ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਡਰੱਗਜ਼ ਕੇਸ ਵਿਚ ਇਕ ਹੋਰ ਗਵਾਹ ਪੇਸ਼ ਹੋਇਆ ਹੈ। ਵਿਜੇ ਪਗਾਰੇ ਨਾਂ ਦੇ ਗਵਾਹ ਨੇ ਮੁੰਬਈ ਪੁਲਸ ਦੀ ਐੱਸਆਈਟੀ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ। ਪਗਾਰੇ ਨੇ ਦਾਅਵਾ ਕੀਤਾ ਹੈ ਕਿ ਆਰੀਅਨ ਖਾਨ ਨੂੰ ਇਸ ਮਾਮਲੇ ਵਿਚ ਫਸਾਇਆ ਗਿਆ ਸੀ ਅਤੇ ਉਸ ਤੋਂ ਪੈਸੇ ਕਮਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇੰਨਾ ਹੀ ਨਹੀਂ ਇਸ ਗਵਾਹ ਨੇ ਪੂਰੀ ਘਟਨਾ ਨੂੰ ਲੜੀਵਾਰ ਤਰੀਕੇ ਨਾਲ ਬਿਆਨ ਕੀਤਾ ਅਤੇ ਕਿਹਾ ਕਿ ਆਰੀਅਨ ਖਾਨ ਨੂੰ ਫਸਾਉਣ ਲਈ ਇਕ ਵੱਡੀ ਗੇਮ ਪਲਾਨ ਕੀਤੀ ਗਈ ਸੀ। ਆਰੀਅਨ ਖਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ 3 ਅਕਤੂਬਰ ਨੂੰ ਮੁੰਬਈ ਤੱਟ 'ਤੇ ਇਕ ਕਰੂਜ਼ ਜਹਾਜ਼ ਤੋਂ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ।
ਵਿਜੇ ਪਗਾਰੇ ਦਾ ਦਾਅਵਾ- ਛਾਪੇਮਾਰੀ ਦੀ ਕਾਰਵਾਈ ਪਹਿਲੇ ਤੋਂ ਸੀ ਪਲਾਨ
ਗਵਾਹ ਵਿਜੇ ਪਗਾਰੇ ਨੇ ਦੋਸ਼ ਲਾਇਆ ਕਿ ਛਾਪੇਮਾਰੀ ਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ। ਗਵਾਹ ਨੇ ਕਿਹਾ, 'ਮੈਂ 2018-19 'ਚ ਸੁਨੀਲ ਪਾਟਿਲ ਨੂੰ ਕਿਸੇ ਕੰਮ ਲਈ ਪੈਸੇ ਦਿੱਤੇ ਸਨ ਤੇ ਪਿਛਲੇ 6 ਮਹੀਨਿਆਂ ਤੋਂ ਮੈਂ ਉਸ ਪੈਸੇ ਨੂੰ ਵਾਪਸ ਲੈਣ ਲਈ ਉਸ ਦਾ ਪਿੱਛਾ ਕਰ ਰਿਹਾ ਸੀ। ਇਸ ਸਾਲ ਸਤੰਬਰ ਵਿੱਚ ਅਸੀਂ ਇੱਕ ਹੋਟਲ ਦੇ ਕਮਰੇ ਵਿਚ ਸੀ ਜਿੱਥੇ ਸੁਨੀਲ ਪਾਟਿਲ ਨੇ ਭਾਨੁਸ਼ਾਲੀ ਨੂੰ ਦੱਸਿਆ ਕਿ ਇਕ ਵੱਡੀ ਗੇਮ ਖੇਡੀ ਗਈ ਹੈ।
ਪਗਾਰੇ ਨੇ ਅੱਗੇ ਕਿਹਾ, '3 ਅਕਤੂਬਰ ਨੂੰ ਭਾਨੁਸ਼ਾਲੀ ਮੈਨੂੰ ਮਿਲਿਆ ਅਤੇ ਪੈਸੇ ਇਕੱਠੇ ਕਰਨ ਲਈ ਮੈਨੂੰ ਉਸ ਦੇ ਨਾਲ ਜਾਣ ਲਈ ਕਿਹਾ। ਜਦੋਂ ਮੈਂ ਉਸ ਦੇ ਨਾਲ ਕਾਰ ਵਿਚ ਸੀ ਤਾਂ ਮੈਂ ਉਸ ਨੂੰ ਇਹ ਕਹਿੰਦੇ ਸੁਣਿਆ ਕਿ ਇਹ ਤਾਂ 25 ਕਰੋੜ ਦੀ ਗੱਲ ਹੈ, ਪਰ ਸੌਦਾ 18 ਕਰੋੜ ਵਿਚ ਤੈਅ ਹੋ ਗਿਆ ਹੈ ਅਤੇ 50 ਲੱਖ ਰੁਪਏ ਵਿਚ ਲੈ ਲਿਆ ਗਿਆ ਹੈ। ਇਸ ਤੋਂ ਬਾਅਦ ਅਸੀਂ ਐੱਨ.ਸੀ.ਪੀ. ਦਫਤਰ ਪਹੁੰਚੇ, ਜਿੱਥੇ ਮੈਂ ਸਾਰਾ ਮਾਹੌਲ ਦੇਖਿਆ। ਜਦੋਂ ਮੈਂ ਵਾਪਸ ਹੋਟਲ ਪਹੁੰਚਿਆ ਤਾਂ ਮੈਂ ਟੀਵੀ 'ਤੇ ਖਬਰ ਦੇਖੀ ਕਿ ਸ਼ਾਹਰੁਖ ਖਾਨ ਦਾ ਪੁੱਤਰ ਫੜਿਆ ਗਿਆ ਹੈ। ਫਿਰ ਮੈਂ ਸਮਝਿਆ ਕਿ ਕੋਈ ਵੱਡੀ ਗੜਬੜ ਹੋਈ ਹੈ ਅਤੇ ਆਰੀਅਨ ਖਾਨ ਨੂੰ ਫਸਾਇਆ ਗਿਆ ਹੈ।
ਅਕਸ਼ੈ ਕੁਮਾਰ ਦੀ ਫਿਲਮ 'ਸੂਰਿਆਵੰਸ਼ੀ' ਦਾ ਪੰਜਾਬ 'ਚ ਹੋਇਆ ਵਿਰੋਧ, ਜਾਣੋ ਪੂਰਾ ਮਾਮਲਾ
NEXT STORY