ਮੁੰਬਈ: ਪਹਿਲੀ ਫ਼ਿਲਮ ‘ਵਿੱਕੀ ਡੋਨਰ’ ਤੋਂ ਲੈ ਕੇ ਆਯੁਸ਼ਮਾਨ ਖੁਰਾਨਾ ਦੀ ਆਖ਼ਿਰੀ ਰਿਲੀਜ਼ ‘ਸ਼ੁੱਭ ਮੰਗਲ ਜ਼ਿਆਦਾ ਸਾਵਧਾਨ’ ਤੱਕ ਕੋਈ ਵੀ ਫ਼ਿਲਮ ਦੇਖ ਲਓ ਤੁਹਾਨੂੰ ਸਿਰਫ਼ ਧਮਾਕੇਦਾਰ, ਸੁਪਰਹਿੱਟ ਅਤੇ ਅਨੋਖੀ ਲਾਜਵਾਬ ਫ਼ਿਲਮਾਂ ਦਾ ਅੰਬਾਰ ਮਿਲਦਾ ਹੈ। ਇਹੀਂ ਕਾਰਨ ਹੈ ਕਿ ਇੰਡਸਟਰੀ ’ਚ ਆਯੁਸ਼ਮਾਨ ਦੀ ਆਪਣੀ ਵੱਖਰੀ ਪਛਾਣ ਹੈ। ਉਨ੍ਹਾਂ ਦੀ ਜੋਨਰ ਦੀਆਂ ਫ਼ਿਲਮਾਂ ਨੂੰ ਖ਼ੂਬ ਪਸੰਦ ਕੀਤਾ ਜਾਂਦਾ ਹੈ। ਅਜਿਹੇ ’ਚ ਇਸ ਗੱਲ ’ਤੇ ਕੌਣ ਵਿਸ਼ਵਾਸ਼ ਕਰ ਸਕਦਾ ਹੈ ਕਿ ਆਯੁਸ਼ਮਾਨ ਆਪਣੇ ਬੱਚਿਆਂ ਨੂੰ ਆਪਣੀਆਂ ਫ਼ਿਲਮਾਂ ਦਿਖਾਉਣਾ ਪਸੰਦ ਨਹੀਂ ਕਰਦੇ। ਉੱਧਰ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਦੀ ਫ਼ਿਲਮ ਦੇਖ ਕੇ ਪਰੇਸ਼ਾਨ ਹੋ ਜਾਂਦੇ ਹਨ। ਆਖ਼ਿਰ ਕੀ ਵਜ੍ਹਾ ਹੈ ਜਾਓ।
ਕਿੰਸਿੰਗ ਸੀਨ ਨੂੰ ਲੈ ਕੇ ਹੁੰਦੀ ਹੈ ਸ਼ਰਮ ਮਹਿਸੂਸ
ਇਕ ਇੰਟਰਵਿਊ ’ਚ ਆਯੁਸ਼ਮਾਨ ਖੁਰਾਨਾ ਨੇ ਦੱਸਿਆ ਕਿ ਮੇਰੇ ਬੱਚਿਆਂ ਅਤੇ ਪਤਨੀ ਨੂੰ ਮੇਰੀਆਂ ਫ਼ਿਲਮਾਂ ਦੇਖਣ ਦੀ ਆਗਿਆ ਨਹੀਂ ਹੈ। ਉਹ ਬਾਕੀ ਸਿਤਾਰਿਆਂ ਦੀਆਂ ਫ਼ਿਲਮਾਂ ਦੇਖਦੇ ਹਨ। ਮੈਂ ਇਸ ਨੂੰ ਲੈ ਕੇ ਸੁਚੇਤ ਰਹਿੰਦਾ ਹਾਂ। ਹਰ ਫ਼ਿਲਮਾਂ ’ਚ ਕਿੰਸਿੰਗ ਸੀਨ ਹੁੰਦਾ ਹੈ। ਇਸ ਲਈ ਉਨ੍ਹਾਂ ਲਈ ਇਹ ਠੀਕ ਨਹੀਂ ਹੈ ਕਿ ਉਹ ਦੇਖਣ ਕੇ ਉਨ੍ਹਾਂ ਦੇ ਪਤੀ ਦੂਜੀਆਂ ਔਰਤਾਂ ਨੂੰ ਕਿੱਸ ਕਰ ਰਹੇ ਹਨ।
