ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਐਮੀ ਵਿਰਕ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਆਪਣੇ ਗੀਤਾਂ ਅਤੇ ਦਮਦਾਰ ਅਦਾਕਾਰੀ ਦੇ ਦਮ ‘ਤੇ ਲੋਕਾਂ ਦਾ ਦਿਲ ਜਿੱਤਿਆ ਹੈ। ਪਿਛਲੇ ਕੁਝ ਸਮਾਂ ਪਹਿਲਾਂ ਉਹ ਆਪਣੀ ਫ਼ਿਲਮ 'ਬੈਡ ਨਿਊਜ਼' ਨੂੰ ਲੈ ਕੇ ਚਰਚਾ 'ਚ ਸਨ। ਉਹ ਇਸ ਫ਼ਿਲਮ 'ਚ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਨਾਲ ਨਜ਼ਰ ਆਏ ਸਨ। ਇਸ ਦੌਰਾਨ ਉਨ੍ਹਾਂ ਦਾ ਇੱਕ ਇੰਟਰਵਿਊ ਵਾਈਰਲ ਹੋ ਰਿਹਾ ਹੈ, ਜਿਸ 'ਚ ਉਹ ਮਸ਼ਹੂਰ ਗਾਇਕ ਗੁਰਦਾਸ ਮਾਨ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰਦਾਸ ਮਾਨ ਤੋਂ ਮੁਆਫ਼ੀ ਵੀ ਮੰਗੀ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ
ਦਰਸਅਲ ਸ਼ੋਅ ਦੇ ਹੋਸਟ ਨੇ ਜਦੋਂ ਉਨ੍ਹਾਂ ਤੋਂ ਕਿਹਾ ਕਿ ਮਾਨ ਸਾਬ੍ਹ ਨੇ ਗੱਲਾਂ-ਗੱਲਾਂ 'ਚ ਦੁੱਖ ਜ਼ਾਹਰ ਕੀਤਾ ਸੀ ਕਿ ਇਸ ਚੀਜ਼ ਦਾ ਮੈਨੂੰ ਅਫਸੋਸ ਹੈ ਕਿ ਜਦੋਂ ਮੇਰੇ 'ਤੇ ਬੁਰਾ ਸਮਾਂ ਆਇਆ ਅਤੇ ਬਿਨਾਂ ਗੱਲ ਤੋਂ ਮੁੱਦੇ ਬਣੇ ਤਾਂ ਉਸ ਸਮੇਂ ਮੇਰੇ ਨਾਲ ਕੋਈ ਨਹੀਂ ਸੀ। ਜਿਹੜੇ ਬੰਦੇ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀਆਂ ਨੂੰ ਦੇ ਦਿੱਤੀ, ਉਸ ਸਮੇਂ ਇੰਡਸਟਰੀ ਦਾ ਕੋਈ ਬੰਦਾ ਮੇਰੇ ਨਾਲ ਨਹੀਂ ਸੀ। ਇਸ ਗੱਲ ਦਾ ਜਵਾਬ ਦਿੰਦੇ ਹੋਏ ਅਦਾਕਾਰ ਐਮੀ ਵਿਰਕ ਨੇ ਕਿਹਾ ਕਿ ਇਹ ਸਾਡੇ ਸਾਰੀਆਂ ਦੀ ਗ਼ਲਤੀ ਹੈ। ਉਨ੍ਹਾਂ ਨੇ ਆਪਣੀ ਗ਼ਲਤੀ ਮੰਨਦੇ ਹੋਏ ਕਿਹਾ ਕਿ ਮੇਰੀ ਵੀ ਇਹ ਗ਼ਲਤੀ ਹੈ ਕਿ ਮੈਂ ਉਨ੍ਹਾਂ ਦੇ ਹੱਕ ਦੇ 'ਚ ਨਹੀਂ ਖੜ੍ਹਿਆ। ਮੈਂ ਮਾਨ ਸਾਬ੍ਹ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ। ਮੈਨੂੰ ਲੱਗਦਾ ਹੈ ਕਿ ਉਸ ਸਮੇਂ ਇੰਡਸਟਰੀ ਨੂੰ ਖੜ੍ਹਨਾ ਚਾਹੀਦਾ ਸੀ।
ਇਹ ਖ਼ਬਰ ਵੀ ਪੜ੍ਹੋ - ਕੀ ਗਾਇਕਾ ਅਫਸਾਨਾ ਖ਼ਾਨ ਹੈ ਗਰਭਵਤੀ? ਪੋਸਟ ਸਾਂਝੀ ਕਰ ਕਿਹਾ- 'ਤੁਹਾਡਾ ਸਾਰਿਆਂ ਦਾ ਧੰਨਵਾਦ...'
ਦੱਸ ਦੇਈਏ ਕਿ 'ਬੈਡ ਨਿਊਜ਼' ਫ਼ਿਲਮ 19 ਜੁਲਾਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫ਼ਿਲਮ ਨੇ ਦੇਸ਼ ਭਰ 'ਚ 64.51 ਕਰੋੜ ਰੁਪਏ ਕਮਾਏ ਅਤੇ ਦੁਨੀਆ ਭਰ 'ਚ 113.75 ਕਰੋੜ ਰੁਪਏ ਇਕੱਠੇ ਕੀਤੇ। ਇਸ ਫ਼ਿਲਮ ‘ਚ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਤੋਂ ਇਲਾਵਾ ਨੇਹਾ ਧੂਪੀਆ, ਸ਼ੀਬਾ ਚੱਢਾ, ਨੇਹਾ ਸ਼ਰਮਾ, ਵਿਜੇਲਕਸ਼ਮੀ ਸਿੰਘ ਅਤੇ ਫੈਜ਼ਲ ਰਾਸ਼ਿਦ ਵੀ ਅਹਿਮ ਭੂਮਿਕਾਵਾਂ ‘ਚ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬ੍ਰੇਕਅਪ ਤੋਂ ਬਾਅਦ ਖ਼ੁਦ ਨੂੰ ਖ਼ਤਮ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ
NEXT STORY