ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਭੂਲ ਭੁਲਾਇਆ 2’ ਨੂੰ ਲੈ ਕੇ ਸੁਰਖੀਆਂ ’ਚ ਹਨ। ਇਹ ਫ਼ਿਲਮ 20 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਗਿਆ ਹੈ। ਫ਼ਿਲਮ ਬਾਕਸ ਆਫ਼ਿਸ ’ਤੇ ਚੰਗੀ ਕਮਾਈ ਕਰ ਰਹੀ ਹੈ। ਇਸ ਦੌਰਾਨ ਅਦਾਕਾਰ ਨੇ ਆਪਣੇ ਰੁੱਝੇ ਸ਼ੈਡਿਊਲ ’ਚੋਂ ਸਮਾਂ ਕੱਢ ਕੇ ਆਪਣੀ ਮੈਨੇਜਰ ਜਾਹਨਵੀ ਦੇ ਵਿਆਹ ’ਚ ਸ਼ਾਮਲ ਹੋਏ ਹਨ। ਕਾਰਤਿਕ ਨੇ ਸੋਸ਼ਲ ਮੀਡੀਆ ’ਤੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: ਲੱਦਾਖ ਸੜਕ ਹਾਦਸੇ ’ਚ ਸ਼ਹੀਦ ਜਵਾਨਾਂ ਦੀ ਖ਼ਬਰ ਨੇ ਝੰਜੋੜਿਆ ਬਾਲੀਵੁੱਡ, ਸੋਨੂੰ ਸੂਦ-ਸਵਰਾ ਭਾਸਕਰ ਨੇ ਜਤਾਇਆ ਦੁੱਖ
ਕਾਰਤਿਕ ਨੇ ਕਈ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਅਦਾਕਾਰਾ ਮੈਨੇਜਰ ਜਾਹਨਵੀ ਨਾਲ ਨਜ਼ਰ ਆ ਰਹੀ ਹੈ। ਦੁਲਹਨ ਦੀ ਜੋੜੇ ’ਚ ਜਾਹਨਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੂਜੀ ਤਸਵੀਰ ’ਚ ਕਾਰਤਿਕ ਜਾਹਨਵੀ ਅਤੇ ਉਸਦੇ ਪਤੀ ਨਾਲ ਪੋਜ਼ ਦੇ ਰਹੇ ਹਨ। ਮਾਰੂਨ ਲਹਿੰਗਾ ’ਚ ਜਾਹਨਵੀ ਕਾਫੀ ਕਿਊਟ ਲੱਗ ਰਹੀ ਹੈ।
ਹੋਰ ਤਸਵੀਰਾਂ ’ਚ ਅਦਾਕਾਰ ਦੋਸਤਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਾਰਤਿਕ ਨੇ ਸੋਸ਼ਲ ਮੀਡੀਆ ’ਤੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: ਸ਼ਾਰਟ ਡਰੈੱਸ ’ਚ ਸ਼ਰਧਾ ਕਪੂਰ ਨੇ ਦਿਖਾਏ ਕਿਲਰ ਪੋਜ਼, ਦੋਖੋ ਤਸਵੀਰਾਂ
ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਹੋਏ ਕਾਰਤਿਕ ਨੇ ਲਿਖਿਆ ਕਿ ‘ਕੁਝ ਨਹੀਂ ਪਰ ਖੂਬਸੂਰਤ, ਮੁਬਾਰਕਾਂ ਜਾਹਨਵੀ। ਰੁਸਤਮ ਜੀ ਇਨ੍ਹਾਂ ਦਾ ਖਿਆਲ ਰੱਖਣਾ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ‘ਭੂਲ ਭੁਲਈਆ 2’ ਸਾਲ 2007 ’ਚ ਆਈ ਫ਼ਿਲਮ ‘ਭੂਲ ਭੁਲਈਆ’ ਦਾ ਸੀਕਵਲ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫ਼ਿਲਮ ਨੇ ਰਿਲੀਜ਼ ਦੇ ਪਹਿਲੇ ਹਫ਼ਤੇ ’ਚ 92 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਸ਼ਾਰਟ ਡਰੈੱਸ ’ਚ ਸ਼ਰਧਾ ਕਪੂਰ ਨੇ ਦਿਖਾਏ ਕਿਲਰ ਪੋਜ਼, ਦੋਖੋ ਤਸਵੀਰਾਂ
NEXT STORY