਤੇ ਕਈ ਦਿਨਾਂ ਤੋਂ ਅਜਿਹੀ ਕਿਆਸ ਲਗਾਈ ਜਾ ਰਹੀ ਸੀ ਕਿ ਅੱਲੂ ਅਰਜੁਨ ਬਾਲੀਵੁੱਡ ਡੈਬਿਊ ਕਰਨਗੇ। ਇਸ ਵਿਚਾਲੇ ਅਦਾਕਾਰਾ ਨੇ ਵੱਡਾ ਬਿਆਨ ਦਿੱਤਾ ਹੈ।
ਹਾਲ ਹੀ ’ਚ ਅੱਲੂ ਅਰਜੁਨ ਨੇ ਆਪਣੇ ਇੰਟਰਵਿਊ ’ਚ ਦੱਸਿਆ ਕਿ ਉਨ੍ਹਾਂ ਲਈ ਹਿੰਦੀ ਸਿਨੇਮਾ ’ਚ ਕੰਮ ਕਰਨਾ ਇਕ ਟਾਸਕ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਇਹ ਉਨ੍ਹਾਂ ਲਈ ਬਿਲਕੁਲ ਵੀ ਆਸਾਨ ਨਹੀਂ ਹੋਵੇਗਾ। ‘ਪੁਸ਼ਪਾ’ ਸਟਾਰ ਨੇ ਕਿਹਾ ਕਿ ਇਹ ਮੇਰੇ ਲਈ ਆਸਾਨ ਟਾਸਕ ਨਹੀਂ ਹੋਵੇਗਾ ਪਰ ਸਹੀ ਮੌਕਾ ਮਿਲਣ ’ਤੇ ਮੈਂ ਜ਼ਰੂਰ ਕੰਮ ਕਰਾਂਗਾ।
ਅੱਗੇ ਆਪਣੀ ਗੱਲ ਰੱਖਦਿਆਂ ਉਨ੍ਹਾਂ ਕਿਹਾ, ‘‘ਹਿੰਦੀ ’ਚ ਅਦਾਕਾਰੀ ਕਰਨਾ ਅਜੇ ਮੇਰੇ ਕੰਫਰਟ ਜ਼ੋਨ ਤੋਂ ਥੋੜ੍ਹਾ ਬਾਹਰ ਹੈ ਪਰ ਜਦੋਂ ਜ਼ਰੂਰਤ ਲੱਗੇਗੀ ਤਾਂ ਮੈਂ ਆਪਣੇ ਕੰਫਰਟ ਜ਼ੋਨ ਤੋਂ ਪੂਰੀ ਤਰ੍ਹਾਂ ਬਾਹਰ ਆ ਜਾਵਾਂਗਾ।’’
ਇਹ ਖ਼ਬਰ ਵੀ ਪੜ੍ਹੋ : ਰੈਪਰ ਐਮੀਵੇ ਬੰਟਾਈ ਨੇ ਕੀਤੀ ਸਿੱਧੂ ਮੂਸੇ ਵਾਲਾ ਦੀ ਤਾਰੀਫ਼, ਕਿਹਾ- ‘ਸਿੱਧੂ ਮੂਸੇ ਵਾਲਾ ਸਭ ਤੋਂ ਵੱਡਾ...’
ਦੱਸ ਦੇਈਏ ਕਿ ਫ਼ਿਲਮ ‘ਪੁਸ਼ਪਾ’ ਦੇ ਸੁਪਰਹਿੱਟ ਹੋਣ ਤੋਂ ਬਾਅਦ ਅਦਾਕਾਰ ਨੂੰ ਸੰਜੇ ਲੀਲਾ ਭੰਸਾਲੀ ਦੇ ਆਫਿਸ ’ਚ ਦੇਖਿਆ ਗਿਆ ਸੀ। ਹਾਲਾਂਕਿ ਅਜੇ ਤਕ ਅਦਾਕਾਰ ਵਲੋਂ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਕਿ ਉਹ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ਕਰਨਗੇ ਜਾਂ ਨਹੀਂ।
ਅੱਲੂ ਅਰਜੁਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਫ਼ਿਲਮ ‘ਪੁਸ਼ਪਾ : ਦਿ ਰਾਈਜ਼’ ਨੇ ਬਾਕਸ ਆਫਿਸ ’ਤੇ ਤਹਿਲਕਾ ਮਚਾ ਦਿੱਤਾ ਸੀ। ਅਜਿਹੇ ’ਚ ਹੁਣ ਪ੍ਰਸ਼ੰਸਕਾਂ ਨੂੰ ਇਸ ਫ਼ਿਲਮ ਦੇ ਦੂਜੇ ਭਾਗ ਦਾ ਇੰਤਜ਼ਾਰ ਹੈ। ਸੋਸ਼ਲ ਮੀਡੀਆ ’ਤੇ ‘ਪੁਸ਼ਪਾ : ਦਿ ਰੂਲ’ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆ ਗਈਆਂ ਹਨ, ਜਿਨ੍ਹਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫ਼ਿਲਮ 2023 ਤਕ ਰਿਲੀਜ਼ ਹੋ ਸਕਦੀ ਹੈ। ਹਾਲਾਂਕਿ ਹੁਣ ਤਕ ਅਧਿਕਾਰਕ ਜਾਣਕਾਰੀ ਨਹੀਂ ਆਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਭਿਸ਼ੇਕ-ਆਰਾਧਿਆ ਨਾਲ ਮੁੰਬਈ ਪਰਤੀ ਐਸ਼ਵਰਿਆ ਰਾਏ, ਧੀ ਦਾ ਹੱਥ ਫੜ ਕਾਰ ਵਾਲ ਵੱਧਦੀ ਨਜ਼ਰ ਆਈ ਅਦਾਕਾਰਾ
NEXT STORY