ਮੁੰਬਈ (ਬਿਊਰੋ)– ਪੰਜਾਬ ਦੀ ਮਸ਼ਹੂਰ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ’ਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਰ ਦਿਨ ਖ਼ਬਰਾਂ ’ਚ ਬਣੀ ਰਹਿੰਦੀ ਹੈ। ਆਸਿਮ ਰਿਆਜ਼ ਨਾਲ ਉਸ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਕਾਫੀ ਚਰਚਾ ਰਹਿੰਦੀ ਹੈ ਪਰ ਕੁਝ ਸਮਾਂ ਪਹਿਲਾਂ ਦੋਵਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

ਦੱਸਿਆ ਜਾ ਰਿਹਾ ਸੀ ਕਿ ਦੋਵਾਂ ਨੇ ਇਕ-ਦੂਜੇ ਨੂੰ ਸੋਸ਼ਲ ਮੀਡੀਆ ’ਤੇ ਅਨਫਾਲੋਅ ਕਰ ਦਿੱਤਾ ਹੈ ਪਰ ਹੁਣ ਹਾਲ ਹੀ ’ਚ ਈਦ ਮੌਕੇ ’ਤੇ ਦੋਵੇਂ ਮੁੜ ਇਕੱਠੇ ਦਿਖਾਈ ਦਿੱਤੇ ਹਨ।

ਅਸਲ ’ਚ ਈਦ ਦੇ ਮੌਕੇ ’ਤੇ ਇਹ ਜੋੜੀ ਮੁੜ ਇਕੱਠੀ ਕਸ਼ਮੀਰ ’ਚ ਨਜ਼ਰ ਆਈ ਹੈ। ਆਸਿਮ ਨੇ ਈਦ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਤੇ ਹਿਮਾਂਸ਼ੀ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਦੋਵੇਂ ਕਾਫੀ ਖੁਸ਼ ਲੱਗ ਰਹੇ ਹਨ।

ਆਸਿਮ ਜਿਥੇ ਇਸ ਦੌਰਾਨ ਨੀਲੀ ਸ਼ਰਟ ਤੇ ਨੀਲੀ ਜੀਨਜ਼ ’ਚ ਦਿਖੇ, ਉਥੇ ਹਿਮਾਂਸ਼ੀ ਇਨ੍ਹਾਂ ਤਸਵੀਰਾਂ ’ਚ ਹਰੇ ਰੰਗ ਦੇ ਸੂਟ ’ਚ ਨਜ਼ਰ ਆਈ। ਹਰੇ ਸੂਟ ’ਚ ਹਿਮਾਂਸ਼ੀ ਕਾਫੀ ਖੂਬਸੂਰਤ ਲੱਗ ਰਹੀ ਸੀ। ਇਕ ਤਸਵੀਰ ’ਚ ਹਿਮਾਂਸ਼ੀ ਆਸਿਮ ਦੇ ਪਰਿਵਾਰ ਨਾਲ ਵੀ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਤਸਵੀਰ ਨੂੰ ਸਾਂਝਾ ਕਰਦਿਆਂ ਆਸਿਮ ਨੇ ਲਿਖਿਆ, ‘ਈਦ ਮੁਬਾਰਕ।’

ਦੱਸਣਯੋਗ ਹੈ ਕਿ ਬਿੱਗ ਬੌਸ ਤੋਂ ਬਾਅਦ ਹਿਮਾਂਸ਼ੀ ਤੇ ਆਸਿਮ ਨੇ ਇਕੱਠਿਆਂ ਕਈ ਗੀਤਾਂ ’ਚ ਕੰਮ ਕੀਤਾ ਹੈ। ਦੋਵਾਂ ਦੇ ਗੀਤ ਸੋਸ਼ਲ ਮੀਡੀਆ ’ਤੇ ਕਾਫੀ ਹਿੱਟ ਵੀ ਹੋਏ ਹਨ। ਪ੍ਰਸ਼ੰਸਕਾਂ ਨੂੰ ਦੋਵਾਂ ਦੀ ਕੈਮਿਸਟਰੀ ਕਾਫੀ ਪਸੰਦ ਆਉਂਦੀ ਹੈ। ਉਥੇ ਸ਼ੋਅ ’ਚ ਪ੍ਰਸ਼ੰਸਕ ਆਸਿਮ ਦੀ ਲੁੱਕ ਤੇ ਸਟਾਈਲ ਦੇ ਦੀਵਾਨੇ ਸਨ। ਉਹ ਸ਼ੋਅ ਦੇ ਰਨਰਅੱਪ ਰਹੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਨੂੰ ਮਿਲ ਰਿਹੈ ਦਰਸ਼ਕਾਂ ਦਾ ਪਿਆਰ, ਭਾਈਜਾਨ ਨੇ ਇੰਝ ਕੀਤਾ ਧੰਨਵਾਦ
NEXT STORY