ਮੁੰਬਈ : 23 ਜਨਵਰੀ ਨੂੰ ਇਕ-ਦੂਜੇ ਦੇ ਹੋਣ ਜਾ ਰਹੇ ਅਦਾਕਾਰਾ ਅਸਿਨ ਅਤੇ ਉਸ ਦੇ ਬੁਆਏਫ੍ਰੈਂਡ ਰਾਹੁਲ ਸ਼ਰਮਾ ਦੀ ਵੈਡਿੰਗ ਰਿਸੈਪਸ਼ਨ ਕਾਰਡ ਦੀ ਤਸਵੀਰ ਸਾਹਮਣੇ ਆਈ ਹੈ। ਇਹ ਤਸਵੀਰ ਉਸ ਦੇ ਖਾਸ ਦੋਸਤ ਅਦਾਕਾਰ ਅਕਸ਼ੈ ਕੁਮਾਰ ਨੇ ਇੰਸਾਟਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਹੈ, ''ਆਪਣੇ ਦੋ ਕਰੀਬੀ ਦੋਸਤਾਂ ਰਾਹੁਲ ਅਤੇ ਅਸਿਨ ਦੇ ਵਿਆਹ ਦਾ ਪਹਿਲਾ ਰਿਸੈਪਸ਼ਨ ਕਾਰਡ ਮਿਲਣ 'ਤੇ ਖੁਸ਼ ਹਾਂ। ਦੋਹਾਂ ਲਈ ਖੁਸ਼ੀਆਂ ਦੀ ਕਾਮਨਾ ਕਰਦਾ ਹੈ।''
ਜ਼ਿਕਰਯੋਗ ਹੈ ਕਿ ਅਸਿਨ ਅਤੇ ਰਾਹੁਲ ਅਗਾਮੀ 23 ਜਨਵਰੀ ਨੂੰ ਦਿੱਲੀ 'ਚ ਵਿਆਹ ਕਰਵਾ ਰਹੇ ਹਨ। ਇਸ ਤੋਂ ਬਾਅਦ ਉਹ ਮੁੰਬਈ 'ਚ ਰਿਸੈਪਸ਼ਨ ਪਾਰਟੀ ਦੇਣਗੇ। ਕਾਰਡ ਦੀ ਤਸਵੀਰ ਅਸਿਨ ਨੇ ਵੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਉਸ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਸ ਦਾ ਪਹਿਲਾ ਰਿਸੈਪਸ਼ਨ ਕਾਰਡ ਅਕਸ਼ੈ ਕੁਮਾਰ ਨੂੰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਸੰਬਰ 2015 'ਚ ਅਸਿਨ ਦੀ ਵੈਡਿੰਗ ਪਾਰਟੀ ਦਾ ਕਾਰਡ ਵੀ ਸਾਹਮਣੇ ਆ ਚੁੱਕਾ ਹੈ। ਗੋਲਡਨ ਕਲਰ ਦੇ ਇਸ ਕਾਰਡ 'ਤੇ ਲਿਖਿਆ ਹੈ, "Save The Date: Celebrating Asin and Rahul. Saturday January 23, 2016. Invite to Follow."
'ਬਾਜੀਰਾਵ ਮਸਤਾਨੀ' ਦੇ ਇਤਿਹਾਸਕ ਵਿਵਾਦ 'ਤੇ ਬੋਲੇ ਬਾਬਾਸਾਹਿਬ ਪੁਰੰਦਾਰੇ
NEXT STORY