ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸੋਮਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਮਹਿਤਪੁਰ (ਚੋਪੜਾ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਮਹਿਤਪੁਰ ਦੇ ਇੰਜੀਨੀਅਰ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਮਹਿਤਪੁਰ ਤੋਂ ਟੀ-1 ਟਰਾਂਸਫਾਰਮਰ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਆਰਬਨ ਟਾਵਰ ਕਲੋਨੀ, ਇੰਡਸਟਰੀ ਏਰੀਆ ਤੋਂ ਚੱਲਣ ਵਾਲੀ ਸ਼ਹਿਰ ਦੀ ਸਪਲਾਈ ਤੇ ਨਾਲ ਯੂ ਪੀ ਐਸ ਰੋਲੀ ਪਿੰਡਾਂ ਸਪਲਾਈ ਅੱਜ 18 ਮਈ ਦਿਨ ਸੋਮਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।
ਨਵਾਂਸ਼ਹਿਰ (ਤ੍ਰਿਪਾਠੀ) - ਸਹਾਇਕ ਇੰਜੀਨੀਅਰ ਅਰਬਨ ਸਬ-ਡਵੀਜ਼ਨ ਨਵਾਂਸ਼ਹਿਰ ਨੇ ਦੱਸਿਆ ਕਿ 18 ਮਈ ਦਿਨ ਸੋਮਵਾਰ ਨੂੰ 66 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਣ ਵਾਲੇ 11 ਕੇ.ਵੀ. ਫੋਕਲ ਪੁਆਇੰਟ ਫੀਡਰ ਦੇ ਜ਼ਰੂਰੀ ਕੰਮ/ਮੁਰੰਮਤ ਕਾਰਨ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਕਾਰਨ ਹੇਠ ਲਿਖੇ ਇਲਾਕੇ ਪ੍ਰਭਾਵਿਤ ਹੋਣਗੇ ਜਿਵੇਂ ਬੰਗਾ ਰੋਡ, ਗੁਰੂ ਤੇਗ ਬਹਾਦਰ ਨਗਰ, ਗੁੱਜਰਪੁਰ ਕਾਲੋਨੀ, ਸ਼ੂਗਰ ਮਿੱਲ ਕਾਲੋਨੀ, ਫੋਕਲ ਪੁਆਇੰਟ, ਗੁਲਜ਼ਾਰ ਨਗਰ, ਗਾਰਡਨ ਕਲੋਨੀ ਅਤੇ ਬਾਜ਼ੀਗਰ ਬਸਤੀ ਅਤੇ ਇਸ ਫੀਡਰ ਤੋਂ ਚੱਲਣ ਵਾਲੇ ਹੋਰ ਇਲਾਕੇ ਬੰਦ ਰਹਿਣਗੇ।
ਹਲਕਾ ਦਾਖਾ ਦੇ ਅਕਾਲੀ ਆਗੂ ਖ਼ਿਲਾਫ਼ ਹੋ ਗਈ ਵੱਡੀ ਕਾਰਵਾਈ, ਇਸ ਮਾਮਲੇ 'ਚ ਹੋਈ FIR
NEXT STORY