ਐਂਟਰਟੇਨਮੈਂਟ ਡੈਸਕ : ਅੱਲੂ ਅਰਜੁਨ ਸਟਾਰਰ ਫ਼ਿਲਮ 'ਪੁਸ਼ਪਾ 2' ਨੇ ਘਰੇਲੂ ਬਾਕਸ ਆਫਿਸ 'ਤੇ 1000 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। 'ਬਾਹੂਬਲੀ 2' ਤੋਂ ਬਾਅਦ 'ਪੁਸ਼ਪਾ 2' ਘਰੇਲੂ ਬਾਕਸ ਆਫਿਸ 'ਤੇ 1000 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਭਾਰਤੀ ਸਿਨੇਮਾ ਦੀ ਦੂਜੀ ਫ਼ਿਲਮ ਬਣ ਗਈ ਹੈ। 'ਪੁਸ਼ਪਾ 2' 5 ਦਸੰਬਰ ਨੂੰ ਰਿਲੀਜ਼ ਹੋਈ ਸੀ ਅਤੇ ਫ਼ਿਲਮ ਨੇ ਆਪਣੀ ਰਿਲੀਜ਼ ਦੇ 16 ਦਿਨ ਪੂਰੇ ਕਰ ਲਏ ਹਨ। ਅੱਜ 21 ਦਸੰਬਰ ਨੂੰ ਫ਼ਿਲਮ ਰਿਲੀਜ਼ ਦੇ 17ਵੇਂ ਦਿਨ ਅਤੇ ਤੀਜੇ ਵੀਕੈਂਡ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ 'ਪੁਸ਼ਪਾ 2' ਆਪਣੇ ਤੀਜੇ ਵੀਕੈਂਡ ਤੋਂ 'ਬਾਹੂਬਲੀ 2' ਦੀ ਘਰੇਲੂ ਕਮਾਈ (1030 ਕਰੋੜ ਰੁਪਏ) ਦਾ ਰਿਕਾਰਡ ਤੋੜਨ ਜਾ ਰਹੀ ਹੈ।
ਇਹ ਵੀ ਪੜ੍ਹੋ - ਆਪਣੇ ਸਿਰ 'ਤੇ ਮੱਗ ਮਾਰ ਕੇ ਆਖ਼ਰ ਕਿਉਂ ਜਖ਼ਮੀ ਹੋਏ ਯੋ ਯੋ ਹਨੀ ਸਿੰਘ?
ਲਗਾਤਾਰ ਛਾਪ ਰਹੀ ਨੋਟ
ਸੈਕਨਿਲਕ ਅਨੁਸਾਰ, ਫ਼ਿਲਮ 'ਪੁਸ਼ਪਾ 2' ਨੇ 16ਵੇਂ ਦਿਨ 13.75 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ 'ਪੁਸ਼ਪਾ 2' ਨੇ ਇਕ ਵਾਰ ਫਿਰ ਹਿੰਦੀ 'ਚ ਜ਼ਿਆਦਾ ਕਲੈਕਸ਼ਨ ਕੀਤਾ ਹੈ। 'ਪੁਸ਼ਪਾ 2' ਨੇ 16ਵੇਂ ਦਿਨ ਤੇਲਗੂ 'ਚ 2.4 ਕਰੋੜ ਰੁਪਏ, ਹਿੰਦੀ 'ਚ 11 ਕਰੋੜ ਰੁਪਏ, ਤਾਮਿਲ 'ਚ 0.3 ਕਰੋੜ ਰੁਪਏ, ਕੰਨੜ 'ਚ 0.3 ਕਰੋੜ ਰੁਪਏ ਅਤੇ ਮਲਿਆਲਮ 'ਚ ਵੀ 0.3 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ਘਰੇਲੂ ਬਾਕਸ ਆਫਿਸ 'ਤੇ ਫ਼ਿਲਮ ਦੀ ਕਮਾਈ 1004.85 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇੱਥੇ ਵਰਲਡਵਾਈਡ 'ਪੁਸ਼ਪਾ 2' 1550 ਕਰੋੜ ਰੁਪਏ ਵੱਲ ਵੱਧ ਰਹੀ ਹੈ। 'ਪੁਸ਼ਪਾ 2' ਦੁਨੀਆ ਭਰ ਦੇ ਬਾਕਸ ਆਫਿਸ 'ਤੇ ਭਾਰਤ ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।
ਇਹ ਵੀ ਪੜ੍ਹੋ - AP ਢਿੱਲੋਂ ਅੱਜ ਨਚਾਉਣਗੇ ਚੰਡੀਗੜ੍ਹ ਵਾਲੇ, ਸ਼ੋਅ ਕਾਰਨ ਇਹ ਰਸਤੇ ਰਹਿਣਗੇ ਬੰਦ
'ਬਾਹੂਬਲੀ 2' ਦਾ ਟੁੱਟੇਗਾ ਰਿਕਾਰਡ
ਦੱਸ ਦੇਈਏ ਕਿ ਸਾਲ 2017 'ਚ ਰਿਲੀਜ਼ ਹੋਈ ਰਾਜਾਮੌਲੀ ਅਤੇ ਪ੍ਰਭਾਸ ਦੀ ਫ਼ਿਲਮ 'ਬਾਹੂਬਲੀ 2' ਅਜੇ ਵੀ ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਦਾ ਰਿਕਾਰਡ ਰੱਖਦੀ ਹੈ। 'ਬਾਹੂਬਲੀ' ਨੇ ਭਾਰਤ 'ਚ 1030 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਅਤੇ ਦੁਨੀਆ ਭਰ 'ਚ 1800 ਕਰੋੜ ਰੁਪਏ ਕਮਾਏ। 'ਬਾਹੂਬਲੀ 2' ਭਾਰਤ 'ਚ ਨੰਬਰ ਇੱਕ 'ਤੇ ਦੁਨੀਆ ਭਰ 'ਚ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਹੈ। 'ਬਾਹੂਬਲੀ 2' ਆਮਿਰ ਖ਼ਾਨ ਦੀ ਫ਼ਿਲਮ 'ਦੰਗਲ' (2000 ਕਰੋੜ ਤੋਂ ਵੱਧ) ਤੋਂ ਪਿੱਛੇ ਹੈ। ਇਸ ਦੇ ਨਾਲ ਹੀ ਕਿਆਸ ਲਗਾਏ ਜਾ ਰਹੇ ਹਨ ਕਿ 'ਪੁਸ਼ਪਾ 2' ਇਨ੍ਹਾਂ ਦੋਵਾਂ ਫ਼ਿਲਮਾਂ ਦੇ ਰਿਕਾਰਡ ਤੋੜ ਕੇ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣਨ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
31 ਸਾਲਾ ਅਦਾਕਾਰਾ ਨੂੰ ਬੁੱਢੇ ਅਦਾਕਾਰ ਨਾਲ ਹੋਇਆ ਪਿਆਰ, ਖੁੱਲ੍ਹਿਆ ਭੇਦ
NEXT STORY