ਮੁੰਬਈ (ਬਿਊਰੋ)– ‘ਅਵਤਾਰ 2’ ਦੁਨੀਆ ਭਰ ’ਚ ਸ਼ਾਨਦਾਰ ਕਮਾਈ ਕਰ ਰਹੀ ਹੈ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਹਾਲੀਵੁੱਡ ’ਚ ਕੋਈ ਵੱਡੀ ਫ਼ਿਲਮ ਰਿਲੀਜ਼ ਨਹੀਂ ਹੋਈ ਹੈ। ਨਾਲ ਹੀ ਭਾਰਤ ’ਚ ਵੀ ‘ਅਵਤਾਰ 2’ ਦੀ ਕਮਾਈ ਝੰਡੇ ਗੱਡ ਰਹੀ ਹੈ।
‘ਅਵਤਾਰ 2’ ਨੇ 368.20 ਕਰੋੜ ਰੁਪਏ ਦੀ ਕਮਾਈ ਦੇ ਨਾਲ ‘ਅਵੈਂਜਰਸ ਐਂਡਗੇਮ’ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਨੇ ਭਾਰਤ ’ਚ 367 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ‘ਅਵਤਾਰ 2’ ਹੁਣ ਭਾਰਤ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫ਼ਿਲਮ ਬਣ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਦੇ 'ਗੰਨ ਕਲਚਰ' 'ਤੇ ਤਿੱਖੇ ਬੋਲ, ਪੰਜਾਬ ਸਰਕਾਰ ਨੂੰ ਆਖ ਦਿੱਤੀ ਇਹ ਗੱਲ
ਦੱਸ ਦੇਈਏ ਕਿ ‘ਅਵਤਾਰ 2’ ਬਹੁਤ ਜਲਦ ਦੁਨੀਆ ਭਰ ’ਚ 2 ਬਿਲੀਅਨ ਡਾਲਰਸ ਦੀ ਕਮਾਈ ਕਰ ਲਵੇਗੀ। ‘ਅਵਤਾਰ 2’ ਦੀ ਹੁਣ ਤਕ ਦੁਨੀਆ ਭਰ ਦੀ ਕਮਾਈ 1.957 ਬਿਲੀਅਨ ਡਾਲਰਸ ਹੈ।
ਜੇਕਰ ‘ਅਵਤਾਰ 2’ 2 ਬਿਲੀਅਨ ਡਾਲਰਸ ਦਾ ਅੰਕੜਾ ਪਾਰ ਕਰਦੀ ਹੈ ਤਾਂ ਇਹ ਜੇਮਸ ਕੈਮਰੂਨ ਦੀ ਤੀਜੀ ਫ਼ਿਲਮ ਹੋਵੇਗੀ, ਜੋ 2 ਬਿਲੀਅਨ ਡਾਲਰਸ ਦੀ ਕਮਾਈ ਪਾਰ ਕਰਨ ’ਚ ਸਫਲ ਰਹੀ ਹੈ।
ਇਸ ਤੋਂ ਪਹਿਲਾਂ ‘ਅਵਤਾਰ 1’ ਤੇ ‘ਟਾਈਟੈਨਿਕ’ ਨੇ 2 ਬਿਲੀਅਨ ਡਾਲਰਸ ਦਾ ਅੰਕੜਾ ਪਾਰ ਕੀਤਾ ਹੈ। ‘ਅਵਤਾਰ 1’ ਦੀ ਕੁਲ ਕਮਾਈ 2.9 ਬਿਲੀਅਨ ਡਾਲਰਸ ਹੈ, ਉਥੇ ‘ਟਾਈਟੈਨਿਕ’ ਦੀ ਕਮਾਈ 2.1 ਬਿਲੀਅਨ ਡਾਲਰਸ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਹਿਨਾਜ਼ ਗਿੱਲ ਨੇ ਖ਼ੁਦ ਨੂੰ ਦਿੱਤਾ ਬੇਸ਼ਕਿਮਤੀ ਤੋਹਫ਼ਾ, ਰੁਕਲਪ੍ਰੀਤ ਨਾਲ ਸਾਂਝੀ ਕੀਤੀ ਦਿਲ ਦੀ ਗੱਲ
NEXT STORY