ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ’ਚ ਅੰਮ੍ਰਿਤ ਪਿੱਛੇ ਨਹੀਂ ਰਹਿੰਦੇ। ਅੰਮ੍ਰਿਤ ਨੂੰ ਅਸੀਂ ਪੰਜਾਬ ਦੀ ਹਰ ਹਲਚਲ ’ਚ ਸਰਗਰਮ ਵੇਖਦੇ ਹਾਂ। ਉਹ ਆਪਣੇ ਜੀਵਨ ਦੀ ਛੋਟੀ-ਵੱਡੀ ਹਰ ਗੱਲ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਜ਼ਰੂਰ ਕਰਦੇ ਹਨ। ਅੰਮ੍ਰਿਤ ਮਾਨ ਦੀ ਐਲਬਮ ‘ਆਲ ਬੰਬ’ ਦਾ ਇੰਤਜ਼ਾਰ ਪਿਛਲੇ ਸਾਲ ਤੋਂ ਹੋ ਰਿਹਾ ਹੈ ਤੇ ਲੋਕਾਂ ਨੇ ਇਸ ਤੋਂ ਬਹੁਤ ਉਮੀਦਾਂ ਵੀ ਰੱਖੀਆਂ ਹੋਈਆਂ ਸਨ।
ਹੁਣ ਜਦੋਂ ਐਲਬਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਾ ਹੈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦੁੱਗਣੀ ਹੋ ਗਈ ਹੈ। ਅੱਜ ਉਨ੍ਹਾਂ ਦੀ ਐਲਬਮ ਦੇ ਟਾਈਟਲ ਟਰੈਕ ਦੀ ਵੀਡੀਓ ਰਿਲੀਜ਼ ਕੀਤੀ ਗਈ ਹੈ ਤੇ ਇਸ ਨੇ ਬਿਨਾਂ ਸਮੇਂ ਨੂੰ ਬਰਬਾਦ ਕਰਦਿਆਂ ਆਪਣੇ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਗੀਤ ’ਚ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਨੇ ਆਪਣੇ ਸਵੈਗ ਨਾਲ ਭਰੇ ਅੰਦਾਜ਼ ਨੂੰ ਪੇਸ਼ ਕੀਤਾ ਹੈ।
ਗੀਤ ’ਚ ਇਕ ਪਾਸੇ ਜਿਥੇ ਨੀਰੂ ਬਾਜਵਾ ਆਪਣੇ ਆਪ ਨੂੰ ਸਕੌਚ ਵਰਗੀ ਦੱਸਦੀ ਹੈ, ਉਥੇ ਦੂਜੇ ਪਾਸੇ ਅੰਮ੍ਰਿਤ ਮਾਨ ਆਪਣੇ ਆਪ ਨੂੰ ਟਕੀਲਾ ਸ਼ਾਟ ਵਜੋਂ ਦਰਸਾਉਂਦਾ ਹੈ। ਇਸ ਲਈ ਅਸਲ ’ਚ ਉਹ ਇਕੋ ਸਿੱਕੇ ਦੇ ਦੋ ਪਾਸੇ ਬਣੇ ਹੋਏ ਹਨ। ਇਸ ਗੀਤ ਨੂੰ ਅੰਮ੍ਰਿਤ ਮਾਨ ਨੇ ਲਿਖਿਆ ਹੈ ਤੇ ਇਸ ਦਾ ਸੰਗੀਤ ਇਕਵਿੰਦਰ ਸਿੰਘ ਨੇ ਦਿੱਤਾ ਹੈ।
ਸਹਿ-ਗਾਇਕਾ ਗੁਰਲੇਜ ਅਖਤਰ ਹੈ ਤੇ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਨੂੰ ਦਰਸਾਉਂਦੀ ਵੀਡੀਓ ਸੁੱਖ ਸੰਘੇੜਾ ਨੇ ਡਾਇਰੈਕਟ ਕੀਤੀ ਹੈ। ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਨੇ ਦੋ ਫ਼ਿਲਮਾਂ ’ਚ ਇਕੱਠਿਆਂ ਕੰਮ ਕੀਤਾ ਹੈ ਤੇ ਹੁਣ ਇਕੱਠੇ ਇਕ ਗੀਤ ਦੀ ਵੀਡੀਓ ’ਚ ਨਜ਼ਰ ਆਏ ਹਨ। ਹਰ ਵਾਰ ਜਦੋਂ ਉਹ ਪਰਦੇ ’ਤੇ ਇਕੱਠੇ ਆਉਂਦੇ ਹਨ ਤਾਂ ਉਨ੍ਹਾਂ ਦੀ ਕੈਮਿਸਟਰੀ ਹਰ ਕਿਸੇ ਨੂੰ ਪਸੰਦ ਬਣਾਉਂਦੀ ਹੈ।
ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸੁਨੰਦਾ ਸ਼ਰਮਾ ਨੇ ਕੈਨੇਡਾ ਦੇ ਵੀਜ਼ੇ ਨੂੰ ਲੈ ਕੇ ਬਣਾਈ ਮਜ਼ੇਦਾਰ ਵੀਡੀਓ
NEXT STORY