ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਰਹਿੰਦੀ ਹੈ। ਉਹ ਅਕਸਰ ਆਪਣੇ ਪਤੀ ਵਿਰਾਟ ਕੋਹਲੀ ਤੇ ਬੇਟੀ ਵਾਮਿਕਾ ਨਾਲ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ, ਜੋ ਸੋਸ਼ਲ ਮੀਡੀਆ ’ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਯੂ. ਕੇ. ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ’ਚ ਉਹ ਆਪਣੇ ਪਤੀ ਵਿਰਾਟ ਕੋਹਲੀ ਨਾਲ ਸੜਕਾਂ ’ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਨਾਲ ਹੀ ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰਕੇ ਵਿਰਾਟ ਨੂੰ ਆਪਣਾ ਪ੍ਰਸ਼ੰਸਕ ਦੱਸਿਆ ਹੈ।
![PunjabKesari](https://static.jagbani.com/multimedia/18_22_376863289anushka-ll.jpg)
ਤਸਵੀਰਾਂ ’ਚ ਵਿਰਾਟ ਕੋਹਲੀ ਡਾਂਸ ਕਰਦੇ ਵੀ ਦਿਖਾਈ ਦੇ ਰਹੇ ਹਨ। ਤਸਵੀਰਾਂ ਨੂੰ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਕੇ ਉਨ੍ਹਾਂ ਨੇ ਕੈਪਸ਼ਨ ਲਿਖੀ, ‘ਸ਼ਹਿਰ ਦੇ ਚਾਰੋਂ ਪਾਸੇ ਬਸ ਲਾਪ੍ਰਵਾਹੀ ਨਾਲ ਡਾਂਸ ਕਰ ਰਿਹਾ ਸੀ ਤੇ ਮੈਂ ਆਪਣੇ ਵਾਲਾਂ ਨੂੰ ਦੇਖ ਰਹੀ ਸੀ। ਉਦੋਂ ਮੇਰੇ ਇਕ ਫੈਨ ਨੇ ਮੈਨੂੰ ਦੇਖਿਆ ਤੇ ਮੈਨੂੰ ਤਸਵੀਰ ਲਈ ਕਿਹਾ। ਉਹ ਬੇਹੱਦ ਖੁਸ਼ ਲੱਗ ਰਿਹਾ ਸੀ। ਮੇਰੇ ਪ੍ਰਸ਼ੰਸਕਾਂ ਲਈ ਕੁਝ ਵੀ।’
![PunjabKesari](https://static.jagbani.com/multimedia/18_22_375144408anushka2-ll.jpg)
ਉਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਇਸ ਮਸਤੀ ਭਰੇ ਅੰਦਾਜ਼ ਨੂੰ ਬੇਹੱਦ ਪਸੰਦ ਕਰ ਰਹੇ ਹਨ ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲ ਹੀ ’ਚ ਉਨ੍ਹਾਂ ਨੇ ਆਪਣੀ ਬੇਟੀ ਵਾਮਿਕਾ ਦਾ 6 ਮਹੀਨਿਆਂ ਦਾ ਜਨਮਦਿਨ ਵੀ ਸੈਲੀਬ੍ਰੇਟ ਕੀਤਾ ਸੀ, ਜਿਸ ਦੀ ਤਸਵੀਰ ਸੋਸ਼ਲ ਮੀਡੀਆ ਹੈਂਡਲ ’ਤੇ ਸਾਂਝੀ ਕੀਤੀ ਸੀ। ਇਸ ਤਸਵੀਰ ’ਚ ਅਨੁਸ਼ਕਾ ਤੇ ਵਿਰਾਟ ਕੋਹਲੀ ਇਕ ਪਾਰਕ ’ਚ ਬੈਠੇ ਦਿਖਾਈ ਦਿੰਦੇ ਹਨ ਤੇ ਵਾਮਿਕਾ ਨਾਲ ਮਸਤੀ ਕਰ ਰਹੇ ਹਨ।
![PunjabKesari](https://static.jagbani.com/multimedia/18_22_373425765anushka3-ll.jpg)
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਸਾਂਝੀ ਕਰਕੇ ਉਨ੍ਹਾਂ ਨੇ ਕੈਪਸ਼ਨ ਲਿਖੀ, ‘ਉਸ ਦੀ ਇਕ ਮੁਸਕਾਨ ਸਾਡੀ ਪੂਰੀ ਦੁਨੀਆ ਨੂੰ ਬਦਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਉਸ ਪਿਆਰ ’ਤੇ ਖ਼ਰੇ ਉਤਰ ਸਕਦੇ ਹਾਂ, ਜਿਸ ਨਾਲ ਤੁਸੀਂ ਸਾਨੂੰ ਦੇਖਦੇ ਹੋ, ਲਿਟਿਲ ਵਨ। ਸਾਨੂੰ ਤਿੰਨਾਂ ਨੂੰ 6 ਮਹੀਨਿਆਂ ਦੀਆਂ ਸ਼ੁਭਕਾਮਨਾਵਾਂ।’
![PunjabKesari](https://static.jagbani.com/multimedia/18_22_371550858anushka4-ll.jpg)
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵੀਕੈਂਡ ਦੇ ਸਰੂਰ ’ਚ ਮਲਾਇਕਾ ਨੇ ਸਾਂਝੀ ਕੀਤੀ ਦਿਲਕਸ਼ ਵੀਡੀਓ, ਉਡਾਏ ਪ੍ਰਸ਼ੰਸਕਾਂ ਦੇ ਹੋਸ਼
NEXT STORY