ਨਵੀਂ ਦਿੱਲੀ- ਆਲੀਆ ਭੱਟ ਅਤੇ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬ੍ਰਹਮਾਸਤਰ’ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ। ਹਾਲਾਂਕਿ ਉਜੈਨ ਦੇ ਸ਼੍ਰੀ ਮਹਾਕਾਲੇਸ਼ਵਰ ਮੰਦਰ ’ਚ ਪੂਜਾ ਨੂੰ ਲੈ ਕੇ ਵਿਵਾਦ ਲਗਾਤਾਰ ਸੁਰਖੀਆਂ ’ਚ ਬਣਿਆ ਹੋਇਆ ਹੈ। ਇਸ ਜੋੜੇ ਨੂੰ ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਫ਼ ਖਾਣ ਬਾਰੇ 11 ਸਾਲ ਪੁਰਾਣੇ ਰਣਬੀਰ ਕਪੂਰ ਦੇ ਬਿਆਨ ਨੂੰ ਭੁੱਲ ਨਹੀਂ ਸਕੇ ਹਨ। ਇਸ ਨੂੰ ਲੈ ਕੇ ਹਿੰਦੂ ਸੰਗਠਨ ਕਾਫ਼ੀ ਨਾਰਾਜ਼ ਹੈ।
ਹਾਲ ਹੀ ’ਚ ਆਲੀਆ ਅਤੇ ਰਣਬੀਰ ਕਪੂਰ ਫ਼ਿਲਮ ਨਿਰਦੇਸ਼ਕ ਅਯਾਨ ਮੁਖਰਜੀ ਦੇ ਨਾਲ ‘ਬ੍ਰਹਮਾਸਤਰ’ ਦੀ ਰਿਲੀਜ਼ ਲਈ ਮੰਗਲਵਾਰ ਨੂੰ ਉਜੈਨ ਦੇ ਸ਼੍ਰੀ ਮਹਾਕਾਲੇਸ਼ਵਰ ਮੰਦਰ ’ਚ ਪੂਜਾ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਮੰਦਰ ’ਚ ਜਾਣ ਨਹੀਂ ਦਿੱਤਾ ਗਿਆ। ਹੁਣ ਅਯਾਨ ਮੁਖਰਜੀ ਨੇ ਇਸ ਘਟਨਾ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ : ਇਸ ਆਲੀਸ਼ਾਨ ਘਰ ’ਚ ਰਹਿੰਦੀ ਹੈ ਕੰਗਨਾ ਰਣੌਤ, ਇੰਸਟਾਗ੍ਰਾਮ ’ਤੇ ਤਸਵੀਰਾਂ ਕੀਤੀਆਂ ਸਾਂਝੀਆਂ
ਹਾਲ ਹੀ ’ਚ ਆਪਣੀ ਫ਼ਿਲਮ ਲਈ ਦਿੱਲੀ ਪਹੁੰਚੇ ਆਲੀਆ ਭੱਟ, ਰਣਬੀਰ ਕਪੂਰ ਅਤੇ ਅਯਾਨ ਮੁਖਰਜੀ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ‘ਆਲੀਆ ਦੀ ਪ੍ਰੈਗਨੈਂਸੀ ਕਾਰਨ ਮੈਂ ਉਸ ਨੂੰ ਨਾਲ ਨਹੀਂ ਲਿਜਾਣਾ ਚਾਹੁੰਦਾ ਸੀ ਪਰ ਇਹ ਜੋੜਾ ਭਗਵਾਨ ਦੇ ਦਰਸ਼ਨ ਕਰਕੇ ਆਰਤੀ ’ਚ ਸ਼ਾਮਲ ਹੋਣਾ ਚਾਹੁੰਦੇ ਸੀ।’
ਅਯਾਨ ਨੇ ਅੱਗੇ ਕਿਹਾ ਕਿ ‘ਮੈਨੂੰ ਬੁਰਾ ਲੱਗ ਰਿਹਾ ਸੀ ਕਿ ਰਣਬੀਰ ਅਤੇ ਆਲੀਆ ਮੇਰੇ ਨਾਲ ਮਹਾਕਾਲੇਸ਼ਵਰ ਮੰਦਰ ’ਚ ਦਰਸ਼ਨ ਲਈ ਨਹੀਂ ਆ ਸਕੇ। ਮੈਂ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਹੋਣ ਤੋਂ ਪਹਿਲਾਂ ਮਹਾਕਾਲੇਸ਼ਵਰ ਮੰਦਰ ਗਿਆ ਸੀ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਮੈਂ ਆਪਣੀ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਇੱਥੇ ਜ਼ਰੂਰ ਆਵਾਂਗਾ।’
ਇਹ ਵੀ ਪੜ੍ਹੋ : ਫ਼ਿਲਮ ‘ਗੁੱਡਬਾਏ’ ਦੇ ਟ੍ਰੇਲਰ ਲਾਂਚ ਮੌਕੇ ਰੋ ਪਈ ਏਕਤਾ ਕਪੂਰ, ਭਾਵੁਕ ਤਸਵੀਰਾਂ ਆਈਆਂ ਸਾਹਮਣੇ
ਉਨ੍ਹਾਂ ਨੇ ਕਿਹਾ ਕਿ ‘ਦੋਵੇਂ ਮੇਰੇ ਨਾਲ ਆਉਣ ਦੇ ਚਾਹਵਾਨ ਸਨ ਪਰ ਜਦੋਂ ਅਸੀਂ ਉੱਥੇ ਪਹੁੰਚੇ ਅਤੇ ਇਸ ਬਾਰੇ ਸੁਣਿਆ ਕਿ ਉਨ੍ਹਾਂ ਨੂੰ ਮੰਦਰ ’ਚ ਜਾਣ ਨਹੀਂ ਦਿੱਤਾ ਗਿਆ ਮੈਨੂੰ ਬਹੁਤ ਦੁੱਖ ਹੋਇਆ। ਮੈਂ ਰਣਬੀਰ ਅਤੇ ਆਲੀਆ ਨੂੰ ਕਿਹਾ ਕਿ ਮੈਨੂੰ ਇਕੱਲੇ ਜਾਣ ਦਿਓ। ਮੈਂ ਉੱਥੇ ਫ਼ਿਲਮ ਲਈ ਆਸ਼ੀਰਵਾਦ ਲੈਣ ਗਿਆ ਸੀ। ਮੰਦਰ ਜਾਣ ਤੋਂ ਬਾਅਦ ਮੈਨੂੰ ਲੱਗਾ ਕਿ ਆਲੀਆ-ਰਣਬੀਰ ਨੂੰ ਵੀ ਇੱਥੇ ਆਉਣਾ ਚਾਹੀਦਾ ਸੀ।’
ਸਰਹੱਦ ਪਾਰ : 22 ਮੁੰਡਿਆਂ ਵਲੋਂ ਕੁੜੀ ਦਾ ਸਮੂਹਿਕ ਬਲਾਤਕਾਰ, ਪਾਕਿ ਅਦਾਕਾਰਾ ਨੇ ਮੰਗਿਆ ਇਨਸਾਫ਼
NEXT STORY