ਲਾਸ ਏਂਜਲਸ (ਭਾਸ਼ਾ) - ਹਾਲੀਵੁੱਡ ਅਦਾਕਾਰ ਅਲ ਪਚੀਨੋ ਅਤੇ ਉਨ੍ਹਾਂ ਦੀ ਪ੍ਰੇਮਿਕਾ ਅਤੇ ਨਿਰਮਾਤਾ ਨੂਰ ਅਲਫਲਾਹ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਪਚੀਨੋ ਦੇ ਪ੍ਰਤੀਨਿਧੀਆਂ ਨੇ ‘ਪੀਪਲ ਮੈਗਜ਼ੀਨ’ ਤੋਂ ਇਸ ਖ਼ਬਰ ਦੀ ਪੁਸ਼ਟੀ ਕੀਤੀ। ਅਲ ਪਚੀਨੋ (82) ਅਤੇ ਨੂਰ (29) ਅਪ੍ਰੈਲ 2022 ਤੋਂ ਇਕੱਠੇ ਹਨ। ਫ਼ਿਲਮ ‘ਗਾਡ ਫਾਦਰ’ ਦੇ ਅਦਾਕਾਰ ਦੀ ਇਹ ਚੌਥੀ ਸੰਤਾਨ ਹੋਵੇਗੀ।
ਅਦਾਕਾਰ ਨੇ ਅਜੇ ਤੱਕ ਵਿਆਹ ਨਹੀਂ ਕਰਵਾਇਆ ਹੈ ਅਤੇ ਉਨ੍ਹਾਂ ਦੀਆਂ ਬਾਕੀ ਤਿੰਨ ਸੰਤਾਨਾਂ ਵੀ ਉਨ੍ਹਾਂ ਦੀਆਂ ਸਾਬਕਾ ਪ੍ਰੇਮਿਕਾਵਾਂ ਤੋਂ ਹਨ। ਪਚੀਨੋ ਦੇ ‘ਦਿ ਗਾਡਫਾਦਰ’ ਅਤੇ ‘ਹੀਟ’ ਦੇ ਸਹਿ-ਕਲਾਕਾਰ 79 ਸਾਲਾ ਰਾਬਰਟ ਡੀ ਨੀਰੋ ਨੇ ਵੀ ਕੁਝ ਹਫਤੇ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦੀ 7ਵੀਂ ਸੰਤਾਨ ਪੈਦਾ ਹੋਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਫ਼ਿਲਮ ‘ਕੈਰੀ ਆਨ ਜੱਟਾ 3’ ਦਾ ਟਰੇਲਰ
NEXT STORY