ਮੁੰਬਈ- ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਆਪਣੇ ਵਿਆਹ ਬਾਰੇ ਚੱਲ ਰਹੀਆਂ ਚਰਚਾਵਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਘੱਟੋ-ਘੱਟ ਇਕ ਸਾਲ ਤੱਕ ਉਸ ਦਾ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ। 'ਵੀਰ ਜ਼ਾਰਾ' ਦੀ 40 ਸਾਲਾ ਅਦਾਕਾਰਾ ਦੇ ਅਗਲੇ ਸਾਲ ਜਨਵਰੀ ਵਿਚ ਆਪਣੇ ਅਮਰੀਕੀ ਪ੍ਰੇਮੀ ਜੀਨ ਗੁਡਇਨਫ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਦੀਆਂ ਖਬਰਾਂ ਕਈ ਦਿਨਾਂ ਤੋਂ ਆ ਰਹੀਆਂ ਸਨ। ਸਾਬਕਾ ਪ੍ਰੇਮੀ ਨੇਸ ਵਾਡੀਆ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਹਮੇਸ਼ਾ ਖੁੱਲ੍ਹ ਕੇ ਗੱਲ ਕਰਨ ਵਾਲੀ ਪ੍ਰਿਟੀ ਨੇ ਕਿਹਾ ਕਿ ਉਹ ਆਪਣੇ ਵਿਆਹ ਬਾਰੇ ਸਾਰਿਆਂ ਨੂੰ ਜ਼ਰੂਰ ਦੱਸੇਗੀ। ਉਹ ਹੁਣ ਫਿਲਮ 'ਭੈਯਾਜੀ ਸੁਪਰਹਿੱਟ' ਵਿਚ ਸੰਨੀ ਨਾਲ ਨਜ਼ਰ ਆਵੇਗੀ।
'ਹੇਟ ਸਟੋਰੀ 3' ਦਾ ਇਕ ਹੋਰ ਗੀਤ ਹੋਇਆ ਰਿਲੀਜ਼ (ਵੀਡੀਓ)
NEXT STORY