ਮੁੰਬਈ (ਬਿਊਰੋ)– ਰਿਲੀਜ਼ ਦੇ 13 ਸਾਲਾਂ ਬਾਅਦ ਵੀ ਜੇਮਸ ਕੈਮਰੂਨ ਦੀ ‘ਅਵਤਾਰ’ ਨੂੰ ਲੈ ਕੇ ਪ੍ਰਸ਼ੰਸਕਾਂ ਦੀ ਦੀਵਾਨਗੀ ਘੱਟ ਨਹੀਂ ਹੋਈ ਹੈ। ਹਾਈ ਕਲਾਸ ਵੀ. ਐੱਫ. ਐਕਸ. ਨਾਲ ਲੈਸ ਇਹ ਫ਼ਿਲਮ ਸ਼ੁੱਕਰਵਾਰ ਨੂੰ 23 ਸਤੰਬਰ ਤੋਂ ਸਿਨੇਮਾਘਰਾਂ ’ਚ ਮੁੜ ਤੋਂ ਰਿਲੀਜ਼ ਹੋਈ ਤੇ ਬਾਕਸ ਆਫਿਸ ’ਤੇ ਮੁੜ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਨਿਰਮਾਤਾਵਾਂ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ‘ਅਵਤਾਰ’ ਨੇ ਆਪਣੀ ਰੀ-ਰਿਲੀਜ਼ ਦੇ ਪਹਿਲੇ ਤਿੰਨ ਦਿਨਾਂ ’ਚ ਵਰਲਡਵਾਈਡ 30 ਮਿਲੀਅਨ ਡਾਲਰ ਕਮਾਏ। ‘ਅਵਤਾਰ’ ਪਹਿਲਾਂ ਤੋਂ ਹੀ ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਹੈ ਪਰ ਨਵੀਂ ਕਮਾਈ ਨਾਲ ਇਸ ਨੇ ਚੋਟੀ ’ਤੇ ਆਪਣੀ ਚੜ੍ਹਤ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਦੂਜੇ ਨੰਬਰ ’ਤੇ ਮਾਰਵਲ ਦੀ ‘ਅਵੈਂਜਰਸ ਐਂਡਗੇਮ’ ਹੈ।
ਡਿਜ਼ਨੀ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ‘ਅਵਤਾਰ’ ਨੇ 23-25 ਸਤੰਬਰ ਤਕ ਉੱਤਰੀ ਅਮਰੀਕੀ ਬਾਜ਼ਾਰ ’ਚ 10 ਮਿਲੀਅਨ ਡਾਲਰ ਕਮਾਏ। ਇਸ ਤੋਂ ਇਲਾਵਾ ਹੋਰਨਾਂ ਦੇਸ਼ਾਂ ’ਚ 20 ਮਿਲੀਅਨ ਡਾਲਰ ਦੀ ਕਮਾਈ ਕੀਤੀ। ਉਥੇ ਭਾਰਤ ’ਚ ਨੈਸ਼ਨਲ ਸਿਨੇਮਾ ਡੇਅ ਦੇ ਚਲਦਿਆਂ ਫ਼ਿਲਮ ਦੀ ਕਮਾਈ ’ਚ ਜ਼ਬਰਦਸਤ ਉਛਾਲ ਆਇਆ। ਜਦੋਂ ਦੇਸ਼ ਭਰ ’ਚ ਟਿਕਟ ਦੀਆਂ ਕੀਮਤਾਂ ਨੂੰ ਘਟਾ ਕੇ 75 ਰੁਪਏ ਕਰ ਦਿੱਤਾ ਗਿਆ। ਇਸ ਤੋਂ ਫ਼ਿਲਮ ਨੂੰ ਇਕ ਪੁਸ਼ ਮਿਲਿਆ ਤੇ ਇਸ ਨੇ ਆਪਣੇ ਸ਼ੁਰੂਆਤੀ ਦਿਨ ’ਚ 2.2 ਕਰੋੜ ਰੁਪਏ ਕਮਾਏ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ 'ਤੇ ਜਤਾਇਆ ਦੁੱਖ, ਕਿਹਾ- ਰੱਬ ਦੇ ਠੇਕੇਦਾਰ ਨਾ ਬਣੋ
ਐਤਵਾਰ ਦੇ ਅਖੀਰ ਤਕ ਅਵਤਾਰ ਨੇ ਭਾਰਤ ’ਚ 5.6 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਅਗਲੇ ਚਾਰ ਦਿਨਾਂ ਲਈ ਪੂਰੇ ਭਾਰਤ ’ਚ ਟਿਕਟ ਦੀਆਂ ਕੀਮਤਾਂ ਨੂੰ ਘਟਾ ਕੇ 100 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਹ ਫ਼ਿਲਮ ਹੁਣ ਤਕ ਚੰਗੀ ਕਮਾਈ ਕਰ ਸਕਦੀ ਹੈ, ਜਦੋਂ ਤਕ ‘ਵਿਕਰਮ ਵੇਧਾ’ ਤੇ ‘ਪੋਨੀਯੀਨ ਸੇਵਲਨ 1’ ਇਸ ਸ਼ੁੱਕਰਵਾਰ ਨੂੰ ਬਾਕਸ ਆਫਿਸ ’ਤੇ ਆਹਮੋ-ਸਾਹਮਣੇ ਨਹੀਂ ਆਉਂਦੇ।
ਇਹ ਤੀਜੀ ਵਾਰ ਹੈ, ਜਦੋਂ ‘ਅਵਤਾਰ’ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। 2009 ’ਚ ਆਪਣੇ ਸ਼ੁਰੂਆਤੀ ਦੌਰ ਤੋਂ ਬਾਅਦ ਇਸ ਨੂੰ 2021 ’ਚ ਚੀਨੀ ਬਾਜ਼ਾਰ ’ਚ ਰਿਲੀਜ਼ ਕੀਤਾ ਗਿਆ ਸੀ। ਇਸ ਨਾਲ ਫ਼ਿਲਮ ਨੂੰ ‘ਅਵੈਂਜਰਸ ਐਂਡਗੇਮ’ ਤੋਂ ਆਪਣਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਫ਼ਿਲਮ ਟੈਗ ਵਾਪਸ ਲੈਣ ’ਚ ਮਦਦ ਮਿਲੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਲਜੀਤ ਦੋਸਾਂਝ ਨੇ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ 'ਤੇ ਜਤਾਇਆ ਦੁੱਖ, ਕਿਹਾ- ਰੱਬ ਦੇ ਠੇਕੇਦਾਰ ਨਾ ਬਣੋ
NEXT STORY