ਮੁੰਬਈ: ਦੇਸ਼ ਇਸ ਸਮੇਂ ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਹਰ ਰੋਜ਼ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖ ਕੇ ਕੇਂਦਰ ਤੋਂ ਲੈ ਕੇ ਸੂਬਾ ਸਰਕਾਰਾਂ ਇਸ ਨੂੰ ਰੋਕਣ ਦੀ ਹਰ ਮੁਮਕਿਨ ਕੋਸ਼ਿਸ਼ ’ਚ ਲੱਗੀਆਂ ਹੋਈਆਂ ਹਨ। ਬਾਲੀਵੁੱਡ ਸਿਤਾਰੇ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਅਕਸ਼ੈ ਕੁਮਾਰ, ਸਲਮਾਨ ਖ਼ਾਨ ਅਤੇ ਸੋਨੂੰ ਸੂਦ ਸਮੇਤ ਕਈ ਮਸ਼ਹੂਰ ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਉੱਧਰ ਹੁਣ ਇਸ ਲਿਸਟ ’ਚ ਅਦਾਕਾਰ ਆਯੁਸ਼ਮਾਨ ਖੁਰਾਨਾ ਅਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਯਪ ਦਾ ਨਾਂ ਵੀ ਜੁੜ ਗਿਆ ਹੈ।
ਆਯੁਸ਼ਮਾਨ ਅਤੇ ਤਾਹਿਰਾ ਨੇ ਮਹਾਰਾਸ਼ਟਰ ’ਚ ਕੋਵਿਡ-19 ਮਹਾਮਾਰੀ ਨਾਲ ਪੀੜਤ ਲੋਕਾਂ ਦੀ ਸਹਾਇਤਾ ਲਈ ਮਹਾਰਾਸ਼ਟਰ ਮੁੱਖ ਮੰਤਰੀ ਰਾਹਤ ਫੰਡ ’ਚ ਦਾਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਸਰਕਾਰ ਦੀ ਇਸ ਸੰਕਟ ਸਥਿਤੀ ’ਚ ਮਦਦ ਕਰਨ ਲਈ ਅੱਗੇ ਆਉਣ।
ਆਯੁਸ਼ਮਾਨ ਨੇ ਪੋਸਟ ਸਾਂਝੀ ਕਰ ਲਿਖਿਆ ਕਿ ‘ਅਸੀਂ ਪਿਛਲੇ ਸਾਲ ਤੋਂ ਇਸ ਤੂਫਾਨ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ। ਮਹਾਮਾਰੀ ਨੇ ਸਾਡੇ ਦਿਲਾਂ ਨੂੰ ਤੋੜ ਦਿੱਤਾ ਅਤੇ ਸਾਨੂੰ ਇੰਨਾ ਦਰਦ ਦਿੱਤਾ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ। ਇਸ ਦੌਰਾਨ ਅਸੀਂ ਇਕ ਦੂਜੇ ਦੇ ਪ੍ਰਤੀ ਇਕਜੁੱਟ ਹੋ ਕੇ ਇਸ ਸੰਕਟ ਨੂੰ ਸੰਭਾਲਿਆ ਜਾ ਸਕਦਾ ਹੈ। ਅੱਜ ਫਿਰ ਤੋਂ ਮਹਾਮਾਰੀ ਨੇ ਸਾਨੂੰ ਸਹਿਨਸ਼ੀਲਤਾ ਅਤੇ ਆਪਸੀ ਸਮਰਥਨ ਦਿਖਾਉਣ ਲਈ ਕਿਹਾ ਹੈ’।
ਉਨ੍ਹਾਂ ਨੇ ਅੱਗੇ ਲਿਖਿਆ ਕਿ ‘ਦੇਸ਼ ਭਰ ਦੇ ਲੋਕ ਇਕ ਦੂਜੇ ਦੀ ਮਦਦ ਲਈ ਅੱਗੇ ਆ ਰਹੇ ਹਨ। ਤਾਹਿਰਾ ਅਤੇ ਮੈਂ ਇਸ ਲਈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਮਦਦ ਕਰਨ ਲਈ ਪ੍ਰੇਰਿਤ ਕੀਤਾ। ਅਸੀਂ ਲਗਾਤਾਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਅਦਾਕਾਰ ਨੇ ਆਪਣੀ ਪੋਸਟ ’ਚ ਅੱਗੇ ਲਿਖਿਆ ਕਿ ‘ਹੁਣ ਜ਼ਰੂਰਤ ਦੀ ਇਸ ਘੜੀ ’ਚ ਅਸੀਂ ਮਹਾਰਾਸ਼ਟਰ ਸੀ.ਐੱਮ.ਰਾਹਤ ਫੰਡ ’ਚ ਯੋਗਦਾਨ ਦਿੱਤਾ ਹੈ। ਇਹ ਉਹ ਸਮਾਂ ਹੈ ਜਦੋਂ ਅਸੀਂ ਇਕ ਭਾਈਚਾਰੇ ਦੇ ਰੂਪ ’ਚ ਇਕੱਠੇ ਆਉਣਾ ਚਾਹੀਦਾ ਹੈ ਅਤੇ ਸਾਡੇ ਥੋੜੇ੍ਹ-ਥੋੜ੍ਹੇ ਯੋਗਦਾਨ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਦੇਖਭਾਲ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਤਾਹਿਰਾ-ਆਯੁਸ਼ਮਾਨ’। ਪ੍ਰਸ਼ੰਸਕ ਜੋੜੇ ਦੇ ਇਸ ਕਦਮ ਦੀ ਕਾਫ਼ੀ ਤਾਰੀਫ ਕਰ ਰਹੇ ਹਨ। ਕੰਮ ਦੀ ਗੱਲ ਕਰੀਏ ਤਾਂ ਆਯੁਸ਼ਮਾਨ ਫ਼ਿਲਮ ‘ਅਨੇਕ’ ’ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਹ ਫ਼ਿਲਮ ‘ਚੰਡੀਗੜ੍ਹ ਕਰੇ ਆਸ਼ਿਕੀ’ ’ਚ ਵੀ ਨਜ਼ਰ ਆਉਣਗੇ।
ਜਿੰਮੀ ਸ਼ੇਰਗਿੱਲ ਦੀਆਂ ਵਧੀਆਂ ਮੁਸ਼ਕਿਲਾਂ, ਤਾਲਾਬੰਦੀ ’ਚ ਸ਼ੂਟਿੰਗ ਕਰਨੀ ਪਈ ਮਹਿੰਗੀ
NEXT STORY