ਲੁਧਿਆਣਾ (ਬਿਊਰੋ) : ਦੇਸ਼ ਤੇ ਵਿਦੇਸ਼ਾਂ ਵਿਚ ਹੌਜ਼ਰੀ, ਸਾਈਕਲਾਂ ਅਤੇ ਹੈਂਡ ਟੂਲਜ਼ ਦੇ ਨਿਰਮਾਣ ਵਿਚ ਚੋਟੀ 'ਤੇ ਰਹਿਣ ਵਾਲਾ ਲੁਧਿਆਣਾ ਦਾ ਭੋਜਨ ਅੱਜਕੱਲ੍ਹ ਪੰਜਾਬ ਵਿਚ ਹੀ ਨਹੀਂ ਸਗੋਂ ਬਾਲੀਵੁੱਡ ਸਿਤਾਰਿਆਂ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ ਵਿਚ ਮਸ਼ਹੂਰ ਅਦਾਕਾਰ ਅਨਿਲ ਕਪੂਰ ਦੀ ਧੀ ਰੀਆ ਕਪੂਰ ਦੇ ਵਿਆਹ ਵਿਚ ਲੁਧਿਆਣਾ ਦੀ ਚਨਾ ਬਰਫ਼ੀ ਵੀ ਬਾਰਾਤੀਆਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਜੀ ਹਾਂ, ਲੁਧਿਆਣਾ ਦੇ ਸ਼ਰਮਨ ਜੈਨ ਸਵੀਟਸ ਦੀ ਚਨਾ ਬਰਫ਼ੀ ਅਨਿਲ ਕਪੂਰ ਨੇ ਆਪਣੀ ਬੇਟੀ ਰੀਆ ਕਪੂਰ ਦੇ ਵਿਆਹ ਵਿਚ ਆਪਣੇ ਰਿਸ਼ਤੇਦਾਰਾਂ ਅਤੇ ਬਰਾਤੀਆਂ ਲਈ ਖ਼ਾਸ ਤੌਰ 'ਤੇ ਮੰਗਵਾਈ ਸੀ। ਇਸ ਲਈ ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਵੱਲੋਂ 7 ਅਗਸਤ ਨੂੰ ਆਰਡਰ ਦਿੱਤਾ ਗਿਆ ਸੀ। ਆਰਡਰ ਮਿਲਣ ਤੋਂ ਬਾਅਦ ਉਸ ਨੇ ਸ਼ਰਮਨ ਜੈਨ ਸਵੀਟਸ ਦੇ ਮਾਲਕ ਵਿਪਿਨ ਜੈਨ ਨੂੰ ਬੁਲਾਇਆ ਤੇ ਸ਼ਾਨਦਾਰ ਮਿਠਾਈਆਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪਵਨਦੀਪ ਰਾਜਨ ਬਣੇ 'ਇੰਡੀਅਨ ਆਈਡਲ' ਦੇ ਜੇਤੂ, ਟਰਾਫ਼ੀ ਨਾਲ ਹਾਸਲ ਕੀਤੇ 25 ਲੱਖ ਰੁਪਏ
ਸ਼ਰਮਨ ਜੈਨ ਸਵੀਟਸ ਦੇ ਵਿਪਨ ਜੈਨ ਅਨੁਸਾਰ, ਅਨਿਲ ਕਪੂਰ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਕਪੂਰ ਇੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਆਏ ਸਨ। ਉੱਥੇ ਉਨ੍ਹਾਂ ਦੇ ਇੱਕ ਜਾਣਕਾਰ ਦੇ ਘਰ ਚਨਾ ਬਰਫੀ ਤੇ ਹੋਰ ਮਠਿਆਈਆਂ ਖਾਧੀਆਂ ਸਨ। ਇਸ ਤੋਂ ਬਾਅਦ, ਉਨ੍ਹਾਂ ਨੂੰ ਇਹ ਮਿਠਾਈ ਪਸੰਦ ਆਈ। ਇਸੇ ਲਈ ਉਨ੍ਹਾਂ ਨੇ ਇਸ ਮਿਠਾਈ ਬਾਰੇ ਹੋਰ ਜਾਣਕਾਰੀ ਲਈ। ਇਸ ਤੋਂ ਬਾਅਦ ਉਨ੍ਹਾਂ ਚਨਾ ਬਰਫੀ ਦਾ ਆਰਡਰ ਦਿੱਤਾ, ਜਦੋਂਕਿ ਸ਼ਰਮਨ ਜੈਨ ਸਵੀਟਸ ਤੋਂ ਕਈ ਹੋਰ ਮਠਿਆਈਆਂ ਵੀ ਮੰਗਵਾਈਆਂ ਗਈਆਂ। ਵਿਪਿਨ ਜੈਨ ਅਨੁਸਾਰ, ਉਨ੍ਹਾਂ ਦੀ ਤਿਆਰ ਕੀਤੀ ਚਨਾ ਬਰਫੀ 3 ਮਹੀਨਿਆਂ ਤੱਕ ਖਰਾਬ ਨਹੀਂ ਹੁੰਦੀ ਤੇ ਇਸ ਦੇ ਸਵਾਦ ਵਿਚ ਵੀ ਕੋਈ ਫਰਕ ਨਹੀਂ ਪੈਂਦਾ।
