ਜਾਮਨਗਰ (ਭਾਸ਼ਾ)- ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਸਮਾਗਮਾਂ ’ਚ ਦੂਜੇ ਦਿਨ ਅਦਾਕਾਰ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਨੇ ਆਪਣੀ ਪੇਸ਼ਕਾਰੀ ਦਿੱਤੀ।

ਤਿੰਨੇ ਖਾਨ ਇਸ ਮੌਕੇ ਸਟੇਜ ’ਤੇ ਫਿਲਮ ‘ਆਰ. ਆਰ. ਆਰ.’ ਦੇ ਆਸਕਰ ਜੇਤੂ ਤੇਲਗੂ ਗੀਤ ‘ਨਾਟੂ ਨਾਟੂ’ ਦੇ ਮਿਊਜ਼ਿਕ ’ਤੇ ਥਿਰਕੇ। ਮੰਚ ’ਤੇ ਸ਼ਾਹਰੁਖ ਨੇ ‘ਜੈ ਸ਼੍ਰੀ ਰਾਮ’ ਦਾ ਨਾਅਰਾ ਵੀ ਲਾਇਆ।

ਇਸ ਦੌਰਾਨ ਉਨ੍ਹਾਂ ਅੰਬਾਨੀ ਪਰਿਵਾਰ ਦੀਆਂ ‘ਤਿੰਨ ਦੇਵੀਆਂ’ ਦੇ ਤੌਰ ’ਤੇ ਮੁਕੇਸ਼ ਅੰਬਾਨੀ ਦੀ ਮਾਂ ਕੋਕਿਲਾਬੇਨ ਧੀਰੂਭਾਈ ਅੰਬਾਨੀ, ਪੂਰਨਿਮਾ ਦਲਾਲ (ਨੀਤਾ ਅੰਬਾਨੀ ਦੀ ਮਾਂ) ਅਤੇ ਦੇਵਯਾਨੀ ਖਿਮਜੀ (ਰਾਧਿਕਾ ਮਰਚੈਂਟ ਦੀ ਦਾਦੀ) ਦੀ ਜਾਣ-ਪਛਾਣ ਕਰਵਾਈ।

ਸਮਾਰੋਹ ’ਚ ਸ਼ਾਹਰੁਖ ਅਤੇ ਸਲਮਾਨ ਨੇ ਵੀ ਆਪਣੇ-ਆਪਣੇ ਸੋਲੋ ਪ੍ਰਫਾਰਮੈਂਸ ਦਿੱਤੇ।

ਪਾਰਟੀ ਦੇ ਦੂਜੇ ਦਿਨ ਦੀਪਿਕਾ ਪਾਦੂਕੋਣ-ਰਣਵੀਰ ਸਿੰਘ, ਦਿਲਜੀਤ ਦੋਸਾਂਝ, ਕਰੀਨਾ ਕਪੂਰ ਖਾਨ-ਸੈਫ ਅਲੀ ਖਾਨ, ਸਾਰਾ ਅਲੀ ਖਾਨ, ਜਾਨ੍ਹਵੀ ਕਪੂਰ, ਖੁਸ਼ੀ ਕਪੂਰ ਅਤੇ ਅਨਨਿਆ ਪਾਂਡੇ ਨੇ ਵੀ ਸਟੇਜ ’ਤੇ ਆ ਕੇ ਲੋਕਾਂ ਦਾ ਮਨੋਰੰਜਨ ਕੀਤਾ।











ਅਦਾਕਾਰ ਪਵਨ ਸਿੰਘ ਨੇ ਚੋਣ ਲੜਨ ਤੋਂ ਕੀਤਾ ਇਨਕਾਰ, ਭਾਜਪਾ ਨੇ ਆਸਨਸੋਲ ਤੋਂ ਐਲਾਨਿਆ ਸੀ ਲੋਕ ਸਭਾ ਉਮੀਦਵਾਰ
NEXT STORY