ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ ਅਤੇ ਉਹ ਚਾਹੁੰਦੀ ਹੈ ਕਿ ਉਨ੍ਹਾਂ ਦੇ ਜੀਵਨ 'ਤੇ ਬਣਨ ਵਾਲੀ ਫਿਲਮ 'ਚ ਦੀਪਿਕਾ ਉਨ੍ਹਾਂ ਦਾ ਕਿਰਦਾਰ ਅਦਾ ਕਰੇ।
ਸਾਇਨਾ ਨੇ ਦੀਪਿਕਾ ਨੂੰ ਬੈਡਮਿੰਟਨ ਦੀ ਵਧੀਆ ਖਿਡਾਰਨ ਦੱਸਦੇ ਹੋਏ ਕਿਹਾ ਕਿ ਦੀਪਿਕਾ ਇਸ ਭੂਮਿਕਾ ਦੇ ਯੋਗ ਹੈ ਅਤੇ ਇਸ ਕਿਰਦਾਰ ਨੂੰ ਸਹੀ ਢੰਗ ਨਾਲ ਨਿਭਾਅ ਸਕਦੀ ਹੈ। ਸਾਇਨਾ ਨੇ ਇਕ ਪੁਰਸਕਾਰ ਸਮਾਗਮ 'ਚ ਕਿਹਾ, ''ਉਨ੍ਹਾਂ ਦੇ ਪਿਤਾ ਬੈਡਮਿੰਟਨ ਦੇ ਖਿਡਾਰੀ ਰਹੇ ਹਨ ਅਤੇ ਮੈਂ ਦੀਪਿਕਾ ਨੂੰ ਬੈਡਮਿੰਟਨ ਖੇਡਦੇ ਦੇਖਿਆ ਹੈ, ਜੋ ਕਿ ਉਹ ਬਹੁਤ ਵਧੀਆ ਖੇਡਦੀ ਸੀ। ਉਹ ਇਸ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾਅ ਸਕਦੀ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਇਹ ਕਿਰਦਾਰ ਨਿਭਾਵੇ।'' ਇਸ ਸਮਾਗਮ 'ਚ ਦੀਪਿਕਾ ਨੇ ਕਿਹਾ ਕਿ ਉਹ ਸ੍ਰਕੀਨ 'ਤੇ ਸਾਇਨਾ ਦਾ ਕਿਰਦਾਰ ਨਿਭਾਉਣਾ ਪਸੰਦ ਕਰੇਗੀ।
ਦੀਪਿਕਾ ਨੇ ਅੱਗੇ ਕਿਹਾ, ''ਅਸੀਂ ਕਈ ਵਾਰ ਇਕੱਠੇ ਖੇਡੇ ਹਾਂ ਅਤੇ ਉਹ ਹਮੇਸ਼ਾ ਹੀ ਮੇਰੇ ਨਾਲੋਂ ਬਿਹਤਰ ਸੀ। ਅਸੀਂ ਕਾਫੀ ਸਮਾਂ ਇਕੱਠੇ ਬਿਤਾਇਆ ਹੈ।''
ਜਾਣਕਾਰੀ ਅਨੁਸਾਰ ਫਿਲਮਕਾਰ ਅਮੋਲ ਗੁਪਤੇ ਸਾਇਨਾ ਦੇ ਜੀਵਨ 'ਚੇ ਆਧਾਰਿਤ ਇਕ ਫਿਲਮ ਬਣਾ ਰਹੇ ਹਨ।
'ਕੁਈਨ' ਦੇ ਰੀਮੇਕ ਦਾ ਨਿਰਦੇਸ਼ਨ ਇਹ ਅਦਾਕਾਰਾ
NEXT STORY