ਮੁੰਬਈ (ਬਿਊਰੋ) : ਸੁਪਰਸਟਾਰ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫ਼ਿਲਮ 'ਪੁਸ਼ਪਾ 2: ਦਿ ਰੂਲ' ਦੀ ਸ਼ੂਟਿੰਗ ਪੂਰੇ ਜੋਰਾਂ 'ਤੇ ਹੋ ਰਹੀ ਹੈ। ਹਾਲ ਹੀ 'ਚ ਇਸ ਫ਼ਿਲਮ ਨਾਲ ਜੁੜੀ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਹਨ ਕਿ ਫ਼ਿਲਮ ਦੀ ਟੀਮ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ETimes ਦੀ ਰਿਪੋਰਟ ਮੁਤਾਬਕ, ਇਸ ਫ਼ਿਲਮ ਦੀ ਟੀਮ ਬੱਸ ਰਾਹੀਂ ਸਫ਼ਰ ਕਰ ਰਹੀ ਸੀ ਅਤੇ ਉਨ੍ਹਾਂ ਦੀ ਬੱਸ ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦੇ ਨਰਕੇਤਪੱਲੀ 'ਚ ਇੱਕ ਹੋਰ ਬੱਸ ਨਾਲ ਜਾ ਟਕਰਾਈ।
ਖ਼ਬਰਾਂ ਹਨ ਕਿ ਇਸ ਘਟਨਾ 'ਚ ਫ਼ਿਲਮ ਦੇ ਕੁਝ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਅਤੇ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਹਾਲਾਂਕਿ ਫ਼ਿਲਮ ਦੇ ਨਿਰਮਾਤਾਵਾਂ ਵਲੋਂ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਦੱਸ ਦਈਏ ਕਿ ਫ਼ਿਲਮ 'ਪੁਸ਼ਪਾ: ਦਿ ਰਾਈਜ਼' 2021 'ਚ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਹ ਫ਼ਿਲਮ ਸੁਕੁਮਾਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਸੀ। ਇਹ ਇੱਕ ਐਕਸ਼ਨ-ਡਰਾਮਾ ਫ਼ਿਲਮ ਸੀ।
ਬੀਤੇ ਕੁਝ ਦਿਨ ਪਹਿਲਾਂ ਹੀ ਅੱਲੂ ਅਰਜੁਨ ਨੇ 'ਪੁਸ਼ਪਾ 2' ਦਾ ਫਰਸਟ ਲੁੱਕ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਸੀ। ਹਾਲੇ ਤੱਕ 'ਪੁਸ਼ਪਾ 2' ਦੀ ਰਿਲੀਜ਼ਿੰਗ ਡੇਟ ਦਾ ਖੁਲਾਸਾ ਨਹੀਂ ਹੋਇਆ ਹੈ। ਖ਼ਬਰਾਂ ਸਨ ਕਿ ਇਹ ਫ਼ਿਲਮ ਇਸੇ ਸਾਲ ਦਸੰਬਰ 'ਚ ਰਿਲੀਜ਼ ਹੋਵੇਗੀ ਪਰ ਨਵੀਆਂ ਰਿਪੋਰਟਾਂ ਮੁਤਾਬਕ ਇਹ ਫ਼ਿਲਮ ਅਗਲੇ ਸਾਲ ਮਈ ਤੱਕ ਰਿਲੀਜ਼ ਹੋ ਸਕਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੁਆਰੇ ਹਾਲੀਵੁੱਡ ਅਦਾਕਾਰ ਅਲ ਪਚੀਨੋ 82 ਸਾਲ ਦੀ ਉਮਰ ’ਚ ਬਣਨ ਜਾ ਰਹੇ ਹਨ ਪਿਤਾ, ਪ੍ਰੇਮਿਕਾ 29 ਸਾਲਾਂ ਦੀ
NEXT STORY