ਜਲੰਧਰ— 'ਜਾਨ ਵਾਰਦਾ', 'ਲਾਵਾਂ', 'ਵੂਫਰ' ਵਰਗੇ ਗੀਤਾਂ ਨਾਲ ਪੰਜਾਬੀ ਗਾਇਕ ਅਰਮਾਨ ਬੇਦਿਲ ਨੇ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਕਾਇਮ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਅਰਮਾਨ ਬੇਦਿਲ ਦਾ ਇੱਕ ਨਵਾਂ ਗੀਤ 'ਅਧੂਰਾ ਪਿਆਰ' ਰਿਲੀਜ਼ ਹੋਇਆ ਹੈ। ਉਨ੍ਹਾਂ ਦਾ ਇਹ ਗੀਤ ਬੀਤੇ ਦਿਨ 14 ਮਾਰਚ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਗੀਤ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਤੇ ਲਿਖਿਆ ਸੀ।
ਜ਼ਿਕਰਯੋਗ ਹੈ ਕਿ ਹੁਣ ਅਰਮਾਨ ਬੇਦਿਲ ਨੇ ਇਸ ਗੀਤ ਦੀ ਤਰਜ਼ ਬਦਲ ਕੇ ਇਸ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਅਰਮਾਨ ਬੇਦਿਲ ਨੇ ਇਸ ਗੀਤ ਨੂੰ ਸ਼ੈਰੀ ਮਾਨ ਦੀ ਮਨਜ਼ੂਰੀ ਨਾਲ ਗਾਇਆ ਹੈ। ਸ਼ੈਰੀ ਨੂੰ ਵੀ ਇਸ ਗੱਲ ਦਾ ਕੋਈ ਇਤਰਾਜ਼ ਨਹੀ ਸੀ। ਆਪਸੀ ਚੰਗੇ ਰਿਸ਼ਤੇ ਹੋਣ ਕਾਰਨ ਹੀ ਸ਼ੈਰੀ ਮਾਨ ਨੇ ਇਸ ਗੀਤ ਲਈ ਹਾਂ ਕੀਤੀ। ਹੁਣ ਇਸ ਗੀਤ ਦਾ ਸੰਗੀਤ ਐਮ. ਆਰ. ਵੀ ਨੇ ਕੀਤਾ ਹੈ। ਇਸ ਗੀਤ ਨੂੰ ਪੇਸ਼ ਸਪੀਡ ਰਿਕਾਰਡ ਨੇ ਕੀਤਾ ਹੈ।
ਸੰਜੇ ਲੀਲਾ ਭੰਸਾਲੀ ਦੀ 'ਪਦਮਾਵਤੀ' 'ਤੇ ਇੱਕ ਵਾਰ ਫਿਰ ਕਸਿਆ ਨਿਸ਼ਾਨਾ, ਸੈੱਟ ਸੜ ਕੇ ਹੋਇਆ ਸੁਆਹ (ਦੇਖੋ ਤਸਵੀਰਾਂ)
NEXT STORY