ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਚਾਹੇ ਕਰਿਸ਼ਮਾ ਕਪੂਰ ਫਿਲਮਾਂ ਤੋਂ ਦੂਰ ਹੈ ਪਰ 90 ਦੇ ਦਹਾਕੇ ਦੇ ਦਿਨਾਂ ਦੀ ਸਭ ਤੋਂ ਹਿੱਟ ਅਤੇ ਹਾਈ ਪੇਡ ਅਦਾਕਾਰਾਂ 'ਚੋਂ ਇਕ ਸੀ। ਕਰਿਸ਼ਮਾ ਕਪੂਰ ਨੇ ਇਕ ਨੈਸ਼ਨਲ ਐਵਾਰਡ ਅਤੇ 4 ਫਿਲਮਫੇਅਰ ਐਵਾਰਡ ਵੀ ਜਿੱਤੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੈ ਕਰਿਸ਼ਮਾ ਬਾਲੀਵੁੱਡ ਦੀ ਸਭ ਤੋਂ ਦਮਦਾਰ ਕਪੂਰ ਖਾਨਦਾਨ ਦੀ ਧੀ ਹੈ।
ਅਮਿਤਾਭ ਨੇ ਕਰਿਸ਼ਮਾ ਤੇ ਅਭਿਸ਼ੇਕ ਦੀ ਕੁੜਮਾਈ ਦਾ ਕੀਤਾ ਸੀ ਐਲਾਨ
ਸਾਲ 2002 'ਚ ਅਮਿਤਾਭ ਬੱਚਨ 60 ਸਾਲ ਦੇ ਹੋਏ ਤਾਂ ਇਸ ਖ਼ਾਸ ਮੌਕੇ 'ਤੇ ਖ਼ਾਸ ਐਲਾਨ ਵੀ ਕੀਤਾ ਗਿਆ। ਉਹ ਸਪੈਸ਼ਲ ਐਲਾਨ ਸੀ ਕਰਿਸ਼ਮਾ ਕਪੂਰ ਤੇ ਅਭਿਸ਼ੇਕ ਬੱਚਨ ਦੀ ਕੁੜਮਾਈ। ਇਹ ਨਿਊਜ਼ ਮੀਡੀਆ ਲਈ ਕਾਫ਼ੀ ਵੱਡੀ ਸੀ ਕਿਉਂਕਿ ਇਸ ਰਿਸ਼ਤੇ ਨਾਲ ਇੰਡਸਟਰੀ ਦੇ ਦੋ ਵੱਡੇ ਖ਼ਾਨਦਾਨ ਇਕ ਹੋਣ ਵਾਲੇ ਸਨ ਪਰ ਕੁੜਮਾਈ ਤੋਂ ਕੁਝ ਸਮਾਂ ਬਾਅਦ ਇਹ ਰਿਸ਼ਤਾ ਟੁੱਟਣ ਦੀ ਖ਼ਬਰ ਆ ਗਈ, ਜਿਸ ਨਾਲ ਦੋਵਾਂ ਖ਼ਾਨਦਾਨਾਂ ਤੋਂ ਇਲਾਵਾ ਪੂਰੀ ਇੰਡਸਟਰੀ 'ਚ ਵੀ ਕਾਫ਼ੀ ਹਲਚਲ ਹੋਈ। ਅੱਜ ਸਾਲਾਂ ਬਾਅਦ ਵੀ ਅਭਿਸ਼ੇਕ ਬੱਚਨ ਅਤੇ ਕਰਿਸ਼ਮਾ ਕਪੂਰ ਦੇ ਇਸ ਟੁੱਟੇ ਰਿਸ਼ਤੇ ਦੇ ਪਿੱਛੇ ਦੀ ਵਜ੍ਹਾ ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ।
ਮਾਂ ਬਬੀਤ ਕਪੂਰ ਨਹੀਂ ਸੀ ਰਿਸ਼ਤੇ ਤੋਂ ਖ਼ੁਸ਼
