ਮੁੰਬਈ- ਅਦਾਕਾਰਾ ਐਮੀ ਜੈਕਸਨ ਨੇ ਹਾਲ ਹੀ 'ਚ ਇਟਲੀ 'ਚ ਆਪਣੇ ਮੰਗੇਤਰ ਨਾਲ ਵਿਆਹ ਕੀਤਾ ਹੈ ਅਤੇ ਹੁਣ ਉਸ ਨੇ ਮਨਮੋਹਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਐਮੀ ਜੈਕਸਨ ਨੇ 23 ਅਗਸਤ ਨੂੰ ਬ੍ਰਿਟਿਸ਼ ਅਦਾਕਾਰ ਐਡ ਵੈਸਟਵਿਕ ਨਾਲ ਵਿਆਹ ਕੀਤਾ ਹੈ। ਹਾਲ ਹੀ 'ਚ ਉਹ ਆਪਣੇ ਪੁੱਤਰ ਐਂਡਰੀਅਸ ਅਤੇ ਸਹੁਰਾ ਪਰਿਵਾਰ ਨਾਲ ਇਟਲੀ ਲਈ ਰਵਾਨਾ ਹੋਈ ਸੀ।

ਇਸ ਤੋਂ ਬਾਅਦ ਐਮੀ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਲਿਖਿਆ- ਆਓ ਬੇਬੀ, ਚਲੋ ਵਿਆਹ ਕਰ ਲਈਏ।

ਵਿਆਹ ਦੇ ਜਸ਼ਨ ਦੀ ਸ਼ੁਰੂਆਤ ਇਟਲੀ 'ਚ ਇਕ ਯਾਟ ਪਾਰਟੀ ਨਾਲ ਹੋਈ, ਜਿਸ 'ਚ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਐਮੀ ਜੈਕਸਨ ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਪਰ ਹੁਣ ਇਸ ਜੋੜੇ ਨੇ ਅਧਿਕਾਰਤ ਤੌਰ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।

ਉਨ੍ਹਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾ ਸਾਂਝੀਆਂ ਕੀਤੀਆਂ, ਅਤੇ ਲਿਖਿਆ- ਯਾਤਰਾ ਹੁਣੇ ਸ਼ੁਰੂ ਹੋਈ ਹੈ।

ਫੈਨਜ਼ ਮਸ਼ਹੂਰ ਐਮੀ ਜੈਕਸਨ ਅਤੇ ਐਡ ਵੈਸਟਵਿਕ ਨੂੰ ਵਧਾਈਆਂ ਦੇ ਰਹੇ ਹਨ। ਐਮੀ ਜੈਕਸਨ ਨੇ ਇੱਕ ਸੁੰਦਰ ਚਿੱਟਾ ਗਾਊਨ ਪਾਇਆ ਸੀ।'ਸਿੰਘ ਇਜ਼ ਬਲਿੰਗ' ਅਦਾਕਾਰਾ ਐਡ ਵੈਸਟਵਿਕ ਨੂੰ ਦੋ ਸਾਲਾਂ ਤੋਂ ਡੇਟ ਕਰ ਰਹੀ ਸੀ ਅਤੇ ਹੁਣ ਉਨ੍ਹਾਂ ਦਾ ਵਿਆਹ ਹੋ ਗਿਆ ਹੈ।

ਉਨ੍ਹਾਂ ਦਾ ਵਿਆਹ ਇਟਲੀ ਦੇ ਅਮਾਲਫੀ ਕੋਸਟ 'ਤੇ ਹੋਇਆ। ਦੋਵਾਂ ਦੀ ਸਗਾਈ ਜਨਵਰੀ 2024 'ਚ ਹੋਈ ਸੀ। ਐਡ ਵੈਸਟਵਿਕ ਨੇ ਸਵਿਟਜ਼ਰਲੈਂਡ ਦੇ ਗਸਟੈਡ 'ਚ ਐਮੀ ਜੈਕਸਨ ਨੂੰ ਪ੍ਰਪੋਜ਼ ਕੀਤਾ ਅਤੇ ਇੰਸਟਾਗ੍ਰਾਮ 'ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ।

ਦੱਸ ਦਈਏ ਕਿ ਐਮੀ ਜੈਕਸਨ ਨੇ ਪਹਿਲਾਂ ਕਾਰੋਬਾਰੀ ਜਾਰਜ ਪਨਾਇਓਟੋ ਨੂੰ ਡੇਟ ਕੀਤਾ ਸੀ, ਅਤੇ ਉਸ ਨਾਲ ਮੰਗਣੀ ਵੀ ਹੋਈ ਸੀ।

ਐਂਡਰੀਅਸ ਐਮੀ ਜੈਕਸਨ ਅਤੇ ਜਾਰਜ ਪਨਾਇਓਟੋ ਦਾ ਪੁੱਤਰ ਹੈ। ਪਰ ਬਾਅਦ 'ਚ ਉਨ੍ਹਾਂ ਦੀ ਮੰਗਣੀ ਟੁੱਟ ਗਈ ਅਤੇ ਐਮੀ ਜੈਕਸਨ ਨੂੰ ਫਿਰ ਬ੍ਰਿਟਿਸ਼ ਅਦਾਕਾਰ ਐਡ ਵੈਸਟਵਿਕ ਨਾਲ ਪਿਆਰ ਹੋ ਗਿਆ।

ਮਸ਼ਹੂਰ ਗਾਇਕ ਅਨੂਪ ਜਲੋਟਾ ਨੇ ਕੰਗਨਾ ਨੂੰ ਦਿੱਤੀ ਇਹ ਨਸੀਹਤ
NEXT STORY