ਗੈਜੇਟ ਡੈਸਕ- ਆਉਣ ਵਾਲਾ ਸਮਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਹੈ। ਦੁਨੀਆ ਦੀਆਂ ਲਗਭਗ ਸਾਰੀਆਂ ਕੰਪਨੀਆਂ ਏ.ਆਈ. 'ਤੇ ਕੰਮ ਕਰ ਰਹੀਆਂ ਹਨ। ਚੈਟਜੀਪੀਟੀ ਦੇ ਆਉਣ ਤੋਂ ਬਾਅਦ ਏ.ਆਊ. ਟੂਲ ਦੀ ਚਰਚਾ ਕਾਫੀ ਹੋ ਰਹੀ ਹੈ। ਹੁਣ Higgsfield AI ਨੇ ਇਕ ਅਜਿਹਾ ਵੀਡੀਓ ਏ.ਆਈ. ਟੂਲ ਲਾਂਚ ਕੀਤਾ ਹੈ ਜੋ ਫੋਟੋ ਤੋਂ ਵੀਡੀਓ ਬਣਾ ਸਕਦਾ ਹੈ।
Higgsfield AI ਦੇ ਇਸ ਟੂਲ ਨੂੰ ਇਮੇਜ ਟੂ ਵੀਡੀਓ ਜਨਰੇਟਿਡ ਕਿਹਾ ਜਾ ਰਿਹਾ ਹੈ ਅਤੇ ਇਸਦਾ ਨਾਂ Diffuse ਹੈ। ਇਸਦੀ ਮਦਦ ਨਾਲ ਤੁਸੀਂ ਆਪਣੀ ਸੈਲਫੀ ਨੂੰ ਵੀ ਵੀਡੀਓ 'ਚ ਬਦਲ ਸਕਦੇ ਹੋ। Higgsfield AI ਨੇ ਆਪਣੇ ਇਸ ਟੂਲ ਨੂੰ ਖਾਸਤੌਰ 'ਤੇ ਸਮਾਰਟਫੋਨ ਯੂਜ਼ਰਜ਼ ਲਈ ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ Higgsfield AI ਦੇ ਟੂਲ ਦੁਆਰਾ ਬਣਾਈ ਗਈ ਵੀਡੀਓ ਕਾਫੀ ਹੱਦ ਤਕ ਅਸਲੀ ਲੱਗੇਗੀ। Higgsfield AI ਨੇ ਆਪਣੇ ਇਸ ਟੂਲ ਨੂੰ ਕਈ ਦੇਸ਼ਾਂ 'ਚ ਆਈ.ਓ.ਐੱਸ. ਅਤੇ ਐਂਡਰਾਇਡ ਲਈ ਲਾਂਚ ਕੀਤਾ ਹੈ।
ਕੰਪਨੀ ਨੇ ਐਕਸ 'ਤੇ ਇਕ ਡੈਮੋ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਟੂਲ ਨੇ ਫੋਟੋਆਂ ਤੋਂ ਵੀਡੀਓ ਬਣਾਈ ਹੈ। ਇਹ ਟੂਲ ਇੱਕ ਵੀਡੀਓ ਦਾ ਇੱਕ ਹਿੱਸੇ ਨੂੰ ਲੈ ਕੇ ਉਸ ਵਿਚ ਤੁਹਾਡੀ ਸੈਲਫੀ ਨੂੰ ਸੰਪਾਦਿਤ ਕਰਕੇ ਇਕ ਅਲੱਗ ਕਰੈਕਟਰ ਬਣਾ ਸਕਦਾ ਹੈ। ਇਸ ਦੇ ਨਾਲ ਹੀ ਪ੍ਰੋਂਪਟ ਆਪਸ਼ਨ ਵੀ ਮਿਲੇਗਾ। ਇਹ ਐਪ ਐਪਲ ਦੇ ਐਪ ਸਟੋਰ ਅਤੇ ਗੂਗਲ ਦੇ ਪਲੇ ਸਟੋਰ ਦੋਵਾਂ 'ਤੇ ਉਪਲਬਧ ਹੈ। ਇਸ ਨੂੰ ਭਾਰਤ, ਦੱਖਣੀ ਅਫਰੀਕਾ, ਕੈਨੇਡਾ ਅਤੇ ਫਿਲੀਪੀਨਜ਼ ਵਿੱਚ ਉਪਲੱਬਧ ਕਰਵਾਇਆ ਗਿਆ ਹੈ।
ਅਸ਼ਵਨੀ ਵੈਸ਼ਨਵ ਨੇ ਕਿਹਾ- AI ਨੂੰ ਠੱਲ੍ਹ ਪਾਉਣ ਲਈ ਬਣੇਗਾ ਕਾਨੂੰਨ, ਚੋਣਾਂ ਤੋਂ ਬਾਅਦ ਜਾਰੀ ਹੋਵੇਗੀ ਐਡਵਾਈਜ਼ਰੀ
NEXT STORY