ਨਵੀਂ ਦਿੱਲੀ- ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਕਿ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਸਰੀ ਵਿਚ ਇਕ ਅਖੌਤੀ ‘ਦੂਤਾਵਾਸ’ ਦਾ ਉਦਘਾਟਨ ਕਰਨ ਤੋਂ ਸਿਰਫ਼ ਦੋ ਦਿਨ ਬਾਅਦ ਹੀ ਫਿਰ ਕਪਿਲ ਸ਼ਰਮਾ ਦੇ ਕੈਫੇ ’ਤੇ ਦੁਬਾਰਾ ਗੋਲੀਬਾਰੀ ਕੀਤੀ ਹੈ। ਇਹ ਕੋਈ ਚਿਤਾਵਨੀ ਨਹੀਂ ਹੈ, ਇਹ ਇਕ ਖ਼ਤਰਨਾਕ ਪੈਟਰਨ ਹੈ। ਕੈਨੇਡਾ ਨੇ ਲੰਬੇ ਸਮੇਂ ਤੋਂ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਇਨ੍ਹਾਂ ਸੱਪਾਂ ਨੂੰ ਪਾਲਿਆ ਹੈ ਅਤੇ ਹੁਣ ਇਹ ਖੁੱਲ੍ਹੇਆਮ ਅਤੇ ਬੇਸ਼ਰਮੀ ਨਾਲ ਵਾਰ-ਵਾਰ ਡੰਗ ਮਾਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ ਗੱਲ ਸਪੱਸ਼ਟ ਹੈ ਕਿ ਅਰਸ਼ਦੀਪ ਸਿੰਘ, ਗੋਲਡੀ ਬਰਾੜ, ਲਾਡੀ, ਰਿੰਦਾ ਅਤੇ ਗੁਰਪਤਵੰਤ ਸਿੰਘ ਪੰਨੂ ਅੰਤਰਰਾਸ਼ਟਰੀ ਅਪਰਾਧੀ ਅਤੇ ਅੱਤਵਾਦ ਦੇ ਪ੍ਰਤੀਨਿਧੀ ਹਨ। ਇਹ ਮਾਮੂਲੀ ਤੱਤ ਨਹੀਂ ਹਨ, ਸਗੋਂ ਇਹ ਆਧੁਨਿਕ ਖਾਲਿਸਤਾਨੀ ਅੱਤਵਾਦ ਦਾ ਚਿਹਰਾ ਹਨ ਜੋ ਕਿ ਕੈਨੇਡਾ ਦੀ ਧਰਤੀ ’ਤੇ ਖੁੱਲ੍ਹੇਆਮ ਕੰਮ ਕਰ ਰਹੇ ।
ਉਨ੍ਹਾਂ ਕਿਹਾ ਕਿ ਮੈਂ ਵਿਦੇਸ਼ ਮੰਤਰਾਲੇ ਨੂੰ ਕੈਨੇਡਾ ਨੂੰ ਇਕ ਸਖ਼ਤ ਅਤੇ ਸਪੱਸ਼ਟ ਸੰਦੇਸ਼ ਭੇਜਣ ਦੀ ਅਪੀਲ ਕਰਦਾ ਹਾਂ। ਭਾਰਤ ਇਸ ਨੂੰ ਹੋਰ ਅਣਦੇਖਾ ਨਹੀਂ ਕਰ ਸਕਦਾ।
ਸੈਫ ਅਲੀ ਖਾਨ ਦੇ ਪਰਿਵਾਰਕ ਜਾਇਦਾਦ ਵਿਵਾਦ ’ਚ ਹਾਈ ਕੋਰਟ ਦੇ ਹੁਕਮ ’ਤੇ ਰੋਕ
NEXT STORY