ਹੈਦਰਾਬਾਦ : ਪੂਰੀ ਰਾਤ ਜੇਲ੍ਹ 'ਚ ਗੁਜ਼ਾਰਨ ਤੋਂ ਬਾਅਦ ਆਖ਼ਰਕਾਰ ਅੱਲੂ ਅਰਜੁਨ ਅੱਜ (14 ਦਸੰਬਰ) ਸਵੇਰੇ ਕਰੀਬ 6.40 ਵਜੇ ਰਿਹਾਅ ਹੋ ਗਏ। ਅਦਾਕਾਰ ਦੇ ਪਿਤਾ ਅਤੇ ਮਸ਼ਹੂਰ ਫਿਲਮ ਨਿਰਮਾਤਾ ਅੱਲੂ ਅਰਾਵਿੰਦ ਅਤੇ ਅਦਾਕਾਰ ਦੇ ਸਹੁਰੇ ਕੰਚਰਲਾ ਚੰਦਰਸ਼ੇਖਰ ਅੱਲੂ ਅਰਜੁਨ ਨੂੰ ਲੈਣ ਲਈ ਹੈਦਰਾਬਾਦ ਦੀ ਚੰਚਲਗੁਡਾ ਸੈਂਟਰਲ ਜੇਲ੍ਹ ਪਹੁੰਚੇ ਸਨ। ਦੱਸਣਯੋਗ ਹੈ ਕਿ ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਔਰਤ ਦੀ ਮੌਤ ਦੇ ਮਾਮਲੇ ਵਿਚ ਅਦਾਕਾਰ ਅੱਲੂ ਅਰਜੁਨ ਨੂੰ (13 ਦਸੰਬਰ) ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਅੱਲੂ ਅਰਜੁਨ ਨੂੰ ਕੱਲ੍ਹ ਹੀ ਇਸ ਮਾਮਲੇ ਵਿਚ ਜ਼ਮਾਨਤ ਮਿਲ ਗਈ ਸੀ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਜੇਲ੍ਹ ਵਿਚ ਰਾਤ ਕੱਟਣੀ ਪਈ। ਅਦਾਕਾਰ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦਰਸ਼ਕ ਖੁਸ਼ ਨਜ਼ਰ ਆ ਰਹੇ ਹਨ। ਅੱਲੂ ਅਰਜੁਨ ਦੀ ਰਿਹਾਈ 'ਤੇ ਉਨ੍ਹਾਂ ਦੇ ਵਕੀਲ ਅਸ਼ੋਕ ਰੈੱਡੀ ਨੇ ਕਿਹਾ ਹੈ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਅੱਲੂ ਅਰਜੁਨ ਨੂੰ ਕੱਲ੍ਹ (13 ਦਸੰਬਰ) ਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਸੀ। ਉਸ ਨੇ ਜੋ ਕੀਤਾ ਉਹ ਸਹੀ ਨਹੀਂ ਸੀ, ਅਸੀਂ ਕਾਨੂੰਨੀ ਤਰੀਕੇ ਨਾਲ ਅੱਗੇ ਵਧਾਂਗੇ।
ਅਦਾਕਾਰ ਲਈ ਤਿਆਰ ਕੀਤੀ ਗਈ ਸੀ ਕਲਾਸ-1 ਬੈਰਕ
ਦਰਅਸਲ, ਰਾਤ ਨੂੰ ਕਥਿਤ ਤੌਰ 'ਤੇ ਕਿਹਾ ਗਿਆ ਸੀ ਕਿ ਜ਼ਮਾਨਤ ਦੇ ਆਦੇਸ਼ ਦੀਆਂ ਕਾਪੀਆਂ ਆਨਲਾਈਨ ਅਪਲੋਡ ਨਾ ਹੋਣ ਕਾਰਨ ਅੱਲੂ ਅਰਜੁਨ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਉਨ੍ਹਾਂ ਦੇ ਰਹਿਣ ਲਈ ਕਲਾਸ-1 ਬੈਰਕ ਤਿਆਰ ਕੀਤੀ ਸੀ। ਹਾਲਾਂਕਿ ਬੀਤੀ ਰਾਤ ਜਦੋਂ ਇਹ ਖਬਰ ਸਾਹਮਣੇ ਆਈ ਕਿ ਅੱਲੂ ਅਰਜੁਨ ਨੂੰ ਰਾਤ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ, ਤਾਂ ਅਦਾਕਾਰ ਦੇ ਪ੍ਰਸ਼ੰਸਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ। ਚੰਚਲਗੁਡਾ ਜੇਲ੍ਹ ਦੇ ਬਾਹਰ ਲੋਕ ਇਕੱਠੇ ਹੋ ਗਏ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਝਾਂਸੀ 'ਚ NIA ਟੀਮ 'ਤੇ ਹਮਲਾ ਕਰਨ ਦੇ ਦੋਸ਼ 'ਚ 111 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ
ਜਾਣੋ, ਗ੍ਰਿਫ਼ਤਾਰੀ ਤੋਂ ਲੈ ਕੇ ਜੇਲ੍ਹ ਤੱਕ ਕੀ-ਕੀ ਹੋਇਆ
ਦੱਸਣਯੋਗ ਹੈ ਕਿ ਅੱਲੂ ਅਰਜੁਨ ਨੂੰ ਸ਼ੁੱਕਰਵਾਰ ਸਵੇਰੇ 12 ਵਜੇ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ 4 ਵਜੇ ਉਸ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਅਦਾਕਾਰ ਨੇ ਹਾਈ ਕੋਰਟ ਵਿਚ ਅਪੀਲ ਕੀਤੀ। ਤੇਲੰਗਾਨਾ ਹਾਈਕੋਰਟ ਨੇ 5 ਵਜੇ ਜ਼ਮਾਨਤ ਦਿੱਤੀ, ਪਰ ਅਭਿਨੇਤਾ ਨੇ ਪੁਲਸ ਦੁਆਰਾ ਅੱਲੂ ਅਰਜੁਨ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕਰਨ ਦੇ ਤਰੀਕੇ 'ਤੇ ਇਤਰਾਜ਼ ਕਰਦੇ ਹੋਏ ਕਈ ਸਵਾਲ ਖੜ੍ਹੇ ਕੀਤੇ। ਇਸ ਲਈ ਅੱਲੂ ਅਰਜੁਨ ਵੀ ਗ੍ਰਿਫਤਾਰੀ ਦੇ ਤਰੀਕੇ ਤੋਂ ਖੁਸ਼ ਨਜ਼ਰ ਨਹੀਂ ਆਏ। ਇਸ ਨਾਲ ਜੁੜੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਅੱਲੂ ਅਰਜੁਨ ਲਿਫਟ 'ਚ ਜਾਂਦੇ ਨਜ਼ਰ ਆ ਰਹੇ ਹਨ, ਜਿੱਥੇ ਪਹਿਲਾਂ ਅੱਲੂ ਨੇ ਪਲੇਨ ਟੀ-ਸ਼ਰਟ ਪਹਿਨੀ, ਬਾਅਦ 'ਚ ਉਹ ਹੂਡੀ ਪਾ ਕੇ ਬਾਹਰ ਨਿਕਲੇ। ਜਿਸ 'ਤੇ ਲਿਖਿਆ ਸੀ-'ਫਲਾਵਰ ਨਹੀਂ ਫਾਇਰ ਹੈ।'
ਹੈਦਰਾਬਾਦ ਦੇ ਸਿਨੇਮਾਘਰ 'ਚ ਹੋਇਆ ਸੀ ਹਾਦਸਾ
ਅੱਲੂ ਅਰਜੁਨ ਤਿੰਨ ਸਾਲ ਬਾਅਦ ਆਪਣੀ ਫਿਲਮ ਪੁਸ਼ਪਾ-2 ਰਾਹੀਂ ਸਿਨੇਮਾਘਰਾਂ 'ਚ ਵਾਪਸ ਆਏ ਹਨ। ਉਸ ਦੀ ਫਿਲਮ ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਪ੍ਰਸ਼ੰਸਕ ਅੱਲੂ ਅਰਜੁਨ ਨੂੰ ਲੈ ਕੇ ਕਿਸ ਹੱਦ ਤੱਕ ਦੀਵਾਨੇ ਹਨ, ਇਸ ਦਾ ਅੰਦਾਜ਼ਾ ਪਟਨਾ 'ਚ ਫਿਲਮ ਦੇ ਟ੍ਰੇਲਰ ਲਾਂਚ ਦੌਰਾਨ ਇਕੱਠੀ ਹੋਈ ਭੀੜ ਤੋਂ ਲਗਾਇਆ ਜਾ ਸਕਦਾ ਹੈ। ਦੇਸ਼ ਨੇ ਸ਼ਾਇਦ ਕਿਸੇ ਵੀ ਦੱਖਣੀ ਭਾਰਤੀ ਸਟਾਰ ਲਈ ਪਟਨਾ ਵਿਚ ਇੰਨੀ ਵੱਡੀ ਭੀੜ ਨਹੀਂ ਦੇਖੀ ਹੋਵੇਗੀ। ਪਰ ਅੱਲੂ ਅਰਜੁਨ ਨੇ ਭਾਸ਼ਾ ਨੂੰ ਅੜਿੱਕਾ ਨਹੀਂ ਬਣਨ ਦਿੱਤਾ। ਅਜਿਹਾ ਹੀ ਪਾਗਲਪਨ ਹੈਦਰਾਬਾਦ 'ਚ ਵੀ ਦੇਖਣ ਨੂੰ ਮਿਲਿਆ ਜਦੋਂ ਉਨ੍ਹਾਂ ਦੇ ਪ੍ਰਸ਼ੰਸਕ ਫਿਲਮ ਦੇਖਣ ਆਏ।
ਇਹ ਵੀ ਪੜ੍ਹੋ : ਨੈਸਲੇ ਵਿਵਾਦ ਤੋਂ ਬਾਅਦ ਸਵਿਟਜ਼ਰਲੈਂਡ ਨੇ ਭਾਰਤ ਤੋਂ ਕਿਹੜਾ ਵਿਸ਼ੇਸ਼ ਦਰਜਾ ਖੋਹਿਆ? ਹੋਵੇਗਾ ਵੱਡਾ ਨੁਕਸਾਨ
ਆਪਣੇ ਪ੍ਰਸ਼ੰਸਕਾਂ ਦੇ ਇਸ ਪਾਗਲਪਨ ਨੂੰ ਦੇਖ ਕੇ ਅੱਲੂ ਅਰਜੁਨ ਖੁਦ ਨੂੰ ਰੋਕ ਨਹੀਂ ਸਕੇ ਅਤੇ ਅੱਧੀ ਰਾਤ ਨੂੰ ਹੈਦਰਾਬਾਦ ਦੇ ਥੀਏਟਰ ਦੇ ਬਾਹਰ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਪਹੁੰਚ ਗਏ। ਅੱਲੂ ਅਰਜੁਨ ਨੂੰ ਆਪਣੇ ਸਾਹਮਣੇ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵੱਧ ਗਿਆ। ਇਹ ਮਿਤੀ 4 ਦਸੰਬਰ ਸੀ। ਵੱਡੀ ਗਿਣਤੀ ਵਿਚ ਪ੍ਰਸ਼ੰਸਕਾਂ ਨੇ ਉਸਦੇ ਨਾਲ ਥੀਏਟਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਥੀਏਟਰ ਵਿਚ ਭਾਰੀ ਭੀੜ ਇਕੱਠੀ ਹੋ ਗਈ ਅਤੇ ਫਿਰ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਆਉਣ ਲੱਗੀ। ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਹਲਕਾ ਲਾਠੀਚਾਰਜ ਕੀਤਾ। ਭੀੜ ਘੱਟ ਹੋਣ ਤੋਂ ਬਾਅਦ ਸਾਹ ਘੁੱਟਣ ਕਾਰਨ ਬੇਹੋਸ਼ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਇਸ ਦੌਰਾਨ ਹਸਪਤਾਲ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਜ਼ਖਮੀਆਂ ਵਿਚ ਰੇਵਤੀ ਦਾ 9 ਸਾਲ ਦਾ ਬੇਟਾ ਸ਼੍ਰੀਤੇਜ ਵੀ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਲੂ ਅਰਜੁਨ ਦੀ ਗ੍ਰਿਫਤਾਰੀ 'ਤੇ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਬਿਆਨ, ਤੇਲੰਗਾਨਾ ਸਰਕਾਰ 'ਤੇ ਚੁੱਕੇ ਸਵਾਲ
NEXT STORY