ਮੁੰਬਈ (ਬਿਊਰੋ)– ਵੀਰਵਾਰ ਦਾ ਦਿਨ ਫ਼ਿਲਮ ‘ਲਾਈਗਰ’ ਦੀ ਟੀਮ ਲਈ ਕਾਫੀ ਖ਼ਾਸ ਰਿਹਾ। ਫ਼ਿਲਮ ਦਾ ਟਰੇਲਰ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਗਿਆ। ਦੱਸ ਦੇਈਏ ਕਿ ਇਸ ਦਾ ਟਰੇਲਰ ਸਿਰਫ ਇਕ ਨਹੀਂ, ਸਗੋਂ 2 ਸ਼ਹਿਰਾਂ ’ਚ ਰਿਲੀਜ਼ ਹੋਇਆ, ਹੈਦਰਾਬਾਦ ਤੇ ਮੁੰਬਈ। ਹੈਦਰਾਬਾਦ ’ਚ ਸਵੇਰੇ ਟਰੇਲਰ ਰਿਲੀਜ਼ ਕੀਤਾ ਗਿਆ, ਉਥੇ ਮੁੰਬਈ ’ਚ ਸ਼ਾਮ ਨੂੰ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆਏ ਫੋਨ, ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਮੁੰਬਈ ’ਚ ਜੋ ਇਵੈਂਟ ਹੋਇਆ, ਉਹ ਕਾਫੀ ਸ਼ਾਨਦਾਰ ਰਿਹਾ ਕਿਉਂਕਿ ਇਸ ’ਚ ਰਣਵੀਰ ਸਿੰਘ ਆਏ ਸਨ ਤੇ ਰਣਵੀਰ ਜਿਥੇ ਹੁੰਦੇ ਹਨ, ਉਥੇ ਮਸਤੀ ਤੇ ਧਮਾਲ ਤਾਂ ਹੁੰਦਾ ਹੀ ਹੈ। ਹਾਲਾਂਕਿ ਇਵੈਂਟ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ‘ਲਾਈਗਰ’ ਯਾਨੀ ਕਿ ਵਿਜੇ ਦੇਵਰਕੋਂਡਾ, ਅਨਨਿਆ ਪਾਂਡੇ ਨਾਲ ਕੁਝ ਅਜਿਹਾ ਕਰਦੇ ਹਨ ਕਿ ਰਣਵੀਰ ਨੂੰ ਬੁਰਾ ਲੱਗ ਜਾਂਦਾ ਹੈ ਤੇ ਉਹ ਸਟੇਜ ਛੱਡ ਕੇ ਚਲੇ ਜਾਂਦੇ ਹਨ।
ਹੁਣ ਇਸ ਤੋਂ ਪਹਿਲਾਂ ਕਿ ਤੁਸੀਂ ਸੋਚੋ ਕਿ ਕੁਝ ਹੰਗਾਮਾ ਹੋਇਆ ਹੈ ਤਾਂ ਦੱਸ ਦੇਈਏ ਕਿ ਅਜਿਹਾ ਨਹੀਂ ਹੈ। ਅਸਲ ’ਚ ਤਿੰਨੇ ਸਿਤਾਰੇ ਸਟੇਜ ’ਤੇ ਫ਼ਿਲਮ ਦੇ ਗੀਤ ’ਤੇ ਡਾਂਸ ਕਰਦੇ ਹਨ। ਰਣਵੀਰ ਪਹਿਲਾਂ ਵਿਜੇ ਨਾਲ ਡਾਂਸ ਸਟੈੱਪ ਕਰਦੇ ਹਨ, ਫਿਰ ਅਨਨਿਆ ਵੀ ਆਉਂਦੀ ਹੈ ਤੇ ਤਿੰਨੇ ਡਾਂਸ ਕਰਨ ਲੱਗਦੇ ਹਨ। ਇਸੇ ਦੌਰਾਨ ਵਿਜੇ ਅਨਨਿਆ ਨੂੰ ਕਿੱਸ ਕਰ ਦਿੰਦੇ ਹਨ।
ਇਹ ਦੇਖਦਿਆਂ ਹੀ ਰਣਵੀਰ, ਵਿਜੇ ਨੂੰ ਥੰਮਸ ਅੱਪ ਕਰਦੇ ਹਨ ਤੇ ਮਸਤੀ ’ਚ ਸਟੇਜ ਤੋਂ ਜਾ ਰਹੇ ਹੁੰਦੇ ਹਨ। ਉਥੇ ਅਨਨਿਆ ਉਸ ਨੂੰ ਰੋਕਣ ਲਈ ਉਸ ਦੇ ਪਿੱਛੇ ਆਉਂਦੀ ਹੈ ਤੇ ਕਹਿੰਦੀ ਹੈ ਕਿ ਦੂਜੀ ਗੱਲ੍ਹ ’ਤੇ ਉਹ ਕਿੱਸ ਕਰ ਦੇਣ। ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਦਿ ਗ੍ਰੇ ਮੈਨ’ ਦੇ ਪ੍ਰੀਮੀਅਰ 'ਤੇ ਧੋਤੀ ਪਹਿਨ ਕੇ ਪਹੁੰਚੇ ਧਨੁਸ਼, ਵਿੱਕੀ ਕੌਸ਼ਲ ਨੂੰ ਮਿਲਦੇ ਨਜ਼ਰ ਆਏ ਸਾਊਥ ਸੁਪਰਸਟਾਰ
NEXT STORY