ਮੁੰਬਈ (ਏਜੰਸੀ) - ਟੈਲੀਵਿਜ਼ਨ ਅਦਾਕਾਰ ਅਰਜੁਨ ਬਿਜਲਾਨੀ ਨੇ ਆਪਣੀ ਹੈਲਥ ਅਪਡੇਟ ਸਾਂਝੀ ਕੀਤੀ ਹੈ ਅਤੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ "ਬਿਲਕੁਲ ਠੀਕ" ਹਨ। ਦੱਸ ਦੇਈਏ ਕਿ ਅਦਾਕਾਰ ਦੀ ਕਾਰ ਦਾ ਬੀਤੇ ਦਿਨ ਐਕਸੀਡੈਂਟ ਹੋ ਗਿਆ ਸੀ, ਜਦੋਂ ਉਹ ਆਪਣੇ ਆਉਣ ਵਾਲੇ ਵੈੱਬ ਸ਼ੋਅ 'ਚੰਬਕ' ਦੀ ਪ੍ਰਮੋਸ਼ਨ ਮਗਰੋਂ ਵਾਪਸ ਪਰਤ ਰਹੇ ਸਨ।

ਉਨ੍ਹਾਂ ਦੀ ਟੀਮ ਵੱਲੋਂ ਇਸ ਘਟਨਾ ਬਾਰੇ ਇੱਕ ਅਪਡੇਟ ਸਾਂਝਾ ਕਰਨ ਤੋਂ ਇੱਕ ਦਿਨ ਬਾਅਦ, ਅਰਜੁਨ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ 'ਤੇ ਆਪਣੀ ਸਿਹਤ ਬਾਰੇ ਇੱਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ, "ਦੋਸਤੋ, ਮੈਂ ਬਿਲਕੁਲ ਠੀਕ ਹਾਂ, ਅਤੇ ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਮੈਨੂੰ ਫ਼ੋਨ ਕਰ ਰਹੇ ਹਨ ਅਤੇ ਮੇਰੀ ਸਿਹਤ ਬਾਰੇ ਪੁੱਛ ਰਹੇ ਹਨ। ਮੈਂ ਬਿਲਕੁਲ ਠੀਕ ਹਾਂ। ਇਹ ਇੱਕ ਬਹੁਤ ਹੀ ਛੋਟਾ ਹਾਦਸਾ ਸੀ। ਬੇਸ਼ੱਕ, ਕਾਰ ਨੂੰ ਠੀਕ ਕਰਵਾਉਣ ਦੀ ਲੋੜ ਹੈ, ਪਰ ਚਿੰਤਾ ਨਾ ਕਰੋ, ਮੇਰੇ ਕੋਲ ਬੀਮਾ ਹੈ। ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ।"
ਨੈੱਟਫਲਿਕਸ ਸ਼ੋਅ 'ਚੁੰਬਕ' ਵਿੱਚ ਅਰਜੁਨ ਤੋਂ ਇਲਾਵਾ ਨੀਨਾ ਗੁਪਤਾ, ਦੇਵੇਨ ਭੋਜਾਨੀ, ਹੈਲੀ ਸ਼ਾਹ, ਮਾਨਸੀ ਪਾਰੇਖ, ਸੁਮਿਤ ਵਿਆਸ, ਸੰਦੀਪਾ ਧਰ, ਸੁਮਿਤ ਰਾਘਵਨ, ਅਨੰਤ ਵੀ. ਜੋਸ਼ੀ, ਅਮਾਇਰਾ ਦਸਤੂਰ, ਡੇਲਨਾਜ਼ ਈਰਾਨੀ ਅਤੇ ਅਤੁਲ ਕੁਮਾਰ ਵੀ ਸ਼ਾਮਲ ਹਨ।
ਸਬਾ ਪਟੌਦੀ ਨੇ ਕਰੀਨਾ ਕਪੂਰ ਖਾਨ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਦਾ ਕੀਤਾ ਖੰਡਨ
NEXT STORY