ਮੁੰਬਈ (ਬਿਊਰੋ)– ਆਯੂਸ਼ਮਾਨ ਖੁਰਾਣਾ ਸਟਾਰਰ ਫ਼ਿਲਮ ‘ਅਨੇਕ’ ਕੱਲ ਯਾਨੀ 27 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੇ ਪਹਿਲੇ ਦਿਨ ਉਮੀਦ ਨਾਲੋਂ ਘੱਟ ਕਮਾਈ ਕੀਤੀ ਹੈ।
ਇਸ ਗੱਲ ਦੀ ਜਾਣਕਾਰੀ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਦਿੱਤੀ ਹੈ। ਤਰਣ ਆਦਰਸ਼ ਨੇ ਇਕ ਪੋਸਟ ਟਵਿਟਰ ’ਤੇ ਸਾਂਝੀ ਕੀਤੀ ਹੈ, ਜਿਸ ’ਚ ਪਤਾ ਲੱਗਦਾ ਹੈ ਕਿ ਫ਼ਿਲਮ ਪਹਿਲੇ ਦਿਨ ਸਿਰਫ 2.11 ਕਰੋੜ ਰੁਪਏ ਹੀ ਕਮਾ ਪਾਈ।
ਇਹ ਖ਼ਬਰ ਵੀ ਪੜ੍ਹੋ : ਇਹ ਕੀ! ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੀਆਂ ਦੇਸ਼ ਭਰ ’ਚ ਵਿਕੀਆਂ ਸਿਰਫ 20 ਟਿਕਟਾਂ, ਕਮਾਏ 4420 ਰੁਪਏ
ਤਰਣ ਆਦਰਸ਼ ਨੇ ਲਿਖਿਆ, ‘‘ਅਨੇਕ’ ਪਹਿਲੇ ਦਿਨ ਮਾੜੀ ਰਹੀ। ਸ਼ੁਰੂਆਤੀ ਪੜਾਅ ਬਹੁਤ ਘੱਟ ਰਿਹਾ ਪਰ ਸ਼ਾਮ ਤਕ ਥੋੜ੍ਹਾ ਸੰਭਲ ਗਿਆ। ਦੂਜੇ ਤੇ ਤੀਜੇ ਦਿਨ ਦੀ ਕਮਾਈ ਅਹਿਮ ਰਹੇਗੀ। ਸ਼ੁੱਕਰਵਾਰ ਨੂੰ ਫ਼ਿਲਮ ਨੇ 2.11 ਰੁਪਏ ਕਮਾਏ।’’
ਦੱਸ ਦੇਈਏ ਕਿ ਬਾਕਸ ਆਫਿਸ ’ਤੇ ‘ਭੂਲ ਭੁਲੱਈਆ 2’ ਦਾ ਪੂਰਾ ਦਬਦਬਾ ਬਣਿਆ ਹੋਇਆ ਹੈ। ਫ਼ਿਲਮ ਨੇ ਦੂਜੇ ਸ਼ੁੱਕਰਵਾਰ ਯਾਨੀ ਕੱਲ 6.52 ਕਰੋੜ ਰੁਪਏ, ਜਿਸ ਨਾਲ ਫ਼ਿਲਮ ਦੀ ਕੁੱਲ ਕਮਾਈ 98.57 ਕਰੋੜ ਰੁਪਏ ਦੀ ਹੋ ਗਈ ਹੈ। ‘ਅਨੇਕ’ ਲਈ ‘ਭੂਲ ਭੁਲੱਈਆ 2’ ਦਾ ਕ੍ਰੇਜ਼ ਵੱਡੀ ਮੁਸ਼ਕਿਲ ਬਣਦਾ ਨਜ਼ਰ ਆ ਿਰਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਿਜੀ ਸ਼ੈਡਿਊਲ ’ਚੋਂ ਸਮਾਂ ਕੱਢ ਕੇ ਮੈਨੇਜਰ ਜਾਹਨਵੀ ਦੇ ਵਿਆਹ 'ਚ ਪਹੁੰਚੇ ਕਾਰਤਿਕ ਆਰੀਅਨ
NEXT STORY