ਮੁੰਬਈ (ਬਿਊਰੋ) : ਕਲਰਸ ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 18' ਤੋਂ ਦਿਗਵਿਜੇ ਸਿੰਘ ਰਾਠੀ ਨੂੰ ਬਾਹਰ ਕਰ ਦਿੱਤਾ ਗਿਆ ਹੈ ਪਰ ਦਿਗਵਿਜੇ ਸਿੰਘ ਰਾਠੀ ਜਨਤਾ ਦੀਆਂ ਵੋਟਾਂ ਕਾਰਨ ਨਹੀਂ ਸਗੋਂ ਆਪਣੀ ਦੋਸਤ ਸ਼ਰੁਤਿਕਾ ਰਾਜ ਕਾਰਨ ਸ਼ੋਅ ਤੋਂ ਬਾਹਰ ਹੋਏ ਹਨ। ਦਰਅਸਲ, 'ਮਿਡ-ਵੀਕ ਐਵੀਕਸ਼ਨ' ਕਰਨ ਤੋਂ ਪਹਿਲਾਂ 'ਬਿੱਗ ਬੌਸ' ਨੇ 'ਟਾਈਮ ਗੌਡ' ਸ਼ਰੁਤਿਕਾ ਰਾਜ ਨੂੰ ਟਾਸਕ ਦਿੱਤਾ ਸੀ। ਇਸ ਟਾਸਕ ਦੇ ਤਹਿਤ ਸ਼ਰੁਤਿਕਾ ਨੂੰ ਸ਼ੋਅ 'ਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਹਿਸਾਬ ਨਾਲ ਅੰਕ ਦੇਣੇ ਸਨ। ਇਸ ਰੈਂਕਿੰਗ ਟਾਸਕ 'ਚ ਸ਼ਰੁਤਿਕਾ ਰਾਜ ਨੇ ਰਜਤ ਦਲਾਲ ਨੂੰ ਨੰਬਰ ਵਨ ਅਤੇ ਅਵਿਨਾਸ਼ ਮਿਸ਼ਰਾ ਨੂੰ ਦੂਜੇ ਨੰਬਰ 'ਤੇ ਟੈਗ ਕੀਤਾ। ਸ਼ਰੁਤਿਕਾ ਰਾਜ ਨੇ ਚੁਮ ਦਰੰਗ ਨੂੰ 3 ਨੰਬਰ ਦਿੱਤਾ, ਜਦੋਂ ਕਿ ਉਸ ਨੇ ਕਰਨਵੀਰ ਮਹਿਰਾ ਨੂੰ ਚੌਥਾ ਨੰਬਰ ਦਿੱਤਾ। ਇਸ ਰੈਂਕਿੰਗ ਵਿਚ 5ਵਾਂ ਨੰਬਰ ਸਾਰਾ ਅਰਫੀਨ ਖਾਨ, 6ਵਾਂ ਸ਼ਿਲਪਾ ਸ਼ਿਰੋਡਕਰ, 7ਵਾਂ ਵਿਵਿਅਨ ਦਿਸੇਨਾ ਹਾਸਲ ਕੀਤਾ।
ਇਹ ਵੀ ਪੜ੍ਹੋ - AP ਢਿੱਲੋਂ ਅੱਜ ਨਚਾਉਣਗੇ ਚੰਡੀਗੜ੍ਹ ਵਾਲੇ, ਸ਼ੋਅ ਕਾਰਨ ਇਹ ਰਸਤੇ ਰਹਿਣਗੇ ਬੰਦ
ਚਾਹਤ ਪਾਂਡੇ ਨੂੰ 8ਵਾਂ, ਕਸ਼ਿਸ਼ ਕਪੂਰ ਨੂੰ 9ਵਾਂ, ਈਸ਼ਾ ਸਿੰਘ ਨੂੰ 10ਵਾਂ, ਦਿਗਵਿਜੇ ਸਿੰਘ ਰਾਠੀ ਨੂੰ 11ਵਾਂ, ਈਡਨ ਰੋਜ਼ ਨੂੰ 12ਵਾਂ ਅਤੇ ਯਾਮਿਨੀ ਮਲਹੋਤਰਾ ਨੂੰ 13ਵਾਂ ਸਥਾਨ ਦਿੱਤਾ ਗਿਆ। ਉਨ੍ਹਾਂ ਦੀ ਰੈਂਕਿੰਗ ਤੋਂ ਬਾਅਦ, ਬਿੱਗ ਬੌਸ ਨੇ ਐਲਾਨ ਕੀਤਾ ਕਿ ਸ਼ਰੁਤਿਕਾ ਰਾਜ ਨੇ ਜਿਨ੍ਹਾਂ ਲੋਕਾਂ ਨੂੰ ਆਖਰੀ 6 ਨੰਬਰਾਂ ਵਿੱਚ ਰੱਖਿਆ ਹੈ, ਉਨ੍ਹਾਂ ਵਿੱਚੋਂ ਇੱਕ ਹੁਣ ਤੋਂ ਇੱਕ ਘੰਟੇ ਵਿੱਚ ਸ਼ੋਅ ਤੋਂ ਬਾਹਰ ਹੋਣ ਵਾਲਾ ਹੈ। ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ, ਸ਼ਰੁਤਿਕਾ ਨੂੰ ਬਿੱਗ ਬੌਸ ਨੇ ਪੁੱਛਿਆ ਸੀ ਕਿ ਕੀ ਉਹ ਆਪਣਾ ਫੈਸਲਾ ਬਦਲਣਾ ਚਾਹੁੰਦੀ ਹੈ? ਬਿੱਗ ਬੌਸ ਦੇ ਇਸ ਸਵਾਲ ਤੋਂ ਬਾਅਦ ਚੁਮ ਅਤੇ ਕਰਨਵੀਰ ਮਹਿਰਾ ਨੇ ਉਸ ਨੂੰ ਦਿਗਵਿਜੇ ਦਾ ਨਾਂ ਅੱਗੇ ਰੱਖਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਤਾਂ ਜੋ ਉਹ ਬਾਹਰ ਨਾ ਹੋ ਜਾਣ ਪਰ ਸ਼ਰੁਤਿਕਾ ਨਹੀਂ ਮੰਨੀ। ਸ਼ਰੁਤਿਕਾ ਦੀ ਇਸ ਗਲਤੀ ਦਾ ਫਾਇਦਾ ਉਠਾਉਂਦੇ ਹੋਏ ਵਿਵਿਅਨ ਦਿਸੇਨਾ, ਅਵਿਨਾਸ਼ ਮਿਸ਼ਰਾ, ਈਡਨ ਰੋਜ਼, ਯਾਮਿਨੀ ਮਲਹੋਤਰਾ, ਈਸ਼ਾ ਸਿੰਘ, ਕਸ਼ਿਸ਼ ਕਪੂਰ ਅਤੇ ਰਜਤ ਦਲਾਲ ਨੇ ਦਿਗਵਿਜੇ ਦੇ ਖਿਲਾਫ ਵੋਟ ਕੀਤਾ। ਇਸ ਕਾਰਨ ਦਿਗਵਿਜੇ ਨੂੰ ਸ਼ੋਅ ਤੋਂ ਬਾਹਰ ਹੋਣਾ ਪਿਆ।
ਇਹ ਵੀ ਪੜ੍ਹੋ - ਖ਼ਤਰੇ 'ਚ ਪੰਜਾਬੀ ਕਲਾਕਾਰ! NIA ਨੇ ਜਾਰੀ ਕੀਤਾ ALERT
ਦਿਗਵਿਜੇ ਨੂੰ ਕੱਢਣ ਦਾ ਐਲਾਨ ਕਰਦੇ ਹੋਏ ਬਿੱਗ ਬੌਸ ਨੇ ਕਿਹਾ ਕਿ ਸ਼ਰੁਤਿਕਾ ਰਾਜ ਦੇ ਫੈਸਲੇ ਕਾਰਨ ਹੀ ਦਿਗਵਿਜੇ ਨੂੰ ਬੇਦਖਲ ਕੀਤਾ ਜਾ ਰਿਹਾ ਹੈ ਜੇਕਰ ਸ਼ਰੁਤਿਕਾ ਨੇ ਇਹ ਫੈਸਲਾ ਨਾ ਲਿਆ ਹੁੰਦਾ ਤਾਂ ਦਿਗਵਿਜੇ ਸੁਰੱਖਿਅਤ ਹੁੰਦੇ, ਇਸ ਦੌਰਾਨ ਬਿੱਗ ਬੌਸ ਤੋਂ ਇਹ ਵੀ ਕਿਹਾ ਗਿਆ ਕਿ ਜਨਤਾ ਦੀਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਦਿਗਵਿਜੇ ਸਿੰਘ ਰਾਠੀ ਦਾ ਨਾਂ ਸ਼ੋਅ ਦੇ ਟਾਪ 5 ਮੁਕਾਬਲੇਬਾਜ਼ਾਂ 'ਚ ਸ਼ਾਮਲ ਹੈ। ਭਾਵ, ਬਿੱਗ ਬੌਸ ਤੋਂ ਬਾਹਰ ਹੋਣ ਦਾ ਕਾਰਨ ਕੋਈ ਹੋਰ ਨਹੀਂ ਬਲਕਿ ਉਸ ਦੀ ਆਪਣੀ ਦੋਸਤ ਸ਼ਰੁਤਿਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਿਸਾਨ ਮੋਰਚੇ ਲਈ ਮੂਸੇਵਾਲਾ ਦੇ ਬਾਪੂ ਬਲਕੌਰ ਦੇ ਬੋਲ, ਖਨੌਰੀ ਬਾਰਡਰ ਤੋਂ ਪੰਜਾਬੀਆਂ ਨੂੰ ਅਪੀਲ
NEXT STORY