ਨਵੀਂ ਦਿੱਲੀ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਬੀਤੇ ਦਿਨੀਂ ਆਯੋਜਿਤ ਇਕ ਸਮਾਗਮ 'ਚ 'ਲਾਈਫਟਾਈਮ ਅਚੀਵਮੈਂਟ ਐਵਾਰਡ' ਦਿੱਤਾ ਗਿਆ। ਇਸ ਗੱਲ 'ਤੇ ਖੁਸ਼ੀ ਪ੍ਰਗਟ ਕਰਦਿਆਂ ਅਮਿਤਾਭ ਨੇ ਕਿਹਾ ਕਿ ਉਨ੍ਹਾਂ ਨੂੰ 73 ਸਾਲ ਦੀ ਉਮਰ 'ਚ ਵੀ ਦਿਲਚਸਪ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ।
ਅਮਿਤਾਭ ਨੇ 'ਐੱਨ.ਡੀ.ਟੀ.ਵੀ. ਇੰਡੀਅਨ ਆਫ ਦੀ ਈਅਰ ਐਵਾਰਡਜ਼' 'ਚ ਐਵਾਰਡ ਪ੍ਰਾਪਤ ਕਰਦੇ ਹੋਏ ਕਿਹਾ, ''ਮੈਂ ਧੰਨਵਾਦੀ ਹਾਂ ਕਿ ਮੈਨੂੰ ਇਸ ਉਮਰ 'ਚ ਵੀ ਉਹ ਸ਼ਾਨਦਾਰ ਕਿਰਦਾਰ ਨਿਭਾਉਣ ਦੇ ਮੌਕੇ ਮਿਲ ਰਹੇ ਹਨ, ਜੋ ਨਿਰਦੇਸ਼ਕ ਮੇਰੇ ਲਈ ਲਿੱਖਦੇ ਹਨ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ।''
ਜਾਣਕਾਰੀ ਅਨੁਸਾਰ ਇਸ ਮੌਕੇ 'ਤੇ ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ ਅਤੇ ਬੇਟੀ ਸ਼ਵੇਤਾ ਅਚੇ ਬੇਟਾ ਅਭਿਸ਼ੇਕ ਬੱਚਨ ਵੀ ਮੌਜੂਦ ਸਨ। ਅਮਿਤਾਭ ਨੇ ਅੱਗੇ ਕਿਹਾ, ''ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਮੈਨੂੰ ਫਿਲਮ ਉਦਯੋਗ 'ਚ ਕਲਾਕਾਰਾਂ ਦੀ ਚਾਰ-ਪੰਜ ਪੀੜ੍ਹੀਆਂ ਨਾਲ ਅਦਾਕਾਰੀ ਕਰਨ ਦਾ ਮੌਕਾ ਮਿਲਿਆਲ ਅਤੇ ਇਸ ਗੱਲ 'ਤੇ ਮੈਨੂੰ ਮਾਣ ਹੈ। ਹਰ ਪੀੜ੍ਹੀ ਤੋਂ ਮੈਂ ਕੁਝ ਨਵਾਂ ਸਿੱਖਆ ਹੈ ਅਤੇ ਇਸ ਅਨੁਭਵ ਨੇ ਅੱਗੇ ਵੱਧਣ 'ਚ ਹਮੇਸ਼ਾ ਹੀ ਮੇਰੀ ਮਦਦ ਕੀਤੀ ਹੈ।''
ਅਮਿਤਾਭ ਨਾਲ ਫਿਲਮ 'ਚੁੱਪਕੇ-ਚੁੱਪਕੇ', 'ਅਭੀਮਾਨ', 'ਮਿਲੀ' ਅਤੇ 'ਕਭੀ ਖੁਸ਼ੀ ਕਭੀ ਗਮ' ਵਰਗੀਆਂ ਸਫਲ ਫਿਲਮਾਂ 'ਚ ਆਪਣੀ ਬਿਹਤਰੀਨ ਅਦਾਕਾਰੀ ਨਾਲ ਲੋਕਾਂ ਦੇ ਦਿਲ ਜਿੱਤਣ ਵਾਲੀ ਪਤਨੀ ਜਯਾ ਬੱਚਨ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਕੀ ਮੈਂ ਇਸ ਤਰ੍ਹਾਂ ਸੋਚਿਆ ਸੀ ਕਿ ਉਹ ਹਿੰਦੀ ਫਿਲਮ ਉਦਯੋਗ 'ਚ ਆਪਣੀ ਪਛਾਨ ਫਿਰ ਤੋਂ ਉਜਾਗਰ ਕਰਨਗੇ ਜਾਂ ਆਪਣੇ ਆਪ 'ਚ ਤਬਦੀਲੀ ਲਿਆਉਣਗੇ ਪਰ ਮੈਂ ਹਮੇਸ਼ਾ ਇਹ ਜਾਣਦੀ ਸੀ ਕਿ ਉਨ੍ਹਾਂ 'ਚ ਦੇਸ਼ ਦੇ ਬਿਹਤਰੀਨ ਅਭਿਨੇਤਾਵਾਂ 'ਚ ਸ਼ਾਮਲ ਹੋਣ ਦੀ ਪ੍ਰਤਿਭਾ ਹੈ।''
ਇਸ ਤੋਂ ਇਲਾਵਾ ਅਦਾਕਾਰ ਅਭਿਸ਼ੇਕ ਬੱਚਨ ਨੇ ਕਿਹਾ, ''ਅਸੀਂ ਕਦੀ ਵੀ ਉਨ੍ਹਾਂ ਨੂੰ ਇਕ ਮਹਾਨਾਇਕ ਦੀ ਤਰ੍ਹਾਂ ਨਹੀਂ ਦੇਖਿਆ। ਉਹ ਸਾਡੇ ਲਈ ਹਮੇਸ਼ਾ ਪਿਤਾ ਰਹੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਇਹ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਸਫਲਤਾ ਹੈ ਅਤੇ ਮੈਂ ਮੰਨਦਾ ਹਾਂ ਕਿ ਉਹ ਦੁਨੀਆਂ ਦੇ ਸਭ ਤੋਂ ਚੰਗੇ ਪਿਤਾ ਹਨ।''
ਸਾਇਨਾ ਨੇਹਵਾਲ ਦੀ ਭੂਮਿਕਾ 'ਚ ਨਜ਼ਰ ਆਵੇਗੀ ਇਹ ਅਦਾਕਾਰਾ
NEXT STORY