ਮੁੰਬਈ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਫੈਨ ਫਾਲੋਇੰਗ ਭਾਰਤ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਹੈ। ਮੈਗਾਸਟਾਰ ਕਈ ਇੰਟਰਨੈਸ਼ਨਲ ਐਵਾਰਡ ਆਪਣੇ ਨਾਂ ਕਰ ਚੁੱਕੇ ਹਨ। ਹਾਲ ਹੀ ’ਚ ਇਕ ਵਾਰ ਫਿਰ ਬਿਗ ਬੀ ਨੂੰ ਇੰਟਰਨੈਸ਼ਨਲ ਪਲੇਟਫਾਰਮ ’ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਵਾਰ ਇੰਟਰਨੈਸ਼ਨਲ ਫੇਡਰੇਸ਼ਨ ਆਫ ਫ਼ਿਲਮ ਆਰਕਾਈਵਸ (ਐੱਫ.ਆਈ.ਏ.ਐੱਫ) ਦਾ ਐਵਾਰਡ ਅਮਿਤਾਭ ਨੂੰ ਦਿੱਤਾ ਜਾਵੇਗਾ। ਬਿਗ ਬੀ ਨੂੰ ਇਸ ਐਵਾਰਡ ਨਾਲ ਮਸ਼ਹੂਰ ਇੰਟਰਨੈਸ਼ਨਲ ਡਾਇਰੈਕਟਰ ਕ੍ਰਿਸਟੋਫਰ ਨੋਲਨ ਅਤੇ ਮਾਰਟਿਨ ਸਕੋਸੀਜੀ ਸਨਮਾਨਿਤ ਕਰਨਗੇ।
ਐਵਾਰਡ ਪਾਉਣ ਵਾਲੇ ਪਹਿਲੇ ਭਾਰਤੀ
ਦੱਸ ਦੇਈਏ ਕਿ ਅਮਿਤਾਭ ਨੂੰ ਐੱਫ.ਆਈ.ਏ.ਐੱਫ. ਨਾਲ ਜੁੜੇ ਹੋਏ ਫਈਲਮ ਹੈਰੀਟੇਜ ਫਾਊਂਡੇਸ਼ਨ ਨੇ ਨਾਮੀਨੇਟ ਕੀਤਾ ਸੀ ਜਿਸ ਦੀ ਸਥਾਪਨਾ ਫ਼ਿਲਮਮੇਕਰ ਅਤੇ ਆਰਕਾਈਵਿਸਟ ਸ਼ਵਿੰਦਰ ਸਿੰਘ ਡੂੰਗਰਪੁਰ ਨੇ ਕੀਤੀ ਸੀ। 19 ਮਾਰਚ ਨੂੰ ਇਕ ਵਰਚੁਅਲ ਇਵੈਂਟ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਇਵੈਂਟ ’ਚ ਇਹ ਐਵਾਰਡ ਅਮਿਤਾਭ ਨੂੰ ਦਿੱਤਾ ਜਾਵੇਗਾ। ਅਮਿਤਾਭ ਨੂੰ ਇਹ ਐਵਾਰਡ ਵਰਲ਼ਡ ਫ਼ਿਲਮ ਹੈਰੀਟੇਜ ਦੇ ਸੁਰੱਖਿਆ ’ਚ ਉਨ੍ਹਾਂ ਦੇ ਸਮਰਪਣ ਅਤੇ ਯੋਗਦਾਨ ਲਈ ਦਿੱਤਾ ਜਾਵੇਗਾ। ਅਮਿਤਾਭ ਇਸ ਐਵਾਰਡ ਨੂੰ ਪਾਉਣ ਵਾਲੇ ਪਹਿਲੇ ਭਾਰਤੀ ਹੋਣਗੇ।
ਇਨ੍ਹਾਂ ਐਵਾਰਡ ਨਾਲ ਹੋ ਚੁੱਕੇ ਹਨ ਸਨਮਾਨਿਤ
ਇਸ ਤੋਂ ਪਹਿਲੇ 2001 ’ਚ ਮਾਰਟਿਨ ਸਕੋਸੀਜੀ, 2003 ’ਚ ਇੰਗਮਾਰ ਬਰਗਮੈਨ ਅਤੇ 2017 ’ਚ ਕ੍ਰਿਸਟੋਫਰ ਨੋਲਨ ਨੂੰ ਇਹ ਐਵਾਰਡ ਮਿਲ ਚੁੱਕਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲੇ ਬਿਗ ਬੀ ਨੂੰ ‘ਪੀਕੂ’, ‘ਪਾ’, ‘ਬਲੈਕ’ ਅਤੇ ‘ਅਗਨੀਪਥ’ ਲਈ ਨੈਸ਼ਨਲ ਐਵਾਰਡ, 15 ਫ਼ਿਲਮਫੇਅਰ ਐਵਾਰਡ, 4 ਆਈਫਾ ਐਵਾਰਡ, ਪਦਮਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਮਿਤਾਭ ਦੇ ਕੋਲ ਕਈ ਫ਼ਿਲਮਾਂ ਹਨ। ਅਮਿਤਾਭ ਬੱਚਨ ‘ਚਿਹਰੇ’, ‘ਝੁੰਡ’, ‘ਮੇਡੇ’, ‘ਬ੍ਰਹਮਾਸਤਰ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਉਣਗੇ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਮੋਦੀ ਵੱਲੋਂ ਪਾਕਿ ਨੂੰ ਕੋਰੋਨਾ ਵੈਕਸੀਨ ਭੇਜਣ ਮਗਰੋਂ ਕੰਗਨਾ ਦਾ ਟਵੀਟ, ਕਿਹਾ-‘ਉਥੇ ਵੀ ਜਲਦ ਹੋਵੇਗੀ ਬੀ.ਜੇ.ਪੀ ਸਰਕਾਰ’
NEXT STORY