ਮੁੰਬਈ- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਭਾਵੇਂ ਇਨ੍ਹੀਂ ਦਿਨੀਂ ਵੱਡੇ ਪਰਦੇ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਸ਼ੰਸਕਾਂ ਦੇ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ। ਅਨੁਸ਼ਕਾ ਇਨ੍ਹੀਂ ਦਿਨੀਂ ਕ੍ਰਿਕਟਰ ਪਤੀ ਵਿਰਾਟ ਕੋਹਲੀ ਅਤੇ ਧੀ ਵਾਮਿਕਾ ਦੇ ਨਾਲ ਪੈਰਿਸ 'ਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। 'ਮਿਸੇਜ ਕੋਹਲੀ' ਆਏਂ ਦਿਨ ਆਪਣੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੇ ਨਾਲ ਛੁੱਟੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਨੁਸ਼ਕਾ ਦੀਆਂ ਪੈਰਿਸ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਤਸਵੀਰ 'ਚ ਅਨੁਸ਼ਕਾ ਵ੍ਹਾਈਟ ਰੰਗ ਦੇ ਬਾਥਰੋਬ 'ਚ ਖਿੜਕੀ 'ਤੇ ਬੈਠੀ ਨਜ਼ਰ ਆ ਰਹੀ ਹੈ। ਇਕ ਹੱਥ 'ਚ ਅਨੁਸ਼ਕਾ ਨੇ ਕੌਫੀ ਦਾ ਕੱਪ ਫੜ੍ਹਿਆ ਹੋਇਆ ਹੈ। ਉਧਰ ਦੂਜੇ ਹੱਥ ਨਾਲ ਉਹ ਪੈਰਿਸ ਦੇ ਲਜੀਜ਼ ਖਾਣੇ croissants (ਇਕ ਫ੍ਰੈਂਚ ਪੇਸਟਰੀ) ਨੂੰ ਮਜ਼ੇ ਨਾਲ ਖਾ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪਤਾ ਚੱਲ ਰਿਹਾ ਹੈ ਕਿ ਅਦਾਕਾਰਾ ਪੈਰਿਸ 'ਚ ਆਪਣੇ ਇਸ ਵੇਕੇਸ਼ਨ ਦਾ ਕਾਫੀ ਆਨੰਦ ਮਾਣ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਜਦੋਂ ਪੈਰਿਸ 'ਚ ਹੋ ਤਾਂ ਬਹੁਤ ਸਾਰੇ croissants ਖਾਓ। ਪ੍ਰਸ਼ੰਸਕ ਅਨੁਸ਼ਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਕੰਮਕਾਰ ਦੀ ਗੱਲ ਕਰੀਏ ਤਾਂ ਅਨੁਸ਼ਕਾ ਸ਼ਰਮਾ ਆਖਿਰੀ ਵਾਰ ਸਾਲ 2018 'ਚ ਆਈ ਫਿਲਮ 'ਜ਼ੀਰੋ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਅਨੁਸ਼ਕਾ ਨਾਲ ਅਦਾਕਾਰ ਸ਼ਾਹਰੁਖ ਖਾਨ ਅਤੇ ਅਦਾਕਾਰਾ ਕੈਟਰੀਨਾ ਕੈਫ ਸੀ। ਉਧਰ ਹੁਣ ਅਦਾਕਾਰਾ ਚਾਰ ਸਾਲ ਬਾਅਦ ਪਰਦੇ 'ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਅਨੁਸ਼ਕਾ ਜਲਦ ਹੀ ਆਪਣੀ ਫਿਲਮ 'ਚਕਦਾ ਐਕਸਪ੍ਰੈਸ' 'ਚ ਦਿਖਾਈ ਦਿਖਾਈ ਦੇਵੇਗੀ। ਇਹ ਫਿਲਮ ਭਾਰਤੀ ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ 'ਤੇ ਅਧਾਰਿਤ ਹੈ।
ਵਿਜੇ ਦੇਵਰਕੋਂਡਾ ਨੇ ਸਾਰਿਆਂ ਸਾਹਮਣੇ ਕੀਤੀ ਅਨਨਿਆ ਪਾਂਡੇ ਨੂੰ ਕਿੱਸ, ਗੁੱਸੇ ’ਚ ਰਣਵੀਰ ਸਿੰਘ ਨੇ ਛੱਡੀ ਸਟੇਜ!
NEXT STORY