ਮੁੰਬਈ (ਬਿਊਰੋ)– ਹੁਣ ਤੋਂ ਸਿਰਫ਼ 3 ਹਫ਼ਤਿਆਂ ਬਾਅਦ ਦੁਨੀਆ ਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ (ਐੱਮ. ਸੀ. ਯੂ.) ਦੇ 5ਵੇਂ ਫੇਜ਼ ਦੀ ਪਹਿਲੀ ਫ਼ਿਲਮ ਦੇਖਣ ਨੂੰ ਮਿਲੇਗੀ। ‘ਐਂਟ ਮੈਨ ਐਂਡ ਦਿ ਵਾਸਪ : ਕਵਾਂਟਮਮੇਨੀਆ’ 17 ਫਰਵਰੀ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਅਦਾਕਾਰਾ ਸੰਨੀ ਲਿਓਨੀ ਹੋਈ ਫਟੜ, ਵੀਡੀਓ ਹੋਈ ਵਾਇਰਲ
ਮਾਰਵਲ ਨੂੰ ਯੂ. ਐੱਸ. ਓਪਨਿੰਗ ਵੀਕੈਂਡ ’ਚ 120 ਮਿਲੀਅਨ ਕਮਾਉਣ ਦਾ ਅੰਦਾਜ਼ਾ ਹੈ। ਨਿਰਦੇਸ਼ਕ ਪਾਇਟਨ ਰੀਡ, ਜੋ ਪਿਛਲੀਆਂ ਦੋ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਪਾਤਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਉਨ੍ਹਾਂ ਨੂੰ ਨਵੀਆਂ ਡੂੰਘਾਈਆਂ ਤੱਕ ਲਿਜਾਣ ਲਈ ਉਤਸ਼ਾਹਿਤ ਸਨ।
ਸਕਾਟ ਦੀ ਧੀ ਕੈਸੀ ਲੈਂਗ ਹੁਣ 18 ਸਾਲ ਦੀ ਹੈ ਤੇ ਸਕਾਟ ਤੇ ਕੈਸੀ ਦਾ ਰਿਸ਼ਤਾ ਹਮੇਸ਼ਾ ਫ਼ਿਲਮ ਦਾ ਇਕ ਮਹੱਤਵਪੂਰਨ ਹਿੱਸਾ ਰਿਹਾ ਹੈ। ਜੀਵਨ ’ਚ ਉਸ ਦੀ ਸਭ ਤੋਂ ਵੱਡੀ ਪ੍ਰੇਰਣਾ ਧੀ ਲਈ ਇਕ ਚੰਗਾ ਪਿਤਾ ਬਣਨਾ ਹੈ ਪਰ ਘਟਨਾਵਾਂ ਨੇ ਉਸ ਨੂੰ ਉਸ ਦੇ ਨਾਲ ਸਮਾਂ ਬਿਤਾਉਣ ਤੋਂ ਰੋਕਿਆ ਹੈ।
ਇਸ ਫ਼ਿਲਮ ’ਚ ਸਕਾਟ ਥੋੜ੍ਹਾ ਸੰਘਰਸ਼ ਕਰਦਾ ਹੈ ਕਿਉਂਕਿ ਉਹ ਅਜੇ ਵੀ ਇਕ ਬੱਚੇ ਦੇ ਰੂਪ ’ਚ ਕੈਸੀ ਨਾਲ ਸਬੰਧਤ ਹੈ ਪਰ ਉਹ ਹੁਣ ਇਕ ਜਵਾਨ ਬਾਲਗ ਹੈ ਤੇ ਉਹ ਇਕ ਆਦਰਸ਼ਵਾਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ 'ਪਠਾਨ' ਦੇ 300 ਕਰੋੜ ਪਾਰ ਕਰਦੇ ਹੀ ਦੀਪਿਕਾ ਪਾਦੂਕੋਣ ਦੇ ਨਾਂ ਹੋਇਆ ਅਨੋਖਾ ਰਿਕਾਰਡ
NEXT STORY