ਮੁੰਬਈ : ਮਹਾਨਾਇਕ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀਆਂ ਸਭ ਤੋਂ ਲੋਕਪ੍ਰਿਯ ਫਿਲਮਾਂ 'ਚੋਂ ਇਕ 'ਡੌਨ' ਦੇ 38 ਸਾਲ ਪੂਰੇ ਹੋਣ 'ਤੇ ਅੱਜ ਜਸ਼ਨ ਮਨਾਇਆ। ਫਿਲਮ 'ਵਜ਼ੀਰ' ਦੇ 73 ਸਾਲਾ ਨਾਇਕ ਬੱਚਨ ਇਸ ਮੌਕੇ ਖੁਦ ਨੂੰ ਧੰਨ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਵਲੋਂ ਪੋਸਟ ਕੀਤੀਆਂ ਗਈਆਂ ਫਿਲਮ 'ਡੌਨ' ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਬੱਚਨ ਨੇ ਟਵਿਟਰ 'ਤੇ ਕਿਹਾ, ''ਹਰ ਦਿਨ ਇਕ ਖਾਸ ਫਿਲਮ ਬਾਰੇ ਬੀਤੇ ਵਰ੍ਹਿਆਂ ਦੀਆਂ ਯਾਦਾਂ ਤਾਜ਼ਾ ਹੁੰਦੀਆਂ ਹਨ ਅਤੇ ਲੋਕਾਂ ਲਈ ਇਹ ਗੱਲਾਂ ਕਿੰਨੀਆਂ ਮਾਇਨੇ ਰੱਖਦੀਆਂ ਹਨ..ਇਸ ਨੂੰ ਲੈ ਕੇ ਮੈਂ ਧੰਨ ਹਾਂ।'' ਜ਼ਿਕਰਯੋਗ ਹੈ ਕਿ ਚੰਦਰਾ ਭਨੋਟ ਵਲੋਂ ਨਿਰਦੇਸ਼ਿਤ ਫਿਲਮ 'ਡੌਨ' 1978 'ਚ ਰਿਲੀਜ਼ ਹੋਈ ਸੀ, ਜਿਸ 'ਚ ਬੱਚਨ ਨੇ ਦੋਹਰੀ ਭੂਮਿਕਾ ਨਿਭਾਈ ਸੀ। ਸਲੀਮ-ਜਾਵੇਦ ਵਲੋਂ ਲਿਖੀ ਇਸ ਫਿਲਮ 'ਚ ਜ਼ੀਨਤ ਅਮਾਨ, ਪ੍ਰਾਣ, ਇਫਤਿਖਾਰ, ਹੈਲਨ ਅਤੇ ਓਮ ਸ਼ਿਵਪੁਰੀ ਨੇ ਵੀ ਅਹਿਮ ਕਿਰਦਾਰ ਨਿਭਾਏ ਸਨ।
WATCH PICS: ਇਨ੍ਹਾਂ ਭੱਦੇ ਲਿਬਾਸਾਂ ਕਾਰਨ ਉੱਡਿਆ ਐਸ਼ ਦਾ ਮਖੌਲ
NEXT STORY