ਮੁੰਬਈ- ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ 2 ਸਾਲ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੇ ਦਿਹਾਂਤ ਨਾਲ ਬਾਲੀਵੁੱਡ ਇੰਡਸਟਰੀ ਨੂੰ ਵੱਡਾ ਸਦਮਾ ਲੱਗਾ ਸੀ। ਇਰਫਾਨ ਦੀ ਪਤਨੀ ਅਤੇ ਪੁੱਤਰ ਬਾਬਿਲ ਖਾਨ ਹਮੇਸ਼ਾ ਅਦਾਕਾਰ ਦੀ ਯਾਦ 'ਚ ਸੋਸ਼ਲ ਮੀਡੀਆ 'ਤੇ ਭਾਵੁਕ ਪੋਸਟ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ 'ਚ ਬਾਬਿਲ ਨੇ ਆਪਣੇ ਪਿਤਾ ਦੀ ਕਬਰ ਦਾ ਦੌਰਾ ਕੀਤਾ ਜਿਸ ਦੀ ਤਸਵੀਰ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ।
ਬਾਬਿਲ ਖਾਨ ਨੇ ਆਪਣੇ ਪਿਤਾ ਦੀ ਕਬਰ ਦੀ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ 'ਸਾਹਬਜ਼ਾਦੇ ਇਰਫਾਨ ਅਲੀ ਖਾਨ' ਦੀ ਕਬਰਗਾਹ ਦੇ ਚਾਰੇ ਪਾਸੇ ਹਰੀ-ਭਰੀ ਹਰਿਆਲੀ ਦਿਖ ਰਹੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਬਾਬਿਲ ਨੇ ਰੈੱਡ ਹਾਰਟ ਵੀ ਲਗਾਇਆ। ਪ੍ਰਸ਼ੰਸਕ ਇਕ ਵਾਰ ਫਿਰ ਇਸ ਤਸਵੀਰ ਨੂੰ ਦੇਖ ਕੇ ਕਾਫੀ ਭਾਵੁਕ ਹੋ ਰਹੇ ਹਨ।
ਦੱਸ ਦੇਈਏ ਕਿ ਇਰਫਾਨ ਖਾਨ ਦਾ 29 ਅਪ੍ਰੈਲ 2020 ਨੂੰ ਦਿਹਾਂਤ ਹੋ ਗਿਆ ਸੀ। ਉਹ ਸਿਰਫ਼ 54 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।
ਰਾਮ ਚਰਨ ਦੀ ਪਤਨੀ ਦੇ ਜਨਮਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਉਪਾਸਨਾ ਨੇ ਪਤੀ ਨਾਲ ਕੱਟਿਆ ਕੇਕ
NEXT STORY