ਨਵੀਂ ਦਿੱਲੀ (ਬਿਊਰੋ) : ਫ਼ਿਲਮੀ ਸਿਤਾਰੇ ਅਕਸਰ ਹੀ ਮਹਿੰਗੀਆਂ ਗੱਡੀਆਂ ਦਾ ਸ਼ੌਕ ਰੱਖਦੇ ਹਨ। ਕਈ ਅਜਿਹੇ ਸਿਤਾਰੇ ਵੀ ਹਨ, ਜੋ ਕਾਰਾਂ ਤੋਂ ਵੱਧ ਮੋਟਰਸਾਈਕਲਾਂ ਦੇ ਸ਼ੌਕੀਨ ਹਨ। ਉੱਥੇ ਹੀ ਕਈ ਅਜਿਹੇ ਸਿਤਾਰੇ ਵੀ ਹਨ, ਜਿਨ੍ਹਾਂ ਕੋਲ ਕਈ ਲਗਜ਼ਰੀ ਬਾਈਕਸ ਹਨ।

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਨਾਂ ਕਾਰ ਪ੍ਰੇਮੀਆਂ ਦੀ ਸੂਚੀ 'ਚ ਸ਼ਾਮਲ ਹੈ ਪਰ ਹੁਣ ਆਪਣਾ ਸਵਾਦ ਬਦਲਣ ਲਈ ਅਦਾਕਾਰ ਨੇ ਹਾਲ ਹੀ 'ਚ 'Ducati 1100 Sport Pro' ਮੋਟਰਸਾਈਕਲ ਖ਼ਰੀਦ ਕੇ ਆਪਣੇ ਗੈਰੇਜ ਨੂੰ ਸਜਾਇਆ ਹੈ।

ਦੱਸ ਦਈਏ ਕਿ ਅਰਜੁਨ ਕਪੂਰ ਨੇ ਬਾਈਕ ਨੂੰ ਦਿਖਾਉਣ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦਾ ਸਹਾਰਾ ਲਿਆ ਹੈ। ਅਰਜੁਨ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ 'ਬਲੈਕ ਐਂਡ ਵ੍ਹਾਈਟ' ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਜਦੋਂਕਿ ਤਸਵੀਰ 'ਚ ਡੁਕਾਟੀ 'ਚ ਉਨ੍ਹਾਂ ਦੀ ਸ਼ਾਨਦਾਰ ਬਾਈਕ ਦਿਖਾਈ ਦੇ ਰਹੀ ਹੈ।

ਅਰਜੁਨ ਕਪੂਰ ਆਪਣੀ ਨਵੀਂ ਬਾਈਕ ਦੀ ਇਕ ਝਲਕ ਸਾਂਝੀ ਕਰਦੇ ਹੋਏ ਅਦਾਕਾਰ ਅਰਜੁਨ ਕਪੂਰ ਨੇ ਇਸ ਨੂੰ ਕੈਪਸ਼ਨ ਦਿੱਤਾ, ''ਮੇਰੇ ਨਵੇਂ ਦੋਸਤ ਨੂੰ ਮਿਲਣ ਲਈ ਸੱਜੇ ਪਾਸੇ ਸਵਾਈਪ ਕਰੋ।'' ਮੈਂ ਆਮ ਤੌਰ 'ਤੇ ਵੀਕਐਂਡ 'ਤੇ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਬਾਈਕ ਦੀ ਕੀਮਤ ਦੀ ਗੱਲ ਕਰੀਏ ਤਾਂ Ducati Scrambler 1100 Sport ਦੀ ਕੀਮਤ 13.74 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਗਰਭਵਤੀ ਭਾਰਤੀ ਸਿੰਘ ਨਾਲ ਹੋਣ ਵਾਲਾ ਸੀ 'ਹੁਨਰਬਾਜ਼' ਦੇ ਸੈੱਟ 'ਤੇ ਇਹ ਵੱਡਾ ਹਾਦਸਾ (ਵੀਡੀਓ)
NEXT STORY