ਇੰਟਰਟੇਨਮੈਂਟ ਡੈਸਕ : ਅਵਨੀਤ ਕੌਰ ਦੀ ਸਟਾਈਲਿੰਗ ਸੈਂਸ ਬਿਲਕੁਲ ਵੱਖਰੀ ਹੈ ਅਤੇ ਕਾਫ਼ੀ ਬੇਬਾਕ ਹੈ। ਹਾਲ ਹੀ 'ਚ ਉਸ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਵਨੀਤ ਕੌਰ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੇ ਹਾਲ ਹੀ 'ਚ ਰਵਾਇਤੀ ਲੁੱਕ 'ਚ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

ਅਵਨੀਤ ਬੇਜ ਰੰਗ ਦੇ ਲਹਿੰਗੇ ਵਿਚ ਤਬਾਹੀ ਮਚਾ ਰਹੀ ਹੈ। ਅਭਿਨੇਤਰੀ ਨੇ ਇਸ ਨੂੰ ਡੀਪਨੈੱਕ ਬਲਾਊਜ਼ ਅਤੇ ਮੈਚਿੰਗ ਦੁਪੱਟੇ ਨਾਲ ਜੋੜਿਆ। ਅਵਨੀਤ ਕੌਰ ਨੇ ਭਾਰੀ ਹਰੇ ਝੁਮਕੇ ਅਤੇ ਮਾਂਗ ਟਿੱਕਾ ਪਾ ਕੇ ਆਪਣੀ ਦਿੱਖ ਵਿਚ ਚਾਰ ਚੰਦ ਲਗਾ ਦਿੱਤੇ। ਅਵਨੀਤ ਕੌਰ ਨੇ ਘੱਟੋ-ਘੱਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਦਿੱਖ ਨੂੰ ਅੰਤਿਮ ਛੋਹ ਦਿੱਤੀ ਹੈ। ਇਸ ਲੁੱਕ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਅਵਨੀਤ ਨੇ ਇਸ ਲੁੱਕ 'ਚ ਦੋ ਵਾਰ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਪੋਸਟ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- 'ਚੰਦ ਵਾਲਾ ਸਫੈਦ।' ਦੂਜੀ ਪੋਸਟ 'ਚ ਅਵਨੀਤ ਨੇ ਕੈਪਸ਼ਨ ਦਿੱਤਾ- ''ਇਨ੍ਹਾਂ ਤਸਵੀਰਾਂ ਨੂੰ ਚੁਣਨਾ ਇਕ ਵੱਡਾ ਟਾਸਕ ਸੀ। ਮੈਨੂੰ ਇਹ ਸਾਰੀਆਂ ਤਸਵੀਰਾਂ ਬਹੁਤ ਪਸੰਦ ਆਈਆਂ।''

ਅਵਨੀਤ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਤੋਂ ਅੱਖਾਂ ਨਹੀਂ ਹਟਾ ਪਾ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ- ''ਯੇ ਚਾਂਦ ਸਾ ਰੋਸ਼ਨ ਚਿਹਰਾ।'' ਇਕ ਹੋਰ ਫੈਨ ਨੇ ਕੁਮੈਂਟ ਕੀਤਾ- ''ਤੁਹਾਨੂੰ ਦੇਖ ਕੇ ਚੰਦ ਨੇ ਵੀ ਕਿਹਾ ਕਿ ਮੇਰੇ ਤੋਂ ਸੋਹਣਾ ਇਹ ਕੌਣ ਆ ਗਿਆ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਨੀਲ ਪਾਲ ਵਾਂਗ ਅਦਾਕਾਰ ਮੁਸ਼ਤਾਕ ਖਾਨ ਨੂੰ ਵੀ ਕੀਤਾ ਅਗਵਾ, ਈਵੈਂਟ ਬਹਾਨੇ ਸੱਦ ਕੇ ਵਸੂਲੇ 2 ਲੱਖ
NEXT STORY