ਮੁੰਬਈ (ਬਿਊਰੋ) - ਟੀ. ਵੀ. ਇੰਡਸਟਰੀ ਦੀ ਇਸ ਸਮੇਂ ਦੀ ਫੇਮਸ ਜੋੜੀ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਹੈ। ਇਹ ਜੋੜੀ ਆਪਣੇ ਇਕੱਠਿਆਂ ਦੇ ਪ੍ਰਾਜੈਕਟਸ ਨੂੰ ਕਈ ਵਾਰ ਪੇਸ਼ ਕਰ ਚੁੱਕੀ ਹੈ। ਹੁਣ ਇਕ ਵਾਰ ਫਿਰ ਹਿਮਾਂਸ਼ੀ ਖੁਰਾਣਾ ਨੇ ਆਪਣੇ ਅਗਲੇ ਗੀਤ ਦੀ ਅਨਾਊਸਮੈਂਟ ਕੀਤੀ ਹੈ। ਇਸ ਗੀਤ ਦਾ ਨਾਮ ਹੈ 'ਗੱਲਾਂ ਭੋਲੀਆਂ', ਜਿਸ 'ਚ ਹਿਮਾਂਸ਼ੀ ਦਾ ਸਾਥ ਆਸਿਮ ਰਿਆਜ਼ ਦੇਣਗੇ।
ਦੱਸ ਦਈਏ ਕਿ ਗੀਤ 'ਗੱਲਾਂ ਭੋਲੀਆਂ' 22 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਸਪੀਡ ਰਿਕਾਰਡਸ ਵਲੋਂ ਇਸ ਗੀਤ ਨੂੰ ਪੇਸ਼ ਕੀਤਾ ਜਾਵੇਗਾ। ਗੀਤ ਦੇ ਜੇਕਰ ਬਾਕੀ ਕ੍ਰੈਡਿਟਸ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਕੈਵੀ ਰਿਆਜ਼ ਨੇ ਲਿਖਿਆ ਹੈ ਤੇ ਮਿਕਸ ਸਿੰਘ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ। ਬੀ ਟੂਗੈਦਰ ਵਾਲੇ ਮਾਹੀ ਸੰਧੂ ਤੇ ਜੋਬਨ ਨੇ ਇਸ ਦਾ ਵੀਡੀਓ ਤਿਆਰ ਕੀਤਾ ਹੈ।
ਇਸ ਪੋਸਟਰ ਨਾਲ ਆਸਿਮ ਹਿਮਾਂਸ਼ੀ ਦੇ ਫੈਨਜ਼ 'ਚ ਇਕ ਵਾਰ ਫਿਰ ਉਤਸੁਕਤਾ ਵਧੀ ਹੈ। ਦੋਹਾਂ ਦੇ ਫੈਨਜ਼ ਦੋਨਾਂ ਨੂੰ ਇਕੋ ਪ੍ਰਾਜੈਕਟ 'ਚ ਦੇਖਣ ਲਈ ਹਮੇਸ਼ਾ ਹੀ ਬੇਤਾਬ ਰਹਿੰਦੇ ਹਨ। ਹੁਣ ਫੈਨਜ਼ ਨੂੰ ਇੰਤਜ਼ਾਰ ਹੈ ਤਾਂ ਬਸ 22 ਅਕਤੂਬਰ ਦਾ, ਜਿਸ ਦਿਨ ਗੀਤ 'ਗੱਲਾਂ ਭੋਲੀਆਂ' ਰਿਲੀਜ਼ ਹੋਵੇਗਾ। ਇਸ ਗਾਣੇ ਤੋਂ ਪਹਿਲਾ ਵੀ ਇਹ ਜੋੜੀ 'ਕੱਲਾ ਸੋਹਣਾ ਨੀਂ', 'ਖਿਆਲ ਰੱਖਿਆ ਕਰ' ਵਰਗੇ ਗੀਤਾਂ 'ਚ ਨਜ਼ਰ ਆ ਚੁੱਕੀ ਹੈ।
ਲਾਈਟ ਬਲਿਊ ਸਾੜੀ 'ਚ ਜੈਕਲੀਨ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪ੍ਰਸ਼ੰਸਕ ਕਰ ਰਹੇ ਹਨ ਪਸੰਦ
NEXT STORY