ਮੁੰਬਈ- ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ 23 ਜੂਨ ਤੋਂ ਸ਼ੁਰੂ ਹੋ ਰਿਹਾ ਸ਼ੋਅ ‘ਆਮੀ ਡਾਕਿਨੀ’ ਇਕ ਅਜਿਹੀ ਪ੍ਰੇਮ ਕਹਾਣੀ ਹੈ, ਜੋ ਸਮੇਂ ਅਤੇ ਜਨਮਾਂ ਦੀਆਂ ਹੱਦਾਂ ਪਾਰ ਕਰ ਜਾਂਦੀ ਹੈ। ਇਹ ਸ਼ੋਅ ਸਿਰਫ ਥ੍ਰਿਲ ਅਤੇ ਸਸਪੈਂਸ ਨਾਲ ਭਰਿਆ ਨਹੀਂ ਹੈ, ਸਗੋਂ ਇਸ ਦੀ ਕਹਾਣੀ ਵਿਚ ਭਾਵਨਾਵਾਂ ਦੀ ਵੀ ਡੂੰਘਾਈ ਹੈ, ਜੋ ਦਰਸ਼ਕਾਂ ਨੂੰ ਜੋੜ ਕੇ ਰੱਖੇਗੀ।
ਸ਼ੋਅ ਵਿਚ ਅਯਾਨ ਦਾ ਕਿਰਦਾਰ ਨਿਭਾ ਰਹੇ ਹਿਤੇਸ਼ ਭਾਰਦਵਾਜ ਨੇ ਸ਼ੂਟਿੰਗ ਦੇ ਦੌਰਾਨ ਦਾ ਇਕ ਬੇਹੱਦ ਯਾਦਗਾਰ ਪਲ ਸ਼ੇਅਰ ਕਰਦੇ ਦੱਸਿਆ ਕਿ ਇਕ ਸੀਨ ਸੀ ਮੀਰਾ (ਰਾਚੀ) ਅਤੇ ਮੇਰੇ ਵਿਚ, ਜਿਸ ਵਿਚ ਸਾਨੂੰ ਇਕ-ਦੂਜੇ ’ਤੇ ਬਹੁਤ ਗੁੱਸਾ ਹੋਣਾ ਸੀ। ਇਮੋਸ਼ਨਸ ਇੰਨੇ ਰਿਅਲ ਸਨ ਕਿ ਅਸੀਂ ਦੋਵੇਂ ਉਸ ਪਲ ਵਿਚ ਪੂਰੀ ਤਰ੍ਹਾਂ ਡੁੱਬ ਗਏ। ਸੀਨ ਖਤਮ ਹੁੰਦੇ ਹੀ ਕੁਝ ਪਲ ਲਈ ਸੰਨਾਟਾ ਛਾਅ ਗਿਆ... ਅਤੇ ਫਿਰ ਪੂਰੀ ਟੀਮ ਨੇ ਤਾੜੀਆਂ ਵਜਾਈਆਂ। ਉਹ ਪਲ ਬਹੁਤ ਖਾਸ ਸੀ, ਜਿਵੇਂ ਕੁਝ ਸੱਚ ਵਿਚ ਹੋ ਗਿਆ ਹੋਵੇ।
ਮਸ਼ਹੂਰ ਅਦਾਕਾਰ ਦੀ ਹੋ ਗਈ ਮੌਤ, ਰਾਤੀਂ ਸੌਣ ਮਗਰੋਂ ਨਹੀਂ ਦੇਖ ਸਕੇ ਸਵੇਰ
NEXT STORY