ਮੁੰਬਈ (ਬਿਊਰੋ)– ਸ਼ਾਹਰੁਖ਼ ਖ਼ਾਨ ਦਾ ਬੇਟਾ ਇਨ੍ਹੀਂ ਦਿਨੀਂ ਡਰੱਗਸ ਕੇਸ ’ਚ ਗ੍ਰਿਫ਼ਤਾਰ ਹੋ ਕੇ ਮੁੰਬਈ ਦੀ ਆਰਥਰ ਰੋਡ ਜੇਲ੍ਹ ’ਚ ਬੰਦ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਆਰੀਅਨ ਸਮੇਤ ਅੱਠ ਲੋਕਾਂ ਨੂੰ ਇਕ ਕਰੂਜ਼ ’ਤੇ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਆਰੀਅਨ ਦੀ ਗ੍ਰਿਫ਼ਤਾਰੀ ਨਾਲ ਫ਼ਿਲਮ ਇੰਡਸਟਰੀ ਸਦਮੇ ’ਚ ਹੈ। ਉਸ ਦੇ ਸਮਰਥਨ ’ਚ ਕਈ ਸਿਤਾਰੇ ਅੱਗੇ ਆਏ ਹਨ ਪਰ ਇਸ ਦੌਰਾਨ ਆਰੀਅਨ ਦੀ ਇਕ ਦੋ ਸਾਲ ਪੁਰਾਣੀ ਤਸਵੀਰ ਤੇ ਉਸ ’ਤੇ ਲਿਖੀ ਕੈਪਸ਼ਨ ਚਰਚਾ ’ਚ ਹੈ। ਇਸ ਕੈਪਸ਼ਨ ਨੂੰ ਲਿਖਦੇ ਸਮੇਂ ਆਰੀਅਨ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਭਵਿੱਖ ’ਚ ਇਹ ਕੈਪਸ਼ਨ ਉਸ ਦੀ ਸੱਚਾਈ ਬਣ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਆਖ਼ਿਰ ਕੌਣ ਹੈ ਅਮਿਤ ਦੇਸਾਈ, ਜੋ ਲੜਨਗੇ ਸ਼ਾਹਰੁਖ ਦੇ ਪੁੱਤਰ ਦੀ ਜ਼ਮਾਨਤ ਦਾ ਕੇਸ, ਸਲਮਾਨ ਨਾਲ ਵੀ ਹੈ ਕੁਨੈਕਸ਼ਨ
ਇੰਸਟਾਗ੍ਰਾਮ ’ਤੇ ਆਰੀਅਨ ਦਾ ਵੈਰੀਫਾਈਡ ਅਕਾਊਂਟ ਹੈ ਪਰ ਉਹ ਆਪਣੀ ਭੈਣ ਸੁਹਾਨਾ ਦੀ ਤਰ੍ਹਾਂ ਸੋਸ਼ਲ ਮੀਡੀਆ ’ਤੇ ਜ਼ਿਆਦਾ ਸਰਗਰਮ ਨਹੀਂ ਹੈ। ਉਸ ਨੇ ਸਿਰਫ਼ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। 18 ਮਾਰਚ, 2019 ਨੂੰ ਆਰੀਅਨ ਨੇ ਇਕ ਤਸਵੀਰ ਪੋਸਟ ਕੀਤੀ, ਜਿਸ ’ਚ ਉਹ ਆਪਣੇ ਹੱਥਾਂ ’ਚ ਬਰਫ਼ ਲੈ ਕੇ ਬੈਠਾ ਹੈ।
ਇਹ ਤਸਵੀਰ ਫਰਾਂਸ ਦੀਆਂ ਬਰਫ਼ੀਲੀਆਂ ਪਹਾੜੀਆਂ ਦੀ ਹੈ। ਸੈਲਾਨੀ ਸ਼ੈਲੀ ’ਚ ਲਈ ਗਈ ਇਸ ਤਸਵੀਰ ’ਚ ਕੁਝ ਵੀ ਅਸਾਧਾਰਨ ਨਹੀਂ ਹੈ ਤੇ 2 ਅਕਤੂਬਰ, 2021 ਤੋਂ ਪਹਿਲਾਂ ਇਸ ਦੀ ਕੈਪਸ਼ਨ ਵੀ ਕਾਫ਼ੀ ਆਮ ਸੀ ਪਰ ਐੱਨ. ਸੀ. ਬੀ. ਦੇ ਚੁੰਗਲ ’ਚ ਆਉਣ ਤੋਂ ਬਾਅਦ ਹੁਣ ਲੋਕ ਇਸ ਕੈਪਸ਼ਨ ਨੂੰ ਪੜ੍ਹ ਕੇ ਹੈਰਾਨ ਹਨ।
ਦਰਅਸਲ ਆਰੀਅਨ ਨੇ ਇਸ ਤਸਵੀਰ ਨਾਲ ਲਿਖਿਆ ਹੈ, ‘ਨਾਰਕੋਸ।’ ਨਾਰਕੋਸ ਨੂੰ ਸੰਖੇਪ ’ਚ ਨਾਰਕੋਟਿਕਸ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਸ ਨਾਮ ਦੀ ਇਕ ਬਹੁਤ ਮਸ਼ਹੂਰ ਵੈੱਬ ਸੀਰੀਜ਼ ਵੀ ਨੈੱਟਫਲਿਕਸ ’ਤੇ ਆ ਗਈ ਹੈ। ਆਰੀਅਨ ਨੇ ਸ਼ਾਇਦ ਹਾਸੇ-ਮਜ਼ਾਕ ਨੂੰ ਪੇਸ਼ ਕਰਦਿਆਂ ਬਰਫ਼ ਨੂੰ ਨਾਰਕੋਸ ਦਾ ਢੇਰ ਕਿਹਾ ਸੀ ਪਰ ਹੁਣ ਇਹ ਕੈਪਸ਼ਨ ਉਸ ਦੇ ਟ੍ਰੋਲਿੰਗ ਦਾ ਕਾਰਨ ਬਣ ਗਈ ਹੈ। ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲੋਕ ਟਿੱਪਣੀਆਂ ਕਰ ਰਹੇ ਹਨ ਤੇ ਪੁੱਛ ਰਹੇ ਹਨ ਕਿ ਕੀ ਇਹ ਡਰੱਗਜ਼ ਹੈ?
ਇਕ ਯੂਜ਼ਰ ਨੇ ਹੈਰਾਨੀ ਪ੍ਰਗਟ ਕੀਤੀ ਕਿ ਉਸ ਨੇ ਇਸ ਨੂੰ ਹੁਣ ਵੇਖਿਆ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਪੋਸਟ ਦੀ ਉਮਰ ਬਹੁਤ ਵਧੀਆ ਵਧੀ ਹੈ। ਕੁਝ ਯੂਜ਼ਰਸ ਨੇ ਆਰੀਅਨ ਦਾ ਸਮਰਥਨ ਕੀਤਾ ਹੈ। ਉਸ ਨੇ ਲਿਖਿਆ ਕਿ ਜੇ ਤੁਸੀਂ ਉਸ ਨਾਲ ਨਫ਼ਰਤ ਕਰਦੇ ਹੋ ਤਾਂ ਇਸ ਨੂੰ ਆਪਣੇ ਕੋਲ ਰੱਖੋ। ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਾਣੋ ਕੌਣ ਹੈ ਸ਼ਾਹਰੁਖ ਦੇ ਪੁੱਤਰ ਦਾ ਕੇਸ ਲੜਨ ਵਾਲੇ ਅਮਿਤ ਦੇਸਾਈ, ਸਲਮਾਨ ਨਾਲ ਵੀ ਹੈ ਕੁਨੈਕਸ਼ਨ
NEXT STORY