ਇਕ ਹੋਰ ਕਾਰਨ ਵੀ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀਆਂ ਫ਼ਿਲਮਾਂ ਤੋਂ ਬੱਚਿਆਂ ਨੂੰ ਦੂਰ ਹੀ ਰੱਖਦੇ ਹਨ ਕਿਉਂਕਿ ਉਨ੍ਹਾਂ ਦੀਆਂ ਫ਼ਿਲਮਾਂ ਬੱਚਿਆਂ ਦੀ ਉਮੀਦ ਤੋਂ ਥੋੜ੍ਹੀਆਂ ਵੱਖਰੀਆਂ ਹੁੰਦੀਆਂ ਹਨ। ਬੱਚੇ ਅਜਿਹੇ ਹੀਰੋ ਨੂੰ ਸਕ੍ਰੀਨ ’ਤੇ ਦੇਖਣਾ ਪਸੰਦ ਕਰਦੇ ਹਨ ਜੋ ਇਕ ਪੰਚ ’ਚ 10-10 ਗੁੰਡਿਆਂ ਨੂੰ ਮਾਰਦਾ ਹੈ ਜਦ ਕਿ ਉਨ੍ਹਾਂ ਦੀਆਂ ਫ਼ਿਲਮਾਂ ’ਚ ਉਹ ਦੂਜਿਆਂ ਨੂੰ ਕੁੱਟਣ ਦੀ ਬਜਾਏ ਖ਼ੁਦ ਹੀ ਕੁੱਟ ਖਾਂਦੇ ਹਨ। ਇਹ ਕਾਰਨ ਹੈ ਕਿ ਉਨ੍ਹਾਂ ਦੀ ਫ਼ਿਲਮ ਨੂੰ ਦੇਖ ਕੇ ਉਨ੍ਹਾਂ ਦੇ ਬੱਚਿਆਂ ਨੂੰ ਕਾਫ਼ੀ ਨਿਰਾਸ਼ਾ ਹੋਈ ਸੀ।
ਆਯੁਸ਼ਮਾਨ ਖੁਰਾਨਾ ਹੁਣ ਕੁਝ ਹੋਰ ਦਿਲਚਸਪ ਫ਼ਿਲਮਾਂ ’ਚ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ‘ਚੰਡੀਗੜ੍ਹ ਕਰੇ ਆਸ਼ਿਕੀ’ ਅਤੇ ‘ਅਨੇਕ’ ਇਸ ਸਾਲ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਦੇ ਕਾਰਨ ਇਸ ਦੀ ਰਿਲੀਜ਼ ਡੇਟ ਨੂੰ ਅੱਗੇ ਕਰ ਦਿੱਤਾ ਗਿਆ। ਇਨ੍ਹਾਂ ਫ਼ਿਲਮਾਂ ’ਚ ਵੀ ਉਨ੍ਹਾਂ ਦਾ ਕੁਝ ਵੱਖਰਾ ਅੰਦਾਜ਼ ਦਿਖਾਈ ਦੇਵੇਗਾ, ਜਿਸ ਲਈ ਆਯੁਸ਼ਮਾਨ ਖ਼ਾਸ ਤੌਰ ’ਤੇ ਜਾਣੇ ਜਾਂਦੇ ਹਨ ਇਨ੍ਹਾਂ ਫ਼ਿਲਮਾਂ ਤੋਂ ਪਹਿਲੇ ‘ਉਹ ਵਧਾਈ ਹੋ’, ‘ਬਾਲਾ’, ‘ਆਰਟੀਕਲ 15’, ‘ਡਰੀਮ ਗਰਲ’ ਅਤੇ ‘ਅੰਧਾਧੁਨ’ ਵਰਗੀਆਂ ਫ਼ਿਲਮਾਂ ’ਚ ਧੂਮ ਮਚਾ ਚੁੱਕੇ ਹਨ।
‘ਬਿਲਬੋਰਡ ਮਿਊਜ਼ਿਕ ਐਵਾਰਡਸ’ ’ਚ ਪ੍ਰਿਅੰਕਾ ਚੋਪੜਾ ਨੇ ਲੁੱਟਿਆ ਮੇਲਾ, ਪਤੀ ਨਾਲ ਦਿੱਤੇ ਰੋਮਾਂਟਿਕ ਪੋਜ਼
NEXT STORY