ਇਹ ਖ਼ਬਰ ਵੀ ਪੜ੍ਹੋ - ਗਲ਼ਤੀ ਨਾਲ ਮੁੰਡਿਆਂ ਦੇ Whatsapp ਗਰੁੱਪ ਨਾਲ ਜੁੜੀ ਮਿਸ ਯੂਨੀਵਰਸ ਆਸਟ੍ਰੇਲੀਆ ਮਾਰੀਆ, ਚੈਟ ਵੇਖ ਹੋਈ ਹੈਰਾਨ
ਸ਼ਰਮਨ ਜੈਨ ਸਵੀਟਸ ਦੇ ਮਾਲਕ ਵਿਪਨ ਜੈਨ ਦਾ ਕਹਿਣਾ ਹੈ ਕਿ ''ਇਹ ਮਿਠਾਈ 3 ਮਹੀਨੇ ਤੱਕ ਖਰਾਬ ਨਹੀਂ ਹੁੰਦੀ ਕਿਉਂਕਿ ਇਸ ਵਿਚ ਦੁੱਧ ਦੇ ਉਤਪਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਹ ਬਰਫੀ ਚਨਾ ਪਾਊਡਰ, ਮਿਸ਼ਰੀ, ਦੇਸੀ ਘਿਓ, ਬਦਾਮ ਤੇ ਖੰਡ ਤੋਂ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੇ ਲੁਧਿਆਣਾ ਵਿਚ ਤਿੰਨ ਆਊਟਲੈਟ ਹਨ।''
ਇਹ ਖ਼ਬਰ ਵੀ ਪੜ੍ਹੋ - ਪਰਮੀਸ਼ ਵਰਮਾ ਦੇ ਲੱਗੀ ਸੱਟ, ਵੀਡੀਓ ਬਣਾਉਂਦੇ ਸਮੇਂ ਅਚਾਨਕ ਡਿੱਗੇ ਹੇਠਾਂ (ਵੀਡੀਓ)
ਦੱਸਣਯੋਗ ਹੈ ਕਿ ਲੁਧਿਆਣਾ ਵਿਚ ਚਨਾ ਬਰਫੀ ਬਣਾਉਣ ਦੀ ਸ਼ੁਰੂਆਤ ਸ਼ਰਮਨ ਜੈਨ ਸਵੀਟਸ ਨੇ ਹੀ ਕੀਤੀ ਸੀ ਤੇ ਹੁਣ ਇਸ ਬਰਫੀ ਦੇ ਦੇਸ਼ ਭਰ ਵਿਚ ਅਨੇਕ ਪ੍ਰਸ਼ੰਸਕ ਹਨ। ਦਿੱਲੀ, ਗੁੜਗਾਓਂ, ਹੈਦਰਾਬਾਦ, ਮੁੰਬਈ, ਜੰਮੂ ਅਤੇ ਯੂਪੀ ਸਮੇਤ ਕਈ ਰਾਜਾਂ ਦੇ ਗਾਹਕ ਇਸ ਬਰਫੀ ਨੂੰ ਔਨਲਾਈਨ ਆਰਡਰ ਕਰਦੇ ਹਨ। ਹੁਣ ਕੰਪਨੀ ਇਸ ਕਾਰੋਬਾਰ ਨੂੰ ਵਿਦੇਸ਼ੀ ਬਾਜ਼ਾਰ ਵਿਚ ਵੀ ਫੈਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਦੇ ਪ੍ਰਮੁੱਖ ਸਟੋਰਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਦੀ ਬਰਾਮਦ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਪਵਨਦੀਪ ਰਾਜਨ ਬਣੇ 'ਇੰਡੀਅਨ ਆਈਡਲ' ਦੇ ਜੇਤੂ, ਟਰਾਫ਼ੀ ਨਾਲ ਹਾਸਲ ਕੀਤੇ 25 ਲੱਖ ਰੁਪਏ
NEXT STORY