ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਜਿੰਨਾ ਆਪਣੇ ਫ਼ਿਲਮੀ ਕਰੀਅਰ ਦਾ ਧਿਆਨ ਰੱਖਦੇ ਹਨ, ਉਨ੍ਹਾਂ ਹੀ ਸਮਾਂ ਆਪਣੇ ਪਰਿਵਾਰ ਨੂੰ ਦਿੰਦੇ ਹਨ। ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿਣ ਵਾਲੇ ਅਮਿਤਾਭ ਬੱਚਨ ਨਾ ਸਿਰਫ਼ ਸਮਾਜਿਕ ਮੁੱਦਿਆਂ 'ਤੇ ਆਪਣੀ ਰਾਏ ਦਿੰਦੇ ਰਹਿੰਦੇ ਹਨ ਸਗੋਂ ਆਪਣੇ ਪਰਿਵਾਰ ਲਈ ਵੀ ਲਗਾਤਾਰ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਬਿੱਗ ਬੀ ਨੇ ਆਪਣੀ ਪੋਤੀ ਅਰਾਧਿਆ ਬੱਚਨ ਦੇ ਜਨਮਦਿਨ 'ਤੇ ਵੀ ਸੋਸ਼ਲ ਪੋਸਟ ਕੀਤੀ ਹੈ। ਅਮਿਤਾਭ ਬੱਚਨ ਨੇ ਅਰਾਧਿਆ ਬੱਚਨ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਜਨਮਦਿਨ ਦੀ ਵਧਾਈ ਦਿੱਤੀ ਹੈ।
![PunjabKesari](https://static.jagbani.com/multimedia/13_15_287335234bigg b3-ll.jpg)
ਅਮਿਤਾਭ ਬੱਚਨ ਨੇ ਜਨਮਦਿਨ ਮੌਕੇ ਅਰਾਧਿਆ ਦੀਆਂ 9 ਤਸਵੀਰਾਂ ਦਾ ਇਕ ਕੋਲਾਜ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ਨਾਲ ਅਮਿਤਾਭ ਬੱਚਨ ਨੇ ਅਰਾਧਿਆ ਦੀ ਅਲੱਗ-ਅਲੱਗ ਉਮਰ ਸ਼ਾਮਲ ਕੀਤੀ ਹੈ। ਦਰਅਸਲ, ਅਰਾਧਿਆ ਇਸ ਸਾਲ 9 ਸਾਲ ਦੀ ਹੋ ਗਈ ਹੈ ਅਤੇ ਅਜਿਹੇ 'ਚ ਅਮਿਤਾਭ ਨੇ ਅਰਾਧਿਆ ਦੀਆਂ 9 ਤਸਵੀਰਾਂ ਸਾਂਝੀਆਂ ਕੀਤੀਆਂ ਹਨ।
![PunjabKesari](https://static.jagbani.com/multimedia/13_15_286710167bigg b2-ll.jpg)
ਇਨ੍ਹਾਂ ਸਾਰੀਆਂ ਤਸਵੀਰਾਂ 'ਚ ਅਰਾਧਿਆ ਦਾ ਹੇਅਰ ਬੈਂਡ ਸਭ ਤੋਂ ਖ਼ਾਸ ਹੈ ਕਿਉਂਕਿ ਹਰ ਤਸਵੀਰ 'ਚ ਅਰਾਧਿਆ ਨੇ ਹੇਅਰਬੈਂਡ ਲਗਾ ਰੱਖਿਆ ਹੈ। ਅਮਿਤਾਭ ਵਲੋਂ ਅਰਾਧਿਆ ਦੀ ਤਸਵੀਰ ਸਾਂਝੀ ਕਰਨ ਤੋਂ ਬਾਅਦ ਲੋਕ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ।
ਅਮਿਤਾਭ ਬੱਚਨ ਨੇ ਇਸ ਤਸਵੀਰ ਨੂੰ ਸਾਂਝੀ ਕਰਦਿਆਂ ਲਿਖਿਆ ਹੈ, 'ਹੈਪੀ ਬਰਥ ਡੇਅ ਅਰਾਧਿਆ...ਆਲ ਮਾਈ ਲਵ।' ਇਸ ਤਸਵੀਰ ਨੂੰ ਸਾਂਝੀ ਕਰਨ ਦੇ ਕੁਝ ਘੰਟਿਆਂ 'ਚ ਹੀ ਲੱਖਾਂ ਲਾਈਕਸ ਮਿਲ ਗਏ ਹਨ। ਹਾਲੇ ਤਕ ਕਰੀਬ 5 ਲੱਖ ਲੋਕ ਪੋਸਟ ਨੂੰ ਲਾਈਕ ਕਰ ਚੁੱਕੇ ਹਨ ਅਕੇ ਅਰਾਧਿਆ ਨੂੰ ਬਰਥ ਡੇਅ ਵਿਸ਼ ਕਰ ਰਹੇ ਹਨ। ਉਥੇ ਹੀ ਅਰਾਧਿਆ ਦੀ ਮੰਮੀ ਐਸ਼ਵਰਿਆ ਰਾਏ ਬੱਚਨ ਵੀ ਆਪਣੀ ਬੇਟੀ ਦੀ ਲਗਾਤਾਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
![PunjabKesari](https://static.jagbani.com/multimedia/13_15_285772641bigg b1-ll.jpg)
ਦੱਸ ਦੇਈਏ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦਾ 20 ਅਪ੍ਰੈਲ 2007 ਨੂੰ ਵਿਆਹ ਹੋਇਆ ਸੀ ਅਤੇ 2011 'ਚ ਆਰਾਧਿਆ ਦਾ ਜਨਮ ਹੋਇਆ ਸੀ।
ਸੰਜੇ ਦੱਤ ਨੇ ਦੁਬਈ 'ਚ ਪਰਿਵਾਰ ਨਾਲ ਮਨਾਈ ਦੀਵਾਲੀ, ਸ਼ਾਮਲ ਹੋਏ ਸੁਪਰਸਟਾਰ ਮੋਹਨ ਲਾਲ
NEXT STORY