ਮੀਡੀਆ 'ਚ ਇਸ ਰਿਸ਼ਤੇ ਦੇ ਟੁੱਟਣ ਪਿੱਛੇ ਕਈ ਕਾਰਨ ਦੱਸੇ ਗਏ ਪਰ ਮੁੱਖ ਵਜ੍ਹਾ ਸੀ ਕਰਿਸ਼ਮਾ ਕਪੂਰ ਦੀ ਮਾਂ ਬਬੀਤਾ ਕਪੂਰ, ਜੋ ਇਸ ਰਿਸ਼ਤੇ ਤੋਂ ਸ਼ੁਰੂ ਤੋਂ ਹੀ ਖੁਸ਼ ਨਹੀਂ ਸੀ। ਜਦੋਂ ਉਨ੍ਹਾਂ ਅਮਿਤਾਭ ਬੱਚਨ ਸਾਹਮਣੇ ਇਕ ਮੰਗ ਰੱਖੀ ਤਾਂ ਫਿਰ ਨਤੀਜਾ ਉਹੀ ਹੋਇਆ, ਜੋ ਸਭ ਦੇ ਸਾਹਮਣੇ ਹੈ। ਜਦੋਂ ਰਿਸ਼ਤਾ ਤੈਅ ਹੋਇਆ ਸੀ ਤਾਂ ਅਭਿਸ਼ੇਕ ਨੂੰ ਇੰਡਸਟਰੀ 'ਚ ਆਇਆਂ 2 ਸਾਲ ਹੀ ਹੋਏ ਸਨ। ਉਨ੍ਹਾਂ ਦੀ ਪਹਿਲੀ ਫ਼ਿਲਮ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ ਸੀ। ਬੱਚਨ ਪਰਿਵਾਰ ਦੀ ਆਰਥਿਕ ਹਾਲਤ ਵੀ ਡਗਮਗਾ ਚੁੱਕੀ ਸੀ। ਲਿਹਾਜ਼ਾ ਬਬੀਤਾ ਨੂੰ ਧੀ ਦੇ ਭਵਿੱਖ ਦਾ ਫਿਕਰ ਸਤਾ ਰਿਹਾ ਸੀ ਕਿਉਂਕਿ ਉਹ ਖ਼ੁਦ ਜ਼ਿੰਦਗੀ 'ਚ ਬਹੁਤ ਕੁਝ ਸਹਿ ਚੁੱਕੀ ਸੀ। ਇਸ ਕਾਰਨ ਬਬੀਤਾ ਨੇ ਅਮਿਤਾਭ ਬੱਚਨ ਸਾਹਮਣੇ ਇਕ ਸ਼ਰਤ ਰੱਖ ਦਿੱਤੀ ਸੀ। ਉਹ ਸ਼ਰਤ ਸੀ ਬੱਚਨ ਪਰਿਵਾਰ ਦੀ ਸੰਪਤੀ 'ਚੋਂ ਅਭਿਸ਼ੇਕ ਦਾ ਹਿੱਸਾ ਪਹਿਲਾਂ ਹੀ ਉਨ੍ਹਾਂ ਦੇ ਨਾਂ ਕਰ ਦੇਣ ਦੀ। ਜਦੋਂ ਬੱਚਨ ਪਰਿਵਾਰ ਨੇ ਇਹ ਡਿਮਾਂਡ ਸੁਣੀ ਤਾਂ ਉਹ ਹੈਰਾਨ ਰਹਿ ਗਏ। ਆਖਿਰਕਾਰ ਜਦੋਂ ਦੋਵਾਂ ਪਰਿਵਾਰਾਂ 'ਚ ਸਹਿਮਤੀ ਨਾ ਬਣੀ ਤਾਂ ਰਿਸ਼ਤਾ ਤੋੜ ਦੇਣਾ ਹੀ ਬਿਹਤਰ ਸਮਝਿਆ ਗਿਆ। ਅਭਿਸ਼ੇਕ ਤੇ ਕਰਿਸ਼ਮਾ ਨੇ ਆਪਣੇ ਮਾਪਿਆਂ ਅੱਗੇ ਕੁਝ ਨਹੀਂ ਕਿਹਾ ਤੇ ਆਪਣਾ ਪਿਆਰ ਕੁਰਬਾਨ ਕਰ ਦਿੱਤਾ।
ਨਹੀਂ ਸੌਖਾ ਸੀ ਫ਼ਿਲਮੀ ਕਰੀਅਰ
ਕਰਿਸ਼ਮਾ ਕਪੂਰ ਦੇ ਦਾਦਾ ਰਾਜ ਕਪੂਰ, ਚਾਚਾ ਰਿਸ਼ੀ ਕਪੂਰ ਤੋਂ ਲੈ ਕੇ ਮਾਂ ਬਬੀਤਾ ਕਪੂਰ ਅਤੇ ਪਿਤਾ ਰਣਧੀਰ ਕਪੂਰ ਸਾਰੇ ਫ਼ਿਲਮ ਇੰਡਸਟਰੀ 'ਚ ਕੰਮ ਕਰ ਚੁੱਕੇ ਹਨ ਪਰ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿ ਬਾਲੀਵੁੱਡ ਦੇ ਇਨ੍ਹੇ ਵੱਡੇ ਖ਼ਾਨਦਾਨ ਯਾਨੀ ਕਪੂਰ ਖ਼ਾਨਦਾਨ ਦੀ ਧੀ ਦਾ ਫ਼ਿਲਮੀ ਸਫਰ ਆਸਾਨ ਨਹੀਂ ਸੀ, ਸਗੋਂ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਲਈ ਕਰਿਸ਼ਮਾ ਨੂੰ ਕਾਫ਼ੀ ਮਿਹਨਤ ਕਰਨੀ ਪਈ।
ਕਰਿਸ਼ਮਾ ਨੇ ਜਦੋਂ ਫ਼ਿਲਮਾਂ 'ਚ ਐਂਟਰੀ ਕੀਤੀ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਸੀ। 1991 'ਚ ਪਹਿਲੀ ਫ਼ਿਲਮ 'ਪ੍ਰੇਮ ਕੈਦੀ' ਰਿਲੀਜ਼ ਹੋਈ। ਇਸ ਫ਼ਿਲਮ 'ਚ ਉਨ੍ਹਾਂ ਨੇ ਸਾਊਥ ਦੇ ਹੀਰੋ ਹਰੀਸ਼ ਕੁਮਾਰ ਨਾਲ ਕੰਮ ਕੀਤਾ ਸੀ। ਕਰਿਸ਼ਮਾ ਕਪੂਰ ਨੇ 'ਰਾਜਾ ਹਿੰਦੁਸਤਾਨੀ', 'ਜ਼ਿਗਰ', 'ਅਨਾਰੀ', 'ਰਾਜਾ ਬਾਬੂ', 'ਕੂਲੀ ਨੰਬਰ 1' 'ਸਾਜਨ ਚਲੇ ਸਸੂਰਾਲ' ਵਰਗੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ। ਸਾਲ 1996 'ਚ ਆਈ ਫ਼ਿਲਮ 'ਰਾਜਾ ਹਿੰਦੁਸਤਾਨੀ' ਨੇ ਕਰਿਸ਼ਮਾ ਦੇ ਸਿਤਾਰੇ ਚਮਕਾ ਦਿੱਤੇ। ਹਾਲਾਂਕਿ ਕਰਿਸ਼ਮਾ ਨੇ ਜਦੋਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ ਤਾਂ ਉਨ੍ਹਾਂ ਦੇ ਲੁੱਕ ਨੂੰ ਲੈ ਕੇ ਕਾਫ਼ੀ ਮਖੌਲ ਬਣਾਇਆ ਗਿਆ ਸੀ। ਕਿਸੇ ਨੇ ਉਨ੍ਹਾਂ ਨੂੰ ਲੇਡੀ ਰਣਧੀਰ ਕਪੂਰ ਕਿਹਾ ਤਾਂ ਕਈਆਂ ਨੇ ਕਿਹਾ ਕਿ ਉਹ ਲੜਕੇ ਵਰਗੀ ਦਿਖਾਈ ਦਿੰਦੀ ਹੈ।
'ਰਾਜਾ ਹਿੰਦੁਸਤਾਨੀ' ਸਭ ਤੋਂ ਵੱਡੀ ਹਿੱਟ ਫ਼ਿਲਮ
'ਰਾਜਾ ਹਿੰਦੁਸਤਾਨੀ' ਕਰਿਸ਼ਮਾ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਸਿੱਧ ਹੋਈ। ਇਸ ਫ਼ਿਲਮ 'ਚ ਪਹਿਲੀ ਵਾਰ ਕਰਿਸ਼ਮਾ ਨੇ ਕਿਸੇ ਹੀਰੋ ਨੂੰ ਕਿੱਸ ਕੀਤਾ ਸੀ। ਤੇਜ਼ ਮੀਂਹ 'ਚ ਕਰਿਸ਼ਮਾ ਅਤੇ ਆਮਿਰ ਖ਼ਾਨ ਦਾ ਉਹ ਲਿਪਲੌਕ ਸੀਨ ਕਾਫੀ ਸੁਰਖੀਆਂ 'ਚ ਰਿਹਾ। ਇਸ ਫਿਲਮ 'ਚ ਆਮਿਰ-ਕਰਿਸ਼ਮਾ ਦੇ ਕਿਸਿੰਗ ਸੀਨ ਨੂੰ ਬਾਲੀਵੁੱਡ ਫ਼ਿਲਮ ਦਾ ਸਭ ਤੋਂ ਲੰਬਾ ਕਿੱਸ ਸੀਨ ਮੰਨਿਆ ਗਿਆ। ਇਸ ਸੀਨ ਨੂੰ ਸ਼ੂਟ ਕਰਨ ਤੋਂ ਪਹਿਲਾਂ ਨਿਰਦੇਸ਼ਕ ਪਰੇਸ਼ਾਨ ਸਨ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਸੀਨ ਗੰਦਾ ਲੱਗੇ ਕਿਉਂਕਿ ਉਸ ਸਮੇਂ ਅਜਿਹੇ ਸੀਨਜ਼ ਬੋਲਡ ਮੰਨੇ ਜਾਂਦੇ ਸਨ। ਇਸ ਫ਼ਿਲਮ ਲਈ ਕਰਿਸ਼ਮਾ ਨੂੰ 'ਬੈਸਟ ਅਦਾਕਾਰਾ' ਦਾ ਐਵਾਰਡ ਵੀ ਮਿਲਿਆ ਸੀ। ਇਸੇ ਫ਼ਿਲਮ ਨੇ ਕਰਿਸ਼ਮਾ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ। ਨਿਰਦੇਸ਼ਕ ਕਰਿਸ਼ਮਾ ਨੂੰ ਆਪਣੀ ਫਿਲਮ 'ਚ ਲੈਣ ਲਈ ਚੱਕਰ ਕੱਟਣ ਲੱਗੇ। ਜ਼ਿਕਰਯੋਗ ਹੈ ਕਿ ਇਹ ਫਿਲਮ 4 ਘੰਟੇ 24 ਮਿੰਟ ਦੀ ਸੀ ਪਰ ਇਸ ਨੂੰ ਐਡਿਟ ਕਰਕੇ 2 ਘੰਟੇ 54 ਮਿੰਟ ਕੀਤੀ ਗਈ ਸੀ।
'ਅਨਾੜੀ' ਬਣ ਕਰਿਸ਼ਮਾ ਕਪੂਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਜਾਣੋ ਜ਼ਿੰਦਗੀ ਨਾਲ ਜੁੜੇ ਹੋਰ ਵੀ ਦਿਲਚਸਪ ਕਿੱਸੇ
NEXT STORY