ਐਂਟਰਟੇਨਮੈਂਟ ਡੈਸਕ : ਯੂਟਿਊਬਰ ਅਰਮਾਨ ਮਲਿਕ ਅਤੇ ਉਸ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਦੇ 2 ਸਾਲ ਦੇ ਪੁੱਤਰ ਜ਼ੈਦ ਨੂੰ ਗੰਭੀਰ ਬਿਮਾਰੀ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਕ੍ਰਿਤਿਕਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਜ਼ੈਦ ਨੂੰ ਰਿਕੇਟਸ ਹੈ। ਡਾਕਟਰ ਤੋਂ ਰਿਪੋਰਟ ਮਿਲਣ ਤੋਂ ਬਾਅਦ, ਕ੍ਰਿਤਿਕਾ ਅਤੇ ਪਾਇਲ ਮਲਿਕ ਦੋਵੇਂ ਬਹੁਤ ਰੋ ਰਹੀਆਂ ਹਨ। ਕ੍ਰਿਤਿਕਾ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੂੰ ਕਿਸੇ ਨੇ ਸਰਾਪ ਦਿੱਤਾ ਹੈ। ਜ਼ਾਹਿਰ ਹੈ ਕਿ ਅਰਮਾਨ ਮਲਿਕ ਨੇ ਕ੍ਰਿਤਿਕਾ ਮਲਿਕ ਨਾਲ ਦੂਜਾ ਵਿਆਹ ਕਰਵਾਇਆ। ਉਨ੍ਹਾਂ ਦਾ ਪੁੱਤਰ ਜ਼ੈਦ ਸਿਰਫ਼ 2 ਸਾਲ ਦਾ ਹੈ।
ਇਹ ਵੀ ਪੜ੍ਹੋ- ਪਾਕਿਸਤਾਨੀ ਦੀਪਿਕਾ ਪਾਦੂਕੌਣ ਆਸਟ੍ਰੇਲੀਆਈ ਟੀਮ ਨੂੰ ਹਰਾਉਣ ਲਈ ਕਰੇਗੀ ਇਹ ਕੰਮ
ਪੁੱਤਰ ਨੂੰ ਹਸਪਤਾਲ ਲੈ ਕੇ ਪਹੁੰਚੀ ਕ੍ਰਿਤਿਕਾ
ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਇੱਕ ਵਲੌਗ ਸਾਂਝਾ ਕੀਤਾ ਹੈ, ਜਿਸ 'ਚ ਉਸ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਜ਼ੈਦ ਨਾਲ ਹਸਪਤਾਲ ਗਈ ਸੀ। ਬੱਚੇ ਦਾ ਟੈਸਟ ਕਰਵਾਇਆ ਗਿਆ। ਜ਼ੈਦ ਟੈਸਟ ਕਰਵਾਉਂਦੇ ਸਮੇਂ ਬਹੁਤ ਰੋ ਰਿਹਾ ਸੀ। ਆਪਣੇ ਪੁੱਤਰ ਨੂੰ ਇਸ ਹਾਲਤ ਵਿੱਚ ਦੇਖ ਕੇ ਮੈਂ ਬਹੁਤ ਭਾਵੁਕ ਹੋ ਗਈ। ਇਸ ਕਰਕੇ ਪਾਇਲ ਮਲਿਕ ਜ਼ੈਦ ਨੂੰ ਗੋਦੀ ਵਿੱਚ ਲੈ ਕੇ ਬੈਠੀ ਰਹੀ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਦੀ ਭਿਆਨਕ ਕਾਰ ਹਾਦਸੇ 'ਚ ਮੌਤ, ਸੰਗੀਤ ਜਗਤ 'ਚ ਛਾਇਆ ਮਾਤਮ
ਕ੍ਰਿਤਿਕਾ ਮਲਿਕ ਨੇ ਵਲੌਗ ਵਿੱਚ ਅੱਗੇ ਦੱਸਿਆ ਕਿ ਜ਼ੈਦ ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਰਿਕੇਟਸ ਵਰਗੀ ਗੰਭੀਰ ਬਿਮਾਰੀ ਹੈ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਪਾਇਲ ਅਤੇ ਕ੍ਰਿਤਿਕਾ ਜ਼ੈਦ ਦਾ ਟੈਸਟ ਕਰਵਾਉਣ ਵਿੱਚ ਰੁੱਝੀਆਂ ਹੋਈਆਂ ਹਨ। ਬੱਚੇ ਦੀ ਇਸ ਹਾਲਤ ਕਾਰਨ ਮਲਿਕ ਪਰਿਵਾਰ ਕਾਫ਼ੀ ਤਣਾਅ ਵਿੱਚ ਹੈ। ਵਲੌਗ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜ਼ੈਦ ਇਲਾਜ ਦੌਰਾਨ ਬਹੁਤ ਰੋ ਰਿਹਾ ਹੈ।
ਇਹ ਵੀ ਪੜ੍ਹੋ- ਅਦਾਕਾਰਾ ਤਮੰਨਾ ਭਾਟੀਆ ਦੀ ਮੌਤ ਦੀ ਖ਼ਬਰ! ਵੀਡੀਓ ਨੇ ਉਡਾਏ ਸਭ ਦੇ ਹੋਸ਼
ਰਿਕੇਟਸ ਬਿਮਾਰੀ ਕਿਵੇਂ ਹੁੰਦੀ ਹੈ?
ਦੱਸ ਦੇਈਏ ਕਿ ਰਿਕੇਟਸ ਦੀ ਬਿਮਾਰੀ ਆਮ ਕਰਕੇ ਵੱਡੇ ਬੱਚਿਆਂ ਅਤੇ ਬਹੁਤ ਛੋਟੇ ਬੱਚਿਆਂ ਵਿੱਚ ਹੁੰਦੀ ਹੈ। ਇਹ ਹੱਡੀਆਂ ਦੀ ਬਿਮਾਰੀ ਹੈ, ਜੋ ਸਰੀਰ ਵਿੱਚ ਵਿਟਾਮਿਨ ਡੀ, ਕੈਲਸ਼ੀਅਮ ਅਤੇ ਫਾਸਫੇਟ ਦੀ ਕਮੀ ਕਾਰਨ ਹੁੰਦੀ ਹੈ। ਇਹ ਇੱਕ ਗੰਭੀਰ ਬਿਮਾਰੀ ਹੈ, ਜਿਸ ਵਿੱਚ ਬੱਚੇ ਦੇ ਸਰੀਰ ਦੀਆਂ ਹੱਡੀਆਂ ਮਰੋੜਨ ਅਤੇ ਟੁੱਟਣ ਦਾ ਖ਼ਤਰਾ ਹੁੰਦਾ ਹੈ। ਕ੍ਰਿਤਿਕਾ ਮਲਿਕ ਨੇ 6 ਅਪ੍ਰੈਲ 2023 ਨੂੰ ਜ਼ੈਦ ਨੂੰ ਜਨਮ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੰਭੀਰ ਬਿਮਾਰੀ ਦਾ ਸ਼ਿਕਾਰ ਹੋਏ ਅਮਿਤਾਭ ਬੱਚਨ, ਆਪ ਬਿਆਨ ਕੀਤਾ ਦਰਦ
NEXT STORY