ਮੁੰਬਈ- ਅਦਾਕਾਰ ਕਾਰਤਿਕ ਆਰੀਅਨ ਅਤੇ ਅਦਾਕਾਰਾ ਅਨੰਨਿਆ ਪਾਂਡੇ ਨੇ ‘ਕੌਣ ਬਣੇਗਾ ਕਰੋੜਪਤੀ’ (ਕੇ.ਬੀ.ਸੀ.) ਦੇ ਸੈੱਟ ’ਤੇ ਆਪਣੀ ਫਿਲਮ ਦੀ ਪ੍ਰਮੋਸ਼ਨ ਕੀਤੀ। ਕਾਰਤਿਕ ਅਤੇ ਅਨੰਨਿਆ ਦੀ ਫਿਲਮ ‘ਤੂੰ ਮੇਰੀ ਮੈਂ ਤੇਰਾ, ਮੈਂ ਤੇਰਾ ਤੂੰ ਮੇਰੀ’ 25 ਦਸੰਬਰ ਨੂੰ ਰਿਲੀਜ਼ ਹੋਵੇਗੀ।
ਅਨੰਨਿਆ ਲਾਲ ਸਾੜ੍ਹੀ ਵਿਚ ਨਜ਼ਰ ਆਈ, ਜਦੋਂ ਕਿ ਕਾਰਤਿਕ ਸੂਟ-ਬੂਟ ਲੁੱਕ ਵਿਚ ਸਨ। ਦੋਵਾਂ ਦੀ ਕੈਮਿਸਟਰੀ ਨੇ ਫੈਨਜ਼ ਦਾ ਦਿਲ ਜਿੱਤ ਲਿਆ। ਹੁਣੇ ਜਿਹੇ ਫਿਲਮ ਦਾ ਟਾਈਟਲ ਟ੍ਰੈਕ ‘ਤੂੰ ਮੇਰੀ ਮੈਂ ਤੇਰਾ’ ਰਿਲੀਜ਼ ਹੋਇਆ। ਫਿਲਮ ਦਾ ਨਿਰਦੇਸ਼ਨ ਸਮੀਰ ਵਿਧਵੰਸ ਨੇ ਕੀਤਾ ਹੈ। ਇਸ ਤੋਂ ਪਹਿਲਾਂ ਕਾਰਤਿਕ ਅਤੇ ਅਨੰਨਿਆ ਸਾਲ 2019 ਵਿਚ ਫਿਲਮ ‘ਪਤੀ ਪਤਨੀ ਔਰ ਵੋਹ’ ਵਿਚ ਇਕੱਠੇ ਨਜ਼ਰ ਆ ਚੁੱਕੇ ਹਨ। ਹੁਣ 6 ਸਾਲ ਬਾਅਦ ਇਹ ਜੋਡ਼ੀ ਫਿਰ ਤੋਂ ਵੱਡੇ ਪਰਦੇ ਉੱਤੇ ਇਕੱਠੀ ਨਜ਼ਰ ਆਉਣ ਵਾਲੀ ਹੈ।
ਕਾਰਤਿਕ ਆਰੀਅਨ ਦੀ ਫਿਲਮ "ਫਰੈਡੀ" ਦੇ ਪ੍ਰਦਰਸ਼ਨ ਦੇ ਤਿੰਨ ਸਾਲ ਹੋਏ ਪੂਰੇ
NEXT STORY