ਫਗਵਾੜਾ (ਜਲੋਟਾ)– ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਸਿਤਾਰਿਆਂ ’ਚੋਂ ਇਕ ਤੇ 11 ਭਾਸ਼ਾਵਾਂ ’ਚ 300 ਤੋਂ ਵੱਧ ਫ਼ਿਲਮਾਂ ’ਚ ਕੰਮ ਕਰ ਚੁੱਕੇ ਆਸ਼ੀਸ਼ ਵਿਦਿਆਰਥੀ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਸਮੇਂ ਦੇ ਨਾਲ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ’ਚ ਕਰਨ ਲਈ ਬਹੁਤ ਕੁਝ ਹੈ। ਫਗਵਾੜਾ ਵਿਖੇ ਉੱਤਰ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਵਜੋਂ ਜਾਣੀ ਜਾਂਦੀ ਜੀ. ਐੱਨ. ਏ. ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਆਸ਼ੀਸ਼ ਨੇ ਕਿਹਾ ਕਿ ਜ਼ਿੰਦਗੀ ਤਾਂ ਹੀ ਹੈ, ਜੇ ਇਸ ਨੂੰ ਸਹੀ ਦਿਸ਼ਾ ਦਿੱਤੀ ਜਾਵੇ ਤੇ ਹਰ ਕੰਮ ਇਸ ਸਮਝ ਨਾਲ ਕੀਤਾ ਜਾਣਾ ਚਾਹੀਦਾ ਹੈ ਕਿ ਹਰ ਰੋਜ਼ ਬਹੁਤ ਕੁਝ ਅਲਗ ਕਰਨਾ ਹੈ ਤੇ ਰਾਤ ਨੂੰ ਪੂਰੀ ਤਰ੍ਹਾਂ ਥੱਕਣ ਤੋਂ ਬਾਅਦ ਹੀ ਆਰਾਮ ਕਰਨਾ ਹੈ। ਇਸ ਮੌਕੇ ਬਾਲੀਵੁੱਡ ਸਿਨੇ ਸਟਾਰ ਆਸ਼ੀਸ਼ ਨੇ ਜੀ. ਐੱਨ. ਏ. ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ‘ਜ਼ਿੰਦਗੀ ’ਚ ਬਹੁਤ ਕੁਝ ਕਰਨਾ’ ਸਿਰਲੇਖ ਨਾਲ ਇਕ ਵਿਸ਼ੇਸ਼ ਪ੍ਰੇਰਣਾਦਾਇਕ ਸੈਸ਼ਨ ਵੀ ਕੀਤਾ। ਇਸ ਮੌਕੇ ਜੀ. ਐੱਨ. ਏ. ਦੇ ਵਿਦਿਆਰਥੀਆਂ ਨਾਲ ਬਾਲੀਵੁੱਡ ’ਚ ਸਿਨੇ ਜਗਤ ’ਚ ਆਪਣੇ ਤਜਰਬੇ ਸਾਂਝੇ ਕਰਦਿਆਂ ਆਸ਼ੀਸ਼ ਨੇ ਕਿਹਾ ਕਿ ਹਰ ਦਿਨ ਨਵੀਂ ਸੋਚ ਤੇ ਮੌਕੇ ਲੈ ਕੇ ਆਉਂਦਾ ਹੈ।
ਸਫ਼ਲਤਾ ਨੂੰ ਸ਼ਬਦਾਂ ’ਚ ਪਰਿਭਾਸ਼ਿਤ ਕਰਨਾ ਸੰਭਵ ਨਹੀਂ ਹੈ ਪਰ ਇਸ ਦੀ ਸੁਹਾਵਣੀ ਭਾਵਨਾ ਉਦੋਂ ਹੁੰਦੀ ਹੈ, ਜਦੋਂ ਸਫ਼ਲਤਾ ਪ੍ਰਾਪਤ ਕੀਤੀ ਜਾਂਦੀ ਹੈ। ਸੈਸ਼ਨ ਦੌਰਾਨ ਆਸ਼ੀਸ਼ ਨੇ ਕਈ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਗੱਲਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਜ਼ਿੰਦਗੀ ’ਚ ਕੁਝ ਵੀ ਅਸੰਭਵ ਨਹੀਂ ਹੈ। ਇਸ ਬਾਰੇ ਕਦੇ ਨਾ ਸੋਚੋ ਕਿ ਤੁਹਾਡੇ ਬਾਰੇ ਕੌਣ ਕੀ ਕਹਿ ਰਿਹਾ ਹੈ ਪਰ ਆਪਣਾ ਸਾਰਾ ਧਿਆਨ ਇਸ ਤੱਥ ’ਤੇ ਕੇਂਦਰਿਤ ਕਰੋ ਕਿ ਸੰਸਾਰ ਉਨਾਂ ਨੂੰ ਹੀ ਯਾਦ ਰੱਖਦਾ ਹੈ, ਜੋ ਕੁਝ ਵੱਖਰਾ ਕਰਦੇ ਹਨ। ਇਸ ਮੌਕੇ ਜੀ. ਐੱਨ. ਏ. ਯੂਨੀਵਰਸਿਟੀ ਦੀ ਡੀਨ ਮੋਨਿਕਾ ਹੰਸਪਾਲ, ਡਾ. ਸਮੀਰ ਵਰਮਾ, ਡਾ. ਵਿਕਰਾਂਤ ਸ਼ਰਮਾ, ਡਾ. ਸੀ. ਆਰ. ਤ੍ਰਿਪਾਠੀ, ਜਗ ਬਾਣੀ ਤੋਂ ਵਿਕਰਮ ਜਲੋਟਾ, ਸਾਰਥਕ ਜਲੋਟਾ ਸਮੇਤ ਵੱਡੀ ਗਿਣਤੀ ’ਚ ਜੀ. ਐੱਨ. ਏ. ਦੇ ਵਿਦਿਆਰਥੀ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ : 50 ਤੋਂ ਵੱਧ ਉਮਰ ’ਚ IVF ਕਰਵਾਉਣਾ ਜੁਰਮ, ਮੂਸੇ ਵਾਲਾ ਦੀ ਮਾਂ ਨੇ 58 ਦੀ ਉਮਰ ’ਚ ਇੰਝ ਪੂਰੀ ਕੀਤੀ ਕਾਨੂੰਨੀ ਪ੍ਰਕਿਰਿਆ
ਸਭ ਕੁਝ ਓ. ਟੀ. ਟੀ. ’ਤੇ ਚੱਲ ਰਿਹਾ ਹੈ ਤੇ ਇਹ ਦਰਸ਼ਕ ਹਨ, ਜੋ ਇਸ ਨੂੰ ਹਿੱਟ ਬਣਾ ਰਹੇ ਹਨ
‘ਜਗ ਬਾਣੀ’ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਆਸ਼ੀਸ਼ ਨੇ ਕਿਹਾ ਕਿ ਸਮਾਂ ਤੇ ਯੁੱਗ ਬਦਲ ਗਿਆ ਹੈ। ਅੱਜ ਸੋਸ਼ਲ ਮੀਡੀਆ ਤੇ ਓ. ਟੀ. ਟੀ. ਦਾ ਜ਼ਮਾਨਾ ਹੈ। ਇਹ ਕਹਿਣਾ ਕਿ ਇਹ ਸਮੱਗਰੀ ਸਹੀ ਨਹੀਂ ਹੈ, ਇਸ ’ਚ ਅਸ਼ਲੀਲਤਾ ਹੈ, ਬਹੁਤ ਸੌਖਾ ਹੈ ਪਰ ਸੱਚਾਈ ਇਹ ਹੈ ਕਿ ਜ਼ਿਆਦਾਤਰ ਅਜਿਹੀਆਂ ਸੀਰੀਜ਼ ਤੇ ਸ਼ੋਅਜ਼ ਓ. ਟੀ. ਟੀ. ਪਲੇਟਫਾਰਮ ’ਤੇ ਸੁਪਰਹਿੱਟ ਹੋ ਰਹੇ ਹਨ, ਜੋ ਆਮ ਸਮੱਗਰੀ ਤੋਂ ਬਿਲਕੁਲ ਵੱਖਰੇ ਹਨ। ਯਾਨੀ ਇਹ ਉਹ ਸਮੱਗਰੀ ਹੈ, ਜਿਸ ਨੂੰ ਦਰਸ਼ਕ ਸੁਪਰਹਿੱਟ ਬਣਾ ਰਹੇ ਹਨ ਤੇ ਇਹ ਲੋਕਾਂ ਦੀ ਹੀ ਪਹਿਲੀ ਪਸੰਦ ਹੈ। ਇਸ ਤਬਦੀਲੀ ਨੂੰ ਸਵੀਕਾਰ ਕਰਨਾ ਪਵੇਗਾ।
ਜੀ. ਐੱਨ. ਏ. ਯੂਨੀਵਰਸਿਟੀ ਦਾ ਧੰਨਵਾਦ ਹੈ, ਜਿਸ ਦੇ ਸਦਕਾ ਮੈਂ ਫਗਵਾੜਾ ’ਚ ਪਹਿਲੀ ਵਾਰ ਆਇਆ ਹਾਂ
ਸਿਨੇ ਸਟਾਰ ਆਸ਼ੀਸ਼ ਨੇ ਕਿਹਾ ਕਿ ਉਹ ਪਹਿਲੀ ਵਾਰ ਫਗਵਾੜਾ ਦਾ ਦੌਰਾ ਕਰ ਰਹੇ ਹਨ ਤੇ ਉਹ ਇਹ ਦੇਖ ਕੇ ਹੈਰਾਨ ਹਨ ਕਿ ਜੀ. ਐੱਨ. ਏ. ਯੂਨੀਵਰਸਿਟੀ ਵਿਖੇ ਉੱਚ ਸਿੱਖਿਆ ਦੇ ਪ੍ਰਸਾਰ ਲਈ ਸਾਰੀ ਆਧੁਨਿਕ ਤਕਨਾਲੋਜੀ ਤੇ ਸਾਧਨ ਇਕੋ ਛੱਤ ਹੇਠਾਂ ਉਪਲੱਬਧ ਹਨ, ਜੋ ਸ਼ਾਇਦ ਵਿਦੇਸ਼ੀ ਯੂਨੀਵਰਸਿਟੀਆਂ ’ਚ ਵੀ ਉਪਲੱਬਧ ਨਹੀਂ ਹਨ। ਜੀ. ਐੱਨ. ਏ. ਯੂਨੀਵਰਸਿਟੀ ਦੇਸ਼ ਦੀ ਸਭ ਤੋਂ ਵਧੀਆ ਤੇ ਉੱਭਰ ਰਹੀਆਂ ਯੂਨੀਵਰਸਿਟੀਆਂ ’ਚੋਂ ਇਕ ਹੈ।
‘ਪੰਜਾਬ ਕੇਸਰੀ’ ਸਮੂਹ ਦੇਸ਼, ਸਮਾਜ ਤੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਕਰਨ ਵਾਲੀ ਦੇਸ਼ ਭਗਤ ਸੰਸਥਾ ਹੈ
ਬਾਲੀਵੁੱਡ ਸਿਨੇ ਸਟਾਰ ਆਸ਼ੀਸ਼ ਵਿਦਿਆਰਥੀ ਨੇ ਕਿਹਾ ਕਿ ‘ਪੰਜਾਬ ਕੇਸਰੀ’ ਸਮੂਹ ਸਿਰਫ਼ ਇਕ ਅਖ਼ਬਾਰ ਨਹੀਂ ਹੈ। ਅਸਲ ’ਚ ‘ਪੰਜਾਬ ਕੇਸਰੀ’ ਸਮੂਹ ਦੇਸ਼, ਸਮਾਜ ਤੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਕਰਨ ਵਾਲੀ ਦੇਸ਼ ਭਗਤ ਸੰਸਥਾ ਹੈ, ਜਿਸ ਦੀ ਪ੍ਰਸਿੱਧੀ ਬੇਮਿਸਾਲ ਹੈ। ਇਸ ਅਦਾਰੇ ਦੇ ਜਜ਼ਬੇ ਨੂੰ ਉਹ ਸਲਾਮ ਕਰਦੇ ਹਨ। ਮੁੰਬਈ ’ਚ ਵੀ ‘ਪੰਜਾਬ ਕੇਸਰੀ’ ਤੇ ‘ਜਗ ਬਾਣੀ’ ਦੀ ਸਿਨੇ ਜਗਤ ’ਚ ਭਰਪੂਰ ਚਰਚਾ ਹੁੰਦੀ ਰਹਿੰਦੀ ਹੈ।
ਜੀ. ਐੱਨ. ਏ. ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਨਾਲ ਕਈ ਮਜ਼ੇਦਾਰ ਕਹਾਣੀਆਂ ਸਾਂਝੀਆਂ ਕੀਤੀਆਂ
ਬਾਲੀਵੁੱਡ ਸਟਾਰ ਆਸ਼ੀਸ਼ ਨੇ ਜੀ. ਐੱਨ. ਏ. ਗਿਰਿਆਰਸ ਦੇ ਡਾਇਰੈਕਟਰ ਤੇ ਜੀ. ਐੱਨ. ਏ. ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸਿਹਰਾ ਨਾਲ ਕਈ ਮਜ਼ੇਦਾਰ ਕਿੱਸੇ ਸਾਂਝੇ ਕੀਤੇ। ਉਨਾਂ ਦੱਸਿਆ ਕਿ ਉਹ ਜ਼ਿਆਦਾਤਰ ਫ਼ਿਲਮਾਂ ’ਚ ਖਲਨਾਇਕ (ਵਿਲੇਨ) ਰਹੇ ਹਨ ਤੇ ਹਰ ਵਾਰ ਉਹ ਸੋਚਦੇ ਹਨ ਕਿ ਕਿਸੇ ਫ਼ਿਲਮ ਜਾਂ ਓ. ਟੀ. ਟੀ. ਸ਼ੋਅ ’ਚ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਖ਼ਤਮ ਹੋਵੇਗੀ। ਆਸ਼ੀਸ਼ ਨੇ ਕਿਹਾ ਕਿ ਉਹ ਸੋਲੋ ਹੀਰੋ ਵਜੋਂ ਫ਼ਿਲਮਾਂ ਕਰਨਾ ਚਾਹੁੰਦੇ ਹਨ। ਇਹ ਚਾਹਤ ਹਾਲੇ ਬਾਕੀ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਉਹ ਦਰਸ਼ਕਾਂ ਨੂੰ ਲੁਭਾਉਣ ਲਈ ਕਾਮੇਡੀਅਨ ਦੇ ਤੌਰ ’ਤੇ ਇਕ ਸ਼ੋਅ ਵੀ ਸ਼ੁਰੂ ਕਰ ਰਹੇ ਹਨ, ਜਿਸ ਦਾ ਨਾਂ ‘ਸਿਟ ਡਾਊਨ ਆਸ਼ੀਸ਼’ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਕੈਪਟਨ ਅਮਰੀਕਾ' ਫੇਮ ਅਦਾਕਾਰ ਦੇ ਘਰ ਵਿਛੇ ਸਥਰ, ਜਵਾਨ ਪੁੱਤ ਦੀ ਹੋਈ ਮੌਤ
NEXT